ਜਲੰਧਰ: ਸਿਆਸੀ ਪਾਰਟੀਆਂ ਵੱਲੋਂ 2022 ਦੀਆਂ ਚੋਣਾਂ ਨੂੰ ਲੈਕੇ ਆਪਸੀ ਬਗਾਵਤ ਦੇਖੀ ਜਾ ਰਹੀ ਹੈ। ਇਹ ਬਗਾਵਤ ਟਿਕਟਾਂ ਦੀ ਵੰਡ ਨੂੰ ਲੈਕੇ ਇੱਕੋਂ ਪਾਰਟੀ ਦੇ ਵਰਕਰਾਂ ਵੱਲੋਂ ਆਪਣੀ ਪਾਰਟੀ ਖ਼ਿਲਾਫ਼ ਕੀਤੀ ਜਾ ਰਹੀ ਹੈ। ਹਲਕਾ ਛਾਉਣੀ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਆਗੂ ਸਰਬਜੀਤ ਸਿੰਘ ਮੱਕੜ (Sarabjit Singh Makkar) ਵੱਲੋਂ ਆਪਣੀ ਪਾਰਟੀ ਵਿੱਚ ਬਗਾਵਤ ਕੀਤੀ ਗਈ ਹੈ। ਸਬਰਜੀਤ ਸਿੰਘ ਮੱਕੜ (Sarabjit Singh Makkar) ਪਿਛਲੇ ਲੰਬੇ ਸਮੇਂ ਤੋਂ ਇਸ ਹਲਕੇ ਦੀ ਸੇਵਾ ਕਰ ਰਹੇ ਹਨ। ਪਰ ਟਿਕਟਾ ਨਾਲ ਮਿਲਣ ਕਰਕੇ ਉਹ ਪਾਰਟੀ ਹਾਈਕਮਾਂਡ ਤੋਂ ਕਾਫ਼ੀ ਨਰਾਜ਼ ਵੀ ਨਜ਼ਰ ਆ ਰਹੇ ਹਨ।
ਦਰਅਸਲ ਪਾਰਟੀ ਹਾਈ ਕਮਾਂਡ ਨੇ ਕਾਂਗਰਸ (Congress) ਤੋਂ ਵਾਪਸ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਗਬੀਰ ਸਿੰਘ ਬਰਾੜ (Jagbir Singh Brar) ਨੂੰ ਇਸ ਹਲਕੇ ਤੋਂ 2022 ਦੀਆਂ ਚੋਣਾਂ ਲਈ ਉਮੀਦਵਾਰ ਐਲਾਨਿਆ ਹੈ, ਪਰ ਸਰਬਜੀਤ ਸਿੰਘ ਮੱਕੜ ਇਸ ਟਿਕਟ ‘ਤੇ ਆਪਣਾ ਹੱਕ ਸਮਝਦੇ ਸਨ।
ਇਸ ਮੌਕੇ ਪੰਜਾਬ ਪ੍ਰੈੱਸ ਕਲੱਬ ਵਿਖੇ ਅੱਜ ਅਕਾਲੀ ਦਲ ਦੇ ਕਈ ਕਾਰਜਕਰਤਾਵਾਂ ਅਤੇ ਲੋਕਲ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰ ਇਸ ‘ਤੇ ਨਾਰਾਜ਼ਗੀ ਜਤਾਈ ਹੈ। ਹਲਕੇ ਦੇ ਅਕਾਲੀ ਆਗੂਆਂ ਵੱਲੋਂ ਪਾਰਟੀ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ 2007 ਤੋ 2012 ਤੱਕ ਅਕਾਲੀ ਦਲ ਵੱਲੋਂ ਇਸ ਹਲਕੇ ਵਿੱਚ ਜਗਬੀਰ ਸਿੰਘ ਬਰਾੜ ਅਕਾਲੀ ਦਲ ਵੱਲੋਂ ਵਿਧਾਇਕ ਬਣੇ ਸੀ, ਪਰ ਸਾਢੇ ਚਾਰ ਸਾਲ ਵਿਧਾਇਕ ਰਹਿਣ ਤੋਂ ਬਾਅਦ ਉਨ੍ਹਾਂ ਨੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ। ਇਸ ਤੋਂ ਬਾਅਦ ਜਲੰਧਰ ਛਾਉਣੀ ਹਲਕੇ ਵਿੱਚ ਅਕਾਲੀ ਦਲ ਵੱਲੋਂ ਪਰਗਟ ਸਿੰਘ ਨੂੰ ਸੀਟ ਦਿੱਤੀ ਗਈ ਅਤੇ ਪਰਗਟ ਸਿੰਘ ਇਸ ਇਲਾਕੇ ਦੇ ਵਿਧਾਇਕ ਬਣੇ, ਫਿਰ ਉਹ ਵੀ ਸਾਢੇ ਚਾਰ ਸਾਲ ਬਾਅਦ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ:Assembly Elections 2022: ‘ਪੰਜਾਬ ਦਾ ਮੁੱਖ ਮੰਤਰੀ ਹੋਵੇ ਦਲਿਤ ਚਿਹਰਾ’