ਜਲੰਧਰ: ਪੰਜਾਬ ’ਚ ਝੋਨੇ ਦੀ ਲਵਾਈ (Paddy Sowing) ਸ਼ੁਰੂ ਹੋ ਚੁੱਕੀ ਹੈ। ਇਸਦੇ ਚੱਲਦੇ ਜਲੰਧਰ ਵਿੱਚ ਵੀ ਕਿਸਾਨਾਂ ਨੇ ਝੋਨੇ ਦੀ ਲਵਾਈ (Paddy Sowing) ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਹਾਲਾਂਕਿ ਪਹਿਲੇ ਦਿਨ ਇਸ ਕੰਮ ਵਿੱਚ ਇੰਨੀ ਜ਼ਿਆਦਾ ਤੇਜ਼ੀ ਨਹੀਂ ਦੇਖਣ ਨੂੰ ਮਿਲੀ। ਉਥੇ ਹੀ ਲੇਬਰ ਦੀ ਕਮੀ ਅਤੇ ਮਹਿੰਗੀ ਲੇਬਰ ਹੋਣ ਕਰਕੇ ਛੋਟੇ ਕਿਸਾਨ ਆਪਣੇ ਖੇਤਾਂ ਵਿੱਚ ਆਪਣੇ ਪਰਿਵਾਰਾਂ ਨਾਲ ਆਪ ਝੋਨਾ ਲਗਾਉਂਦੇ ਹੋਏ ਨਜ਼ਰ ਆਏ।
ਇਹ ਵੀ ਪੜੋ: PROTEST: ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਾਂ ਨੇ ਕੀਤਾ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ
ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਕਰੀਬ 4 ਲੱਖ 25 ਹਜ਼ਾਰ ਹੈਕਟੇਅਰ ਵਿੱਚ ਝੋਨੇ ਦੀ ਲਵਾਈ ਕੀਤੀ ਜਾਂਦੀ ਹੈ ਜਿਸ ਤੋਂ ਕਰੀਬ 11 ਲੱਖ ਮੀਟਰਿਕ ਟਨ ਝੋਨਾ ਪੈਦਾ ਹੁੰਦਾ ਹੈ। ਕੋਰੋਨਾ ਕਰਕੇ ਲੱਗੇ ਲੌਕਡਾਊਨ ਅਤੇ ਜ਼ਿਆਦਾਤਰ ਰੇਲ ਗੱਡੀਆਂ ਦੇ ਬੰਦ ਹੋਣ ਕਰਕੇ ਇਸ ਵਾਰ ਪੂਰੀ ਤਰ੍ਹਾਂ ਲੇਬਰ ਪੰਜਾਬ ਵਿੱਚ ਨਹੀਂ ਪਹੁੰਚ ਪਾ ਰਹੀ ਅਤੇ ਜੋ ਲੋਕ ਯੂਪੀ ਅਤੇ ਬਿਹਾਰ ਤੋਂ ਇਥੇ ਪਹੁੰਚ ਵੀ ਰਹੇ ਹਨ ਉਹ ਬੜੀਆਂ ਮੁਸ਼ਕਿਲਾਂ ਦੇ ਨਾਲ ਬੱਸਾਂ ਦਾ ਮਹਿੰਗਾ ਸਫਰ ਕਰਕੇ ਇੱਥੇ ਪਹੁੰਚ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਇਸ ਵਾਰ ਪਹਿਲੇ ਵਾਂਗ ਲੇਬਰ ਨਹੀਂ ਮਿਲ ਰਹੀ।
ਜਲੰਧਰ ਦੇ ਕਿਸਾਨ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕਰੀਬ ਢਾਈ ਏਕੜ ਜ਼ਮੀਨ ਹੈ ਜਿਸ ਵਿੱਚ ਉਨ੍ਹਾਂ ਨੇ ਝੋਨੇ ਦੀ ਬਿਜਾਈ ਕੀਤੀ ਹੈ, ਪਰ ਇਸ ਵਾਰ ਲੇਬਰ ਦੇ ਸਮੇਂ ਸਿਰ ਨਾ ਪਹੁੰਚਣ ਕਰਕੇ ਅਤੇ ਜੋ ਲੇਬਰ ਪਹੁੰਚ ਗਈ ਹੈ ਉਹਦਾ ਵੱਲੋਂ ਮਹਿੰਗੇ ਭਾਅ ਮੰਗਣ ਕਰਕੇ ਉਨ੍ਹਾਂ ਨੂੰ ਝੋਨਾ ਆਪਣੇ ਪਰਿਵਾਰ ਸਮੇਤ ਰਲ ਕੇ ਖੁਦ ਆਪ ਹੀ ਲਗਾਉਣਾ (Paddy Sowing) ਪਿਆ ਹੈ।
ਇਹ ਵੀ ਪੜੋ: Paddy Sowing: ਬਿਜਲੀ ਨਾ ਮਿਲਣ ਕਾਰਨ ਕਿਸਾਨ ਮਹਿੰਗੇ ਦਾ ਡੀਜ਼ਲ ਫੂਕਣ ਲਈ ਮਜ਼ਬੂਰ