ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਸ਼ਾਹਕੋਟ ਸੀਟ (Shahkot Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਸ਼ਾਹਕੋਟ (Shahkot Assembly Constituency)
ਜੇਕਰ ਸ਼ਾਹਕੋਟ ਸੀਟ (Shahkot Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਹਰਦੇਵ ਸਿੰਘ ਲਾਡੀ (Hardev Singh Laddi)ਮੌਜੂਦਾ ਵਿਧਾਇਕ ਹਨ। ਹਰਦੇਵ ਸਿੰਘ ਲਾਡੀ 2018 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਨਕੋਦਰ ਤੋਂ ਦੂਜੀ ਵਾਰ ਚੋਣ ਲੜੀ ਸੀ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ ਮਾਤ ਦੇ ਦਿੱਤੀ ਸੀ। ਇਸ ਵਾਰ ਹਰਦੇਵ ਸਿੰਘ ਲਾਡੀ ਕਾਂਗਰਸ ਵੱਲੋਂ ਤੀਜੀ ਵਾਰ ਚੋਣ ਮੈਦਾਨ ਵਿੱਚ ਹਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਬਚਿੱਤਰ ਸਿੰਘ ਕੋਹਾੜ ਨੂੰ ਉਮੀਦਵਾਰ ਬਣਾਇਆ ਹੈ, ਜਦੋਂਕਿ ਆਮ ਆਦਮੀ ਪਾਰਟੀ ਨੇ ਰਤਨ ਸਿੰਘ ਕੱਕੜਵਾਲਾ ਨੂੰ ਮੁੜ ਉਮੀਦਵਾਰ ਬਣਾਇਆ ਹੈ।
2017-18 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਸ਼ਾਹਕੋਟ ਸੀਟ (Shahkot Constituency) ’ਤੇ 78.58ਫੀਸਦ ਵੋਟਿੰਗ ਹੋਈ ਸੀ ਤੇ ਕਾਲੀ ਦਲ ਦੇ ਅਜੀਤ ਸਿੰਘ ਕੋਹਾੜ (Ajit Singh Kohar) ਵਿਧਾਇਕ ਚੁਣੇ ਗਏ ਸੀ। ਅਜੀਤ ਸਿੰਘ ਕੋਹਾੜ ਨੇ ਕਾਂਗਰਸ (Congress) ਦੇ ਹਰਦੇਵ ਸਿੰਘ ਲਾਡੀ ਨੂੰ ਹਰਾਇਆ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ ਮਹਿਤਪੁਰ (Amarjit Singh Mehatpur) ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਜੀਤ ਸਿੰਘ ਕੋਹਾੜ ਨੂੰ 46913 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਨੂੰ 420008 ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਮਹਿਤਪੁਰ ਨੂੰ 41010 ਵੋਟਾਂ ਪਈਆਂ ਸੀ।
2018 ਵਿੱਚ ਜਿਮਨੀ ਚੋਣ ਵਿੱਚ ਹਰਦੇਵ ਸਿੰਘ ਲਾਡੀ ਕਾਂਗਰਸ ਵੱਲੋਂ ਚੋਣ ਜਿੱਤੇ ਸੀ ਤੇ ਕੋਹਾੜ ਦੇ ਬੇਟੇ ਚੋਣ ਹਾਰ ਗਏ ਸੀ ਤੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਦਲ ਦਿੱਤਾ ਤੇ ਰਤਨ ਸਿੰਘ ਕੱਕੜਵਾਲ ਨੂੰ ਟਿਕਟ ਦਿੱਤੀ ਤੇ ਇਸ ਵਾਰ ਆਮ ਆਦਮੀ ਪਾਰਟੀ ਸਿਰਫ 1900 ਵੋਟਾਂ ਹੀ ਲੈ ਸਕੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ ਸਭ ਤੋਂ ਵੱਧ 34.88 ਫੀਸਦ ਵੋਟ ਸ਼ੇਅਰ ਰਿਹਾ, ਜਦੋਂਕਿ ਕਾਂਗਰਸ (Congress)ਦਾ ਵੋਟ ਸ਼ੇਅਰ 31.23 ਰਿਹਾ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 30.49 ਫੀਸਦ ਰਿਹਾ ਸੀ। (Congress) ਨੂੰ 25.04 ਫੀਸਦੀ ਵੋਟ ਸ਼ੇਅਰ ਮਿਲਿਆ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
ਸ਼ਾਹਕੋਟ (Shahkot Assembly Constituency) ਤੋਂ ਸ਼੍ਰੋਮਣੀ ਅਕਾਲੀ ਦਲ ਦੇ ਅਜੀਤ ਸਿੰਘ ਕੋਹਾੜ ਹੀ ਜਿੱਤੇ ਸੀ। ਉਨ੍ਹਾਂ ਨੂੰ 55875 ਵੋਟਾਂ ਪਈਆਂ ਸੀ ਤੇ ਦੂਜੇ ਨੰਬਰ ’ਤੇ ਕਾਂਗਰਸ (Congress) ਦੇ ਸੀਡੀ ਸਿੰਘ ਕੰਬੋਜ ਰਹੇ ਸੀ, ਉਨ੍ਹਾਂ ਨੂੰ 50440 ਵੋਟਾਂ ਪਈਆਂ ਸੀ ਜਦੋਂਕਿ 9845 ਵੋਟਾਂ ਲੈ ਕੇ ਪੀਪੀਪੀ (PPP) ਦਾ ਉਮੀਦਵਾਰ ਤੀਜੇ ਨੰਬਰ ’ਤੇ ਰਿਹਾ ਸੀ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਸ਼ਾਹਕੋਟ (hah Assembly Constituency) 'ਤੇ 80.12ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 34.88 ਫੀਸਦੀ ਵੋਟਾਂ ਪਈਆਂ ਸੀ, ਜਦੋਂਕਿ ਕਾਂਗਰਸ (Congress) ਦਾ ਵੋਟ ਸ਼ੇਅਰ 7.96ਫੀਸਦੀ ਰਿਹਾ ਸੀ ਤੇ ਪੀਪੀਪੀ ਨੂੰ 13.12 ਫੀਸਦੀ ਵੋਟਾਂ ਹਾਸਲ ਹੋਈਆਂ ਸੀ।
ਸ਼ਾਹਕੋਟ (Shahkot Assembly Constituency) ਦਾ ਸਿਆਸੀ ਸਮੀਕਰਨ
ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਅਜੇ ਮੁੱਖ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਕੋਹਾੜ ਪਰਿਵਾਰ ਤੋਂ ਬਚਿੱਤਰ ਸਿੰਘ ਕੋਹਾੜ ਚੋਣ ਮੈਦਾਨ ਵਿੱਚ ਹਨ। ਕਾਂਗਰਸ ਪਾਰਟੀ ਨੇ ਤੀਜੀ ਵਾਰ ਹਰਦੇਵ ਸਿੰਘ ਲਾਡੀ ਨੂੰ ਉਮੀਦਵਾਰ ਬਣਾਇਆ ਹੈ। ਆਮ ਆਦਮੀ ਪਾਰਟੀ ਨੇ 2017 ਵਾਲੇ ਤਗੜੇ ਉਮੀਦਵਾਰ ਨੂੰ 2018 ਦੀ ਜਿਮਨੀ ਚੋਣ ਵਿੱਚ ਹੀ ਬਦਲ ਦਿੱਤਾ ਸੀ ਤੇ ਸਿਰਫ 1900 ਵੋਟਾਂ ਹਾਸਲ ਕਰਨ ਵਾਲੇ ਰਤਨ ਸਿੰਘ ਕੱਕੜਵਾਲਾ ਨੂੰ ਮੁੜ ਆਪਣਾ ਉਮੀਦਵਾਰ ਬਣਾਇਆ ਹੈ। ਅਜਿਹੇ ਵਿੱਚ ਮੁੱਖ ਮੁਤਾਬਲਾ ਅਕਾਲੀ ਦਲ ਤੇ ਕਾਂਗਰਸ ਵਿੱਚ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ:Punjab Assembly Election 2022: ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਲੜਣਗੇ ਚੋਣ