ETV Bharat / city

ਫੌਜ ਦੇ ਉਹ ਹੀਰੋ ਜਿਨ੍ਹਾਂ ਨੇ ਪਾਕਿਸਤਾਨ ਖ਼ਿਲਾਫ਼ ਜਿੱਤੀਆਂ ਦੋ ਲੜਾਈਆਂ

author img

By

Published : Aug 12, 2022, 6:24 PM IST

Updated : Aug 12, 2022, 7:28 PM IST

ਭਾਰਤੀ ਫੌਜ ਦੇ ਇੱਕ ਅਜਿਹੇ ਹੀਰੋ ਰਿਟਾਇਰਡ ਬ੍ਰਿਗੇਡੀਅਰ ਮੋਹਿੰਦਰ ਪ੍ਰਤਾਪ ਸਿੰਘ ਬਾਜਵਾ ਜੋ ਉਨੀ ਸੌ ਇਕੱਤਰ ਭਾਰਤ ਪਾਕਿਸਤਾਨ ਲੜਾਈ ਚ ਪਾਕਿਸਤਾਨ ਦੀ ਫੌਜ ਦੇ ਸਰੰਡਰ ਦੇ ਗਵਾਹ ਬਣੇ. ਜਿਨ੍ਹਾਂ ਨੇ ਕਾਰਗਿਲ ਦੀ ਲੜਾਈ ਚ ਅਹਿਮ ਭੂਮਿਕਾ ਨਿਭਾਈ.

ਰਿਟਾਇਰਡ ਬ੍ਰਿਗੇਡੀਅਰ ਮੋਹਿੰਦਰ ਪ੍ਰਤਾਪ ਸਿੰਘ ਬਾਜਵਾ

ਜਲੰਧਰ: ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪੂਰਾ ਦੇਸ਼ ਪੱਬਾਂ ਭਾਰ ਹੈ। ਇਸ ਮੌਕੇ ਜਿੱਥੇ ਪੂਰੇ ਦੇਸ਼ ਵਿੱਚ 15 ਅਗਸਤ ਨੂੰ ਇਸ ਦਿਨ ਨੂੰ ਖੂਬ ਧੂਮਧਾਮ ਨਾਲ ਮਲੋਟ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸਦੇ ਨਾਲ ਹੀ ਇਸ ਮੌਕੇ ਅਸੀਂ ਅਜਿਹੇ ਹੀਰੋਜ਼ ਦੀ ਵੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਜਾਂ ਉਸ ਤੋਂ ਬਾਅਦ ਦੇਸ਼ ਦੀ ਸੁਰੱਖਿਆ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਇਸੇ ਹੀ ਇੱਕ ਬਹਾਦਰ ਆਰਮੀ ਅਧਿਕਾਰੀ ਹਨ ਰਿਟਾਇਰਡ ਬ੍ਰਿਗੇਡੀਅਰ ਮੋਹਿੰਦਰ ਪ੍ਰਤਾਪ ਸਿੰਘ ਬਾਜਵਾ।

ਦੱਸ ਦਈਏ ਕਿ ਬ੍ਰਿਗੇਡੀਅਰ ਐਮਪੀਐਸ ਬਾਜਵਾ ਰਿਟਾਇਰਡ ) ਕਪੂਰਥਲਾ ਸੈਨਿਕ ਸਕੂਲ ਪਹਿਲੇ ਵਿਦਿਆਰਥੀ ਹਨ, ਜੇ ਇਸ ਸਕੂਲ ਦਾ ਰਜਿਸਟਰ ਚੈੱਕ ਕੀਤਾ ਜਾਵੇ ਤਾਂ ਸਕੂਲ ਵਿੱਚ ਬੱਚਿਆਂ ਦੀ ਭਰਤੀ ਵਿੱਚ ਉਨ੍ਹਾਂ ਦਾ ਰੋਲ ਨੰਬਰ 01 ਹੈ। ਬ੍ਰਿਗੇਡੀਅਰ ਐਮਪੀਐਸ ਬਾਜਵਾ ਰਿਟਾਇਰਡ ਦੱਸਦੇ ਹਨ ਕਿ ਫੌਜ ਵਿਚ ਜਾਣ ਦੀ ਪ੍ਰੇਰਨਾ ਉਨ੍ਹਾਂ ਨੂੰ ਆਪਣੇ ਜੀਜਾ ਜੀ ਕੋਲੋਂ ਮਿਲੀ ਜੋ ਕਿਸੇ ਸਮੇਂ 14 ਪੰਜਾਬ ਬਟਾਲੀਅਨ ਕਮਾਂਡ ਕਰ ਰਹੇ ਸੀ। ਉਹ ਅਕਸਰ ਉਨ੍ਹਾਂ ਕੋਲ ਜਾਇਆ ਕਰਦੇ ਸੀ ਅਤੇ ਫ਼ੌਜ ਬਾਰੇ ਗੱਲਾਂ ਹੁੰਦੀਆਂ ਸੀ। ਇਸ ਤੋਂ ਇਲਾਵਾ 1965 ਦੀ ਜੰਗ ਦੀਆਂ ਕਹਾਣੀਆਂ ਸੁਣ ਵੀ ਉਹ ਫ਼ੌਜ ਵੱਲ ਪ੍ਰੇਰਿਤ ਹੋਏ।

ਇਸ ਤੋਂ ਬਾਅਦ ਜਦ ਪੰਜਾਬ ਵਿਚ ਕਪੂਰਥਲਾ ਜ਼ਿਲ੍ਹੇ ਅੰਦਰ ਪਹਿਲਾਂ ਸੈਨਿਕ ਸਕੂਲ ਖੁੱਲ੍ਹਿਆ ਤਾਂ ਉਨ੍ਹਾਂ ਦੀ ਐਡਮਿਸ਼ਨ ਉੱਥੇ ਹੋ ਗਈ ਅਤੇ ਉਹ ਉਹ ਸਿਰਫ਼ ਸੈਨਿਕ ਸਕੂਲ ਦੇ ਪਹਿਲੇ ਵਿਦਿਆਰਥੀ ਬਣੇ ਜਿਨ੍ਹਾਂ ਦਾ ਰੋਲ ਨੰਬਰ 01 ਸੀ। ਸੈਨਿਕ ਸਕੂਲ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਫੌਜ ਨੂੰ ਜੁਆਇਨ ਕੀਤਾ ਅਤੇ ਭਾਰਤੀ ਫ਼ੌਜ ਵਿੱਚ ਬਤੌਰ ਲੈਫਟੀਨੈਂਟ 1971 ਦਿ ਪਾਕਿਸਤਾਨ ਨਾਲ ਹੋਈ ਜੰਗ ਵਿੱਚ ਹਿੱਸਾ ਲਿਆ, ਇਹੀ ਨਹੀਂ ਇਸ ਦੌਰਾਨ ਭਾਰਤ ਪਾਕਿਸਤਾਨ ਜੰਗ ਦੇ ਚੱਲਦੇ ਉਹ ਉਸ ਘਟਨਾ ਦੇ ਵੀ ਖਾਸ ਗਵਾਹ ਬਣੇ ਜਦੋਂ ਪਾਕਿਸਤਾਨੀ ਫੌਜ ਦੇ 93, 000 ਸੈਨਿਕਾਂ ਨੇ ਭਾਰਤੀ ਫ਼ੌਜ ਅੱਗੇ ਘੁਟਨੇ ਟੇਕ ਦਿੱਤੇ।

ਬ੍ਰਿਗੇਡੀਅਰ ਐਮਪੀਐਸ ਬਾਜਵਾ ਰਿਟਾਇਰਡ ਦੱਸਦੇ ਹਨ ਕਿ 20, 21 ,22 ਨਵੰਬਰ ਨੂੰ ਬੰਗਲਾਦੇਸ਼ ਇਲਾਕੇ ਵਿੱਚ ਬੈਟਲ ਆਫ਼ ਗ਼ਰੀਬਪੁਰ ਹੋਈ ਜਿਸ ਵਿੱਚ ਉਨ੍ਹਾਂ ਦੀ ਬ੍ਰਿਗੇਡ ਖੂਬ ਬਹਾਦਰੀ ਨਾਲ ਲੜੀ। ਉਹ ਅੱਗੇ ਦੱਸਦੇ ਹਨ ਕਿ ਇਸੇ ਦੌਰਾਨ 15 ਦਸੰਬਰ ਰਾਤ ਅਤੇ 16 ਦਸੰਬਰ ਸਵੇਰੇ ਉਹ ਹਜੇ ਪਾਕਿਸਤਾਨੀ ਫ਼ੌਜ ਤੇ ਹਮਲਾ ਕਰਨ ਦਾ ਪਲਾਨ ਬਣਾ ਹੀ ਰਹੇ ਸੀ ਕਿ ਇਕ ਮੈਸੇਜ ਆ ਗਿਆ ਜਿਸ ਵਿੱਚ ਲਿਖਿਆ ਸੀ ਕਿ ਪਾਕਿਸਤਾਨੀ ਆਰਮੀ ਦੇ ਜਨਰਲ ਨਿਆਜ਼ੀ ਨੇ ਭਾਰਤੀ ਫੌਜ ਦੇ ਜਨਰਲ ਅਰੋੜਾ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਇਹੀ ਨਹੀਂ ਜਨਰਲ ਨਿਆਜੀ ਦੇ ਨਾਲ ਨਾਲ ਪਾਕਿਸਤਾਨੀ ਫੌਜ ਦੇ 93, 000 ਫ਼ੌਜੀਆਂ ਨੇ ਵੀ ਆਤਮ ਸਮਰਪਣ ਕੀਤਾ ਹੈ। ਬ੍ਰਿਗੇਡੀਅਰ ਐਮਪੀਐਸ ਬਾਜਵਾ ਰਿਟਾਇਰਡ ਦੱਸਦੇ ਹਨ ਕਿ ਉਨ੍ਹਾਂ ਲਈ ਉਹ ਇਕ ਬਹੁਤ ਹੀ ਮਾਣ ਵਾਲਾ ਦਿਨ ਸੀ ਜਦੋ ਪਾਕਿਸਤਾਨੀ ਫ਼ੌਜ ਦੇ ਹਜ਼ਾਰਾਂ ਸੈਨਿਕਾਂ ਦੇ ਆਤਮ ਸਮਰਪਣ ਦਾ ਇਹ ਦ੍ਰਿਸ਼ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਉਸ ਇਤਿਹਾਸਕ ਦ੍ਰਿਸ਼ ਦੇ ਗਵਾਹ ਬਣੇ।

ਕਾਰਗਿਲ ਲੜਾਈ ਵਿੱਚ ਸਭ ਤੋਂ ਔਖੀ ਚੋਟੀ ਟਾਈਗਰ ਹਿੱਲ ਤੇ ਕੀਤਾ ਗਿਆ ਕਬਜ਼ਾ: ਬ੍ਰਿਗੇਡੀਅਰ ਐਮ ਪੀ ਐਸ ਬਾਜਵਾ ( ਰਿਟਾਇਰਡ ) ਮੁਤਾਬਕ ਉਨ੍ਹਾਂ ਨੂੰ 26 ਜੂਨ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਵੱਲੋਂ ਕਾਰਗਿਲ ਦੀ ਸਭ ਤੋਂ ਉੱਚੀ ਚੋਟੀ ਟਾਈਗਰ ਹਿੱਲ ਤੇ ਕਬਜ਼ਾ ਕਰਨ ਦਾ ਟਾਸਕ ਦਿੱਤਾ ਗਿਆ
ਜਿਸ ਤੋਂ ਬਾਅਦ 27 ਜੂਨ ਨੂੰ ਉਹ ਟਾਈਗਰ ਹਿੱਲ ਵੱਲ ਰਵਾਨਾ ਹੋਏ। ਇਸ ਦੌਰਾਨ ਪਾਕਿਸਤਾਨੀ ਫ਼ੌਜ ਵੱਲੋਂ ਉਨ੍ਹਾਂ ਦੇ ਟਰੂਪ ਤੇ ਅੰਧਾਧੁੰਦ ਫਾਇਰਿੰਗ ਅਤੇ ਸ਼ੈਲਿੰਗ ਕੀਤੀ ਗਈ ਪਰ ਬਾਵਜੂਦ ਇਸਦੇ ਇਕ ਬੇਸ ਕੈਂਪ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਦੀ ਮੁਲਾਕਾਤ ਕੈਪਟਨ ਵਿਕਰਮ ਬੱਤਰਾ ਨਾਲ ਹੋਈ ਜਿਨ੍ਹਾਂ ਨੂੰ ਉਸ ਸਮੇਂ ਸ਼ੇਰ ਸ਼ਾਹ ਦਾ ਨਾਮ ਦਿੱਤਾ ਜਾ ਚੁੱਕਿਆ ਸੀ।

ਬ੍ਰਿਗੇਡੀਅਰ ਐਮਪੀਐਸ ਬਾਜਵਾ ਰਿਟਾਇਰਡ ਮੁਤਾਬਕ ਕੈਪਟਨ ਵਿਕਰਮ ਬੱਤਰਾ ਨੇ ਵੀ ਇਸ ਟਾਸਕ ਵਿੱਚ ਉਨ੍ਹਾਂ ਨਾਲ ਜਾਨ ਦੀ ਇਜ਼ਾਜਤ ਮੰਗੀ ਅਤੇ ਇਸ ਤੋਂ ਬਾਅਦ ਟਾਈਗਰ ਹਿੱਲ ਉੱਤੇ ਜਿੱਤ ਹਾਸਿਲ ਕਰਨ ਦਾ ਪੂਰਾ ਪਲੈਨ ਬਣਾਇਆ ਗਿਆ। ਇਸ ਤੋਂ ਪਹਿਲੇ ਹੀ ਕੈਪਟਨ ਵਿਕਰਮ ਬੱਤਰਾ ਦੇ ਆਰਾਮ ਹੋਰ ਅਫ਼ਸਰ ਅਤੇ ਜਵਾਬ ਕਈ ਚੋਟੀਆਂ ਤੇ ਆਪਣਾ ਕਬਜ਼ਾ ਕਰ ਚੁੱਕੇ ਸੀ ਜਿਸ ਨਾਲ ਉਨ੍ਹਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਸੀ। ਇਸਦੇ ਨਾਲ ਹੀ ਇਸ ਤਾਂ ’ਤੇ ਉਨ੍ਹਾਂ ਨੂੰ 8 ਸਿੱਖ ਰੈਜੀਮੈਂਟ ਦੇ ਜਵਾਨ ਵੀ ਮਿਲੇ ਅਤੇ ਜਦੋਂ ਉਨ੍ਹਾਂ ਨੇ ਅੱਠ ਸਿੱਖ ਦੇ ਜਵਾਨਾਂ ਨੂੰ ਪੁੱਛਿਆ ਕਿ ਤੁਸੀਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਥੱਲਿਓਂ ਹੀ ਲਗਾਉਗੇ ਕਿ ਟਾਈਗਰ ਹਿੱਲ ਤੇ ਪਹੁੰਚ ਕੇ। ਤਾਂ ਅੱਠ ਸਿੱਖ ਦੇ ਜਵਾਨਾਂ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਸਾਹਬ ਅਸੀਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਟਾਈਗਰ ਹਿੱਲ ਤੇ ਪਹੁੰਚ ਕੇ ਹੀ ਲਗਾਵਾਂਗੇ।

ਪਾਕਿਸਤਾਨ ਦੇ ਇਕ ਅਫ਼ਸਰ ਨੂੰ ਵੀ ਦੁਆਇਆ ਸਰਵਉੱਚ ਸੈਨਿਕ ਸਨਮਾਨ: ਰਿਟਾਇਰਡ ਬ੍ਰਿਗੇਡੀਅਰ ਐਮ ਪੀ ਐਸ ਬਾਜਵਾ ਦੱਸਦੇ ਹਨ ਕਿ 10 ਜੂਨ ਨੂੰ ਉਨ੍ਹਾਂ ਵੱਲੋਂ ਆਪਣੇ ਸੀਨੀਅਰਜ਼ ਨੂੰ ਦੱਸ ਦਿੱਤਾ ਗਿਆ ਕਿ ਟਾਈਗਰ ਛਿਲਤਰ ਭਾਰਤੀ ਫ਼ੌਜ ਦਾ ਕਬਜ਼ਾ ਹੋ ਗਿਆ ਹੈ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਹਾਲੇ ਇਸ ਗੱਲ ਦੀ ਜਾਣਕਾਰੀ ਅੱਗੇ ਨਾ ਦਿੱਤੀ ਜਾਏ ਕਿਉਂਕਿ ਇਸ ਗੱਲ ਦਾ ਅੰਦੇਸ਼ਾ ਹੈ ਕਿ ਦੁਸ਼ਮਣ ਇਕ ਵਾਰ ਫਿਰ ਵਾਪਸ ਆ ਸਕਦਾ ਹੈ, ਪਰ ਉਨ੍ਹਾਂ ਦੇ ਸੀਨੀਅਰਜ਼ ਵੱਲੋਂ ਇਹ ਜਾਣਕਾਰੀ ਇੱਕ ਐਕਸਾਈਟਮੈਂਟ ਦੇ ਤੌਰ ’ਤੇ ਦੇਸ਼ ਦੇ ਉਸ ਸਮੇਂ ਦੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਤੱਕ ਪਹੁੰਚਾ ਦਿੱਤੀ ਗਈ ਅਤੇ ਹਰਿਆਣਾ ਵਿਚ ਇਕ ਪਬਲਿਕ ਮੀਟਿੰਗ ਦੌਰਾਨ ਸ੍ਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਕਾਰਗਿਲ ਲੜਾਈ ਵਿੱਚ ਭਾਰਤ ਦੀ ਇੱਜ਼ਤ ਨੂੰ ਘੋਸ਼ਿਤ ਕਰ ਦਿੱਤਾ ਗਿਆ। ਇਸ ਦਾ ਨਤੀਜਾ ਇਹ ਹੋਇਆ ਕਿ ਪਾਕਿਸਤਾਨ ਦੇ ਜਨਰਲ ਮੁਸ਼ੱਰਫ਼ ਨੂੰ ਜਦ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਇੱਕ ਵਾਰ ਫਿਰ ਆਪਣੀ ਫ਼ੌਜ ਨੂੰ ਕਾਰਗਿਲ ਵੱਲ ਭੇਜਿਆ।

ਬ੍ਰਿਗੇਡੀਅਰ ਐਮਪੀਐਸ ਬਾਜਵਾ ਰਿਟਾਇਰਡ ਮੁਤਾਬਕ ਉਸ ਸਮੇਂ ਜਿਸ ਪੁਲਿਸ ਉੱਪਰ ਉਹ ਮੌਜੂਦ ਸਨ ਉਹਦੇ ਲਾਗੇ ਕੁਝ ਪਾਕਿਸਤਾਨੀ ਲੋਕਾਂ ਦੀ ਘੁਸਪੈਠ ਦੇਖੀ ਗਈ। ਉਹ ਦੱਸਦੇ ਹਨ ਕਿ ਜਿਸ ਸਮੇਂ ਇਸ ਘੁਸਪੈਠ ਦਾ ਪਤਾ ਲੱਗਾ ਉਨ੍ਹਾਂ ਨੇ ਫੌਰਨ ਆਪਣੇ ਟਰੂਪ ਨੂੰ ਇਸ ਬਾਰੇ ਜਾਣਕਾਰੀ ਹਾਸਲ ਕਰਨ ਨੂੰ ਕਿਹਾ। ਇਸ ਵਿੱਚ ਪਤਾ ਲੱਗਾ ਕਿ ਇਹ ਲੋਕ ਪਾਕਿਸਤਾਨੀ ਫੌਜ ਦੇ ਹੀ ਲੋਕ ਹਨ ਅਤੇ ਇਨ੍ਹਾਂ ਵਿੱਚੋਂ ਇਕ ਸਮਾਰਟ ਨੌਜਵਾਨ ਜਿਸ ਦਾ ਪਹਿਰਾਵਾ ਬਾਕੀ ਸਾਰਿਆਂ ਤੋਂ ਅਲੱਗ ਹੈ ਹੀ ਇਨ੍ਹਾਂ ਦਾ ਅਫ਼ਸੋਸ ਹੈ।

ਰਿਟਾਇਰਡ ਬ੍ਰਿਗੇਡੀਅਰ ਐਮਪੀਐਸ ਬਾਜਵਾ ਮੁਤਾਬਕ ਉਨ੍ਹਾਂ ਦੇ ਕਈ ਜਵਾਨ ਇਸ ਸਮੇਂ ਤੱਕ ਜ਼ਖ਼ਮੀ ਹੋ ਚੁੱਕੇ ਸਨ। ਉਨ੍ਹਾਂ ਵਿੱਚੋਂ ਹੀ ਇੱਕ ਸੀ ਹੌਲਦਾਰ ਸੁਖਪਾਲ ਸਿੰਘ ਨੂੰ ਕਿਹਾ ਕਿ ਇਸ ਨੌਜਵਾਨਾਂ ਨੂੰ ਉਹ ਮਾਰ ਗਿਰਾਏ ਤਾਕੀ ਪਾਕਿਸਤਾਨੀ ਫ਼ੌਜ ਦਾ ਹੌਸਲਾ ਟੁੱਟ ਸਕੇ, ਜਿਸ ਤੋਂ ਬਾਅਦ ਹੌਲਦਾਰ ਸਤਪਾਲ ਸਿੰਘ ਵੱਲੋਂ ਇਸ ਨੌਜਵਾਨ ਨੂੰ ਜਿਸ ਉੱਪਰ ਪਾਕਿਸਤਾਨੀ ਫ਼ੌਜ ਦਾ ਅਫ਼ਸਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਸੀ ਉਸ ਨੂੰ ਮਾਰ ਗਿਰਾਇਆ ਗਿਆ।

ਇਨ੍ਹਾਂ ਅੱਗੇ ਦੱਸਿਆ ਕਿ ਇਹ ਜੰਗ 26 ਜੂਨ ਨੂੰ ਖਤਮ ਹੋਈ ਤਾਂ ਉਨ੍ਹਾਂ ਵੱਲੋਂ ਇਸ ਪਾਕਿਸਤਾਨੀ ਨੌਜਵਾਨ ਦੀ ਬਾਡੀ ਨੂੰ ਥੱਲੇ ਲਿਆਂਦਾ ਗਿਆ ਜਿੱਥੋਂ ਪਤਾ ਲੱਗਾ ਕਿ ਇਹ ਪਾਕਿਸਤਾਨੀ ਫੌਜ ਦਾ ਇਕ ਅਫ਼ਸਰ ਕੈਪਟਨ ਕਰਨਲ ਸ਼ੇਰ ਖਾਨ ਹੈ ਜੋ ਕਿ ਪਾਕਿਸਤਾਨੀ ਫ਼ੌਜ ਵਿਚ ਕੈਪਟਨ ਦਾ ਹੈ ਅਤੇ ਕਰਨਲ ਸ਼ੇਰ ਖ਼ਾਨ ਨਾਮ ਇਸ ਦੇ ਪਿਤਾ ਵੱਲੋਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਤੌਰ ਤੇ ਭਾਰਤੀ ਸਰਕਾਰ ਦੀ ਪਰਮਿਸ਼ਨ ਲੈ ਕੇ ਉਸ ਦੀ ਬਾਡੀ ਨੂੰ ਪਾਕਿਸਤਾਨ ਭੇਜਣਾ ਚਾਹੁੰਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਪਾਕਿਸਤਾਨੀ ਫ਼ੌਜ ਦੇ ਅਫ਼ਸਰ ਦੀ ਪਾਈ ਹੋਈ ਕਮੀਜ਼ ਵਿਚ ਇਕ ਚਿੱਠੀ ਲਿਖ ਕੇ ਪਾ ਦਿੱਤੀ ਜਿਸ ਵਿੱਚ ਲਿਖਿਆ ਸੀ ਜੇਕਰ ਤੁਹਾਡਾ ਇਹ ਅਫ਼ਸਰ ਬੜੀ ਹੀ ਬਹਾਦਰੀ ਨਾਲ ਲੜਿਆ ਹੈ ਅਤੇ ਉਹ ਚਾਹੁੰਦੇ ਹਨ ਕਿ ਪਾਕਿਸਤਾਨੀ ਸਰਕਾਰ ਇਸ ਦਾ ਬਣਦਾ ਸਨਮਾਨ ਦੇਵੇ।

ਇਸ ਤੋਂ ਬਾਅਦ ਪਾਕਿਸਤਾਨੀ ਸਰਕਾਰ ਵੱਲੋਂ ਪਾਕਿਸਤਾਨ ਦੇ ਸਰਵਉੱਚ ਸੇਨਿਕ ਦੇ ਸਨਮਾਨ ਨਾਲ ਨਿਵਾਜ਼ਿਆ ਗਿਆ। ਇਸ ਤੋਂ ਇਲਾਵਾ ਕਾਰਗਿਲ ਦੀ ਲੜਾਈ ਵਿੱਚ ਉਨ੍ਹਾਂ ਵੱਲੋਂ ਭਾਰਤੀ ਫੌਜ ਦੇ ਇਕ ਸਿਪਾਹੀ ਯੋਗੇਂਦਰ ਯਾਦਵ ਉਸ ਦੀ ਬਹਾਦਰੀ ਨੂੰ ਦੇਖਦੇ ਹੋਏ ਉਸ ਦਾ ਨਾਮ ਵੀ ਸਰਬਉੱਚ ਸਨਮਾਨ ਲਈ ਭੇਜਿਆ ਗਿਆ ਅਤੇ ਲੜਾਈ ਤੋਂ ਬਾਅਦ ਇਸ ਭਾਰਤ ਦੇ ਸੂਰਬੀਰ ਹੋ ਪਰਮਵੀਰ ਚੱਕਰ ਨਾਲ ਨਵਾਜਿਆ ਗਿਆ। ਅੱਜ ਪਰਮਵੀਰ ਚੱਕਰ ਯੋਗਿੰਦਰ ਯਾਦਵ ਬਤੌਰ ਸੂਬੇਦਾਰ ਭਾਰਤੀ ਫੌਜ ਤੋਂ ਰਿਟਾਇਰ ਹੋ ਚੁੱਕੇ ਹਨ ਅਤੇ ਚਾਰ ਮਿੰਟ ਤੋਂ ਬਾਅਦ ਆਪਣੀ ਜ਼ਿੰਦਗੀ ਆਪਣੇ ਪਰਿਵਾਰ ਨਾਲ ਖੁਸ਼ੀ ਖੁਸ਼ੀ ਜੀ ਰਹੇ ਹਨ। ਉਨ੍ਹਾਂ ਦੇ ਮੁਤਾਬਿਕ ਜਦੋਂ ਉਨ੍ਹਾਂ ਨੂੰ ਆਪਣੇ ਜਵਾਨਾਂ ਕੋਲੋਂ ਇਹ ਜਵਾਬ ਮਿਲਿਆ ਤਾਂ ਉਹ ਸਮਝ ਗਏ ਕਿ ਅੱਧਿਓਂ ਜ਼ਿਆਦਾ ਜੰਗ ਉਹ ਜਿੱਤ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ 8 ਸਿੱਖ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਸਿਰਫ਼ ਆਪਣੇ ਪੰਜਾਹ ਬੰਦੇ ਦੇ ਦੇਣ। ਸਿੱਖ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਵੱਲੋਂ ਉਨ੍ਹਾਂ ਨੂੰ ਦੋ ਅਫਸਰ ਚਾਰ ਜੇਸੀਓ ਅਤੇ ਜਵਾਨ ਦਿੱਤੇ ਗਏ।

ਇਸਦੇ ਨਾਲ ਹੀ ਉਨ੍ਹਾਂ ਨੇ 18 ਗ੍ਰੇਨੇਡੀਅਰਜ਼ ਦੇ ਇੱਕ ਅਫ਼ਸਰ ਕੈਪਟਨ ਬਲਵਾਨ ਨੂੰ ਵੀ ਇਸ ਟਾਸਕ ਲਈ ਤਿਆਰ ਕੀਤਾ, ਕਿਉਂਕਿ ਇਹ ਚੜ੍ਹਾਈ ਬਿਲਕੁਲ ਸਿੱਧੀ ਸੀ ਇਸ ਲਈ ਕਾਰਗਿਲ ਤੋਂ ਬਾਅਦ ਹੀ ਇਸ ਤੇ ਕਬਜ਼ਾ ਕਰਨਾ ਮੁਸ਼ਕਿਲ ਸੀ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਕੈਪਟਨ ਬਲਵਾਨ ਦੇ ਨਾਲ ਕੁਝ ਹੋਰ ਲੋਕਾਂ ਨੂੰ ਵੀ ਇਸ ਟਾਸਕ ਵਿੱਚ ਸ਼ਾਮਲ ਕੀਤਾ ਗਿਆ। ਜਿਸ ਤੋਂ ਬਾਅਦ 3 ਜੁਲਾਈ ਰਾਤ ਨੂੰ ਟਾਈਗਰ ਹਿੱਲ ਤੇ ਚੜ੍ਹਾਈ ਕੀਤੀ ਗਈ ਅਤੇ ਸਵੇਰੇ 4 ਵਜੇ ਉਨ੍ਹਾਂ ਨੂੰ ਇਹ ਮੈਸੇਜ ਆ ਗਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਟਾਈਗਰ ਹਿੱਲ ਤੇ ਕਬਜ਼ਾ ਕਰ ਲਿਆ ਗਿਆ ਹੈ। ਬ੍ਰਿਗੇਡੀਅਰ ਐਮਪੀਐਸ ਬਾਜਵਾ ਰਿਟਾਇਰਡ ਇਸ ਗੱਲ ਤੇ ਪੂਰਾ ਫਖ਼ਰ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਵੱਲੋਂ ਦੋ ਲੜਾਈਆਂ ਵਿਚ ਹਿੱਸਾ ਲਿਆ ਗਿਆ ਅਤੇ ਦੋਹਾਂ ਲੜਾਈਆਂ ਵਿੱਚ ਭਾਰਤੀ ਫੌਜ ਨੇ ਪਾਕਿਸਤਾਨੀ ਫ਼ੌਜ ਨੂੰ ਕਰਾਰੀ ਟੱਕਰ ਦਿੱਤੀ।

ਅੱਜ ਸਾਡਾ ਪੂਰਾ ਦੇਸ਼ ਆਪਣੇ ਅਜਿਹੇ ਜਾਬਾਜ਼ ਫੌਜੀ ਜਵਾਨਾਂ ਅਤੇ ਅਫਸਰਾਂ ਨੂੰ ਸਲਾਮ ਕਰਦਾ ਹੈ ਜਿਨ੍ਹਾਂ ਨੇ ਅਤੇ ਜਿਹਨਾਂ ਦੇ ਪਰਿਵਾਰਾਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਜਾਂ ਫਿਰ ਆਪਣੇ ਪਰਿਵਾਰਕ ਮੈਂਬਰ ਖੋ ਦਿੱਤੇ।

ਇਹ ਵੀ ਪੜੋ: ਕਲੀਨਿਕਾਂ ਵਿੱਚ ਸਾਜ਼ੋ ਸਾਮਾਨ ਤੇ ਸਟਾਫ਼ ਯਕੀਨੀ ਬਣਾਇਆ ਜਾਵੇਗਾ

Last Updated : Aug 12, 2022, 7:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.