ETV Bharat / city

ਫ਼ਗਵਾੜਾ ਵਿੱਚ ਹੋਵੇਗਾ ਉਮੀਦਵਾਰਾਂ ਦਾ ਚਾਰ ਕੋਣਾ ਫ਼ਸਵਾਂ ਮੁਕਾਬਲਾ - Joginder Singh Maan

Punjab Assembly Election 2022: ਕੀ ਫ਼ਗਵਾੜਾ ਸੀਟ 'ਤੇ ਇਸ ਵਾਰ ਆਪ ਦੀ ਟਿਕਟ ਲੈ ਕੇ ਫੇਰ ਵਿਧਾਇਕ ਬਣ ਸਕਣਗੇ ਜੋਗਿੰਦਰ ਸਿੰਘ ਮਾਨ ਜਾਂ ਫੇਰ ਭਾਜਪਾ ਦਾ ਚੱਲੇਗਾ ਜਾਦੂ। ਕੀ ਕਾਂਗਰਸ ਬਣਾ ਸਕੇਗੀ ਇਸ ਸੀਟ ’ਤੇ ਮੁਕਾਬਲੇ ਨੂੰ ਤ੍ਰਿਕੋਣਾ। ਵਿਧਾਨ ਸਭਾ ਚੋਣਾਂ 2017 ਵਿੱਚ ਫ਼ਗਵਾੜਾ (Phagwara Assembly Constituency) ’ਤੇ ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼ (Som Parkash) ਜਿੱਤੇ ਸੀ। ਬਾਅਦ ਵਿੱਚ ਉਹ ਲੋਕਸਭਾ ਵਿੱਚ ਚੁਣੇ ਗਏ ਸੀ ਤੇ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ ਨੇ ਬਾਜੀ ਮਾਰ ਲਈ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਜਾਣੋਂ ਇਥੋਂ ਦਾ ਸਿਆਸੀ ਹਾਲ...

Phagwara Hot seat, Election 2022
ਫ਼ਗਵਾੜਾ ਵਿੱਚ ਹੋਵੇਗਾ ਹੈਵੀਵੇਟ ਉਮੀਦਵਾਰਾਂ ਦਾ ਚਾਰ ਕੋਣਾ ਮੁਕਾਬਲਾ
author img

By

Published : Jan 21, 2022, 10:06 PM IST

ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਫ਼ਗਵਾੜਾ ਸੀਟ (Phagwara Assembly Constituency) ਦੀ ਗੱਲ ਕੀਤੀ ਜਾਵੇ, ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਫ਼ਗਵਾੜਾ (Phagwara Assembly Constituency)

ਜੇਕਰ ਫ਼ਗਵਾੜਾ ਸੀਟ (Phagwara Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ (Balwinder Singh Dhaliwal) ਮੌਜੂਦਾ ਵਿਧਾਇਕ ਹਨ। ਬਲਵਿੰਦਰ ਸਿੰਘ ਧਾਲੀਵਾਲ 2019 ਦੀ ਜਿਮਨੀ ਚੋਣ ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਫਗਵਾੜਾ ਤੋਂ ਪਹਿਲੀ ਚੋਣ ਲੜੀ ਸੀ ਤੇ ਭਾਜਪਾ ਦੇ ਉਮੀਦਵਾਰ ਰਾਜੇਸ਼ ਬਾਘਾ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ ਸੀ। ਇਸ ਵਾਰ ਬਲਵਿੰਦਰ ਸਿੰਘ ਧਾਲੀਵਾਲ ਦੂਜੀ ਵਾਰ ਚੋਣ ਲੜਨਗੇ, ਕਾਂਗਰਸ ਨੇ ਉਨ੍ਹਾਂ ਨੂੰ ਮੁੜ ਉਮੀਦਵਾਰ ਬਣਾਇਆ ਹੈ।

ਧਾਲੀਵਾਲ ਦੇ ਸਾਹਮਣੇ ਇਸ ਵਾਰ ਆਮ ਆਦਮੀ ਪਾਰਟੀ ਤੋਂ ਜੋਗਿੰਦਰ ਸਿੰਘ ਮਾਨ ਹਨ, ਜੋ ਕਿ ਇਸੇ ਸੀਟ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਉਂਜ ਇਸ ਸੀਟ ’ਤੇ ਭਾਜਪਾ ਅਤੇ ਬਸਪਾ ਦਾ ਵੀ ਖਾਸਾ ਪ੍ਰਭਾਵ ਹੈ। ਭਾਜਪਾ ਨੇ ਅਜੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਹੈ ਪਰ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਆਪ ਇਥੋਂ ਚੋਣਮੈਦਾਨ ਵਿੱਚ ਕੁੱਦ ਪਏ ਹਨ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਫ਼ਗਵਾੜਾ ਸੀਟ ਤੋਂ (Phagwara Constituency) ’ਤੇ 72.85 ਫੀਸਦ ਵੋਟਿੰਗ ਹੋਈ ਸੀ ਤੇ ਭਾਜਪਾ (SAD-BJP) ਦੇ ਸੋਮ ਪ੍ਰਕਾਸ਼ (Som Parkash) ਵਿਧਾਇਕ ਚੁਣੇ ਗਏ ਸੀ। ਸੋਮ ਪ੍ਰਕਾਸ਼ ਨੇ ਉਸ ਸਮੇਂ ਕਾਂਗਰਸ (Congress) ਦੇ ਜੋਗਿੰਦਰ ਸਿੰਘ ਮਾਨ (Joginder Singh Maan) ਨੂੰ ਮਾਤ ਦਿੱਤੀ ਸੀ। ਜਦੋਂਕਿ ਆਪ (AAP) ਦੇ ਉਮੀਦਵਾਰ ਜਰਨੈਲ ਸਿੰਘ ਨੰਗਲ (Jarnail Singh Nangal) ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਨੂੰ 45,479 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਕਾਂਗਰਸ ਦੇ ਉਮੀਦਵਾਰ ਜੋਗਿੰਦਰ ਸਿੰਘ ਮਾਨ ਦੂਜੇ ਨੰਬਰ’ਤੇ ਰਹੇ ਸੀ, ਉਨ੍ਹਾਂ ਨੂੰ 43,470 ਵੋਟਾਂ ਪਈਆਂ ਸੀ ਤੇ ਆਪ ਦੇ ਜਰਨੈਲ ਸਿੰਘ ਨੰਗਲ ਨੂੰ 32,274 ਵੋਟਾਂ ਹਾਸਲ ਹੋਈਆਂ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਭਾਜਪਾ (BJP) ਨੂੰ ਸਭ ਤੋਂ ਵੱਧ 35.32 ਫੀਸਦ ਵੋਟ ਸ਼ੇਅਰ ਰਿਹਾ, ਜਦੋਂਕਿ ਕਾਂਗਰਸ (Congress) ਨੂੰ 33.76 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਤੇ ਆਪ ਦਾ ਵੋਟ ਸ਼ੇਅਰ 25.14 ਫੀਸਦੀ ਹੀ ਰਿਹਾ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਫ਼ਗਵਾੜਾ (Phagwara Assembly Constituency) ਤੋਂ ਸ਼੍ਰੋਮਣੀ ਅਕਾਲੀ ਦਲ SAD-BJP) ਗਠਜੋੜ ਦੇ ਸੋਮ ਪ੍ਰਕਾਸ਼ ਹੀ ਵਿਧਾਇਕ ਬਣੇ ਸੀ। ਉਨ੍ਹਾਂ ਨੂੰ 46,233 ਵੋਟਾਂ ਪਈਆਂ ਸੀ। ਉਨ੍ਹਾਂ ਨੇ ਕਾਂਗਰਸ (Congress) ਦੇ ਬਲਬੀਰ ਕੁਮਾਰ ਸੋਢੀ ਨੂੰ ਹਰਾਇਆ ਸੀ। ਸੋਢੀ ਨੂੰ 31,644 ਵੋਟਾਂ ਹਾਸਲ ਹੋਈਆ ਸੀ। ਇਸ ਦੌਰਾਨ ਬੀਐਸਪੀ ਦੇ ਉਮੀਦਵਾਰ ਨੂੰ 26,165 ਵੋਟਾਂ ਪਈਆਂ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਫਗਵਾੜਾ (Phagwara Assembly Constituency) 'ਤੇ 74.43 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ-ਭਾਜਪਾ (SAD-BJP) ਗਠਜੋੜ ਦਾ ਵੋਟ ਸ਼ੇਅਰ 40.96 ਫੀਸਦੀ ਰਿਹਾ ਸੀ। ਜਦਕਿ ਕਾਂਗਰਸ (Congress) ਨੂੰ 28.04 ਫੀਸਦੀ ਵੋਟਾਂ ਹਾਸਲ ਹੋਈਆਂ ਸੀ ਅਤੇ ਬੀਐਸਪੀ ਦੇ ਉਮੀਦਵਾਰ ਨੂੰ 23.18 ਫੀਸਦੀ ਵੋਟ ਸ਼ੇਅਰ ਮਿਲਿਆ ਸੀ।

ਫ਼ਗਵਾੜਾ (Phagwara Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ 2019 ਵਿੱਚ ਤੱਤਕਾਲੀ ਵਿਧਾਇਕ ਸੋਮ ਪ੍ਰਕਾਸ਼ ਲੋਕਸਭਾ ਵਿੱਚ ਚੁਣੇ ਗਏ ਸੀ ਤੇ ਜਿਮਨੀ ਚੋਣ ਕਾਂਗਰਸ ਨੇ ਵੱਡੇ ਫਰਕ ਨਾਲ ਜਿੱਤ ਲਈ ਸੀ। ਹੁਣ ਅਜੇ ਮੁੱਖ ਤੌਰ ’ਤੇ ਆਪ, ਕਾਂਗਰਸ ਤੇ ਬਹੁਜਨ ਸਮਾਜ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਮੁੜ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ, ਆਪ ਨੇ ਜੋਗਿੰਦਰ ਸਿੰਘ ਮਾਨ ਨੂੰ ਤੇ ਬਹੁਜਨ ਸਮਾਜ ਪਾਰਟੀ ਨੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਉਮੀਦਵਾਰ ਬਣਾਇਆ ਹੈ। ਅਜੇ ਭਾਜਪਾ ਨੇ ਉਮੀਦਵਾਰ ਦਾ ਐਲਾਨ ਕਰਨਾ ਹੈ। ਇਹ ਪੰਜਾਬ ਦੀ ਦਲਿਤ ਬਹੁਤਾਤ ਜਨਸੰਖਿਆ ਵਾਲੀ ਹੌਟ ਸੀਟ ਹੋਵੇਗੀ। ਸਾਰੀਆਂ ਪਾਰਟੀਆਂ ਦੇ ਉਮੀਦਵਾਰ ਕਾਫੀ ਤਗੜੇ ਤੇ ਹੈਵੀ ਵੇਟ ਹਨ ਤੇ ਚਾਰ ਕੋਣਾ ਮੁਕਾਬਲਾ ਹੋਣ ਦੇ ਸਪਸ਼ਟ ਆਸਾਰ ਹਨ।

ਇਹ ਵੀ ਪੜ੍ਹੋ:ਪੰਜਾਬ ਸਣੇ ਪੂਰੇ ਉੱਤਰ ਭਾਰਤ ’ਚ ਠੰਡ ਨੇ ਠਾਰੇ ਲੋਕ, ਅਜੇ ਨਹੀਂ ਮਿਲੇਗੀ ਰਾਹਤ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.