ETV Bharat / city

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਲਗਾਇਆ ਗਿਆ ਦੁੱਧ ਦਾ ਲੰਗਰ

author img

By

Published : Dec 25, 2021, 1:33 PM IST

ਜਲੰਧਰ ਦੇ ਕਸਬਾ ਆਦਮਪੁਰ ਦੇ ਨਜ਼ਦੀਕ ਪਿੰਡ ਡੀਂਗਰੀਆਂ ਵਿਖੇ ਧੰਨ ਧੰਨ ਬਾਬਾ ਮੋਤੀ ਰਾਮ ਜੀ (martyr Baba Moti Ram Mehra) ਦੀ ਨਿੱਘੀ ਯਾਦ ਨੂੰ ਤਾਜ਼ਾ ਕਰਦੇ ਹੋਏ ਸੰਗਤਾਂ ਦੇ ਵਾਸਤੇ ਦੁੱਧ ਦੇ ਲੰਗਰ ਲਗਾਏ ਗਏ।

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਲਗਾਇਆ ਗਿਆ ਦੁੱਧ ਦਾ ਲੰਗਰ
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਲਗਾਇਆ ਗਿਆ ਦੁੱਧ ਦਾ ਲੰਗਰ

ਜਲੰਧਰ: ਕਸਬਾ ਆਦਮਪੁਰ ਦੇ ਨਜ਼ਦੀਕ ਪਿੰਡ ਡੀਂਗਰੀਆਂ ਵਿਖੇ ਧੰਨ ਧੰਨ ਬਾਬਾ ਮੋਤੀ ਰਾਮ (martyr Baba Moti Ram Mehra) ਜੀ ਦੀ ਨਿੱਘੀ ਯਾਦ ਨੂੰ ਤਾਜ਼ਾ ਕਰਦੇ ਹੋਏ ਸੰਗਤਾਂ ਦੇ ਵਾਸਤੇ ਦੁੱਧ ਦੇ ਲੰਗਰ ਲਗਾਏ ਗਏ। ਗੁਰੂ ਕਾ ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀ ਗਈ। ਫਿਰ ਲੰਗਰ ਵਰਤਾਉਣਾ ਸ਼ੁਰੂ ਕੀਤਾ ਗਿਆ। ਇਸ ਗੁਰੂ ਕੇ ਲੰਗਰ ਦੌਰਾਨ ਇਲਾਕਾ ਵਾਸੀ ਐੱਨ.ਆਰ.ਆਈ ਵੀਰ ਅਤੇ ਨੌਜਵਾਨ ਸਿੰਘ ਸਭਾ ਦਾ ਵਿਸ਼ੇਸ਼ ਯੋਗਦਾਨ ਰਿਹਾ।

ਕੌਣ ਸਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ

ਇਸ ਦੌਰਾਨ ਸਿੱਖ ਸੰਗਤਾਂ ਵਿੱਚੋਂ ਹੀ ਭਾਈ ਬਚਿੱਤਰ ਸਿੰਘ ਨੇ ਦੱਸਿਆ ਕਿ ਸਿੱਖ ਇਤਿਹਾਸ ਵਿੱਚ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ (martyr Baba Moti Ram Mehra) ਦਾ ਇੱਕ ਖ਼ਾਸ ਯੋਗਦਾਨ ਹੈ।

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਉਹ ਇਨਸਾਨ ਸਨ, ਜਿਨ੍ਹਾਂ ਨੇ ਉਸ ਵੇਲੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਦੀ ਸੇਵਾ ਨਿਭਾਈ। ਜਦੋਂ ਮੁਗ਼ਲ ਹਕੂਮਤ ਦੇ ਹੁਕਮਰਾਨ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਨੂੰ ਠੰਢੇ ਬੁਰਜ ਵਿੱਚ ਰੱਖਣ ਦੇ ਹੁਕਮ ਦਿੱਤੇ।

ਇਹ ਹੁਕਮ ਵੀ ਦਿੱਤੇ ਕਿ ਜਦ ਤੱਕ ਛੋਟੇ ਸਾਹਿਬਜ਼ਾਦੇ ਮੁਗ਼ਲ ਧਰਮ ਨਹੀਂ ਅਪਣਾ ਲੈਂਦੇ ਤਦ ਤੱਕ ਇਨ੍ਹਾਂ ਨੂੰ ਅਤੇ ਮਾਤਾ ਗੁਜਰ ਕੌਰ ਨੂੰ ਕੁਝ ਖਾਣ ਪੀਣ ਨੂੰ ਨਾ ਦਿੱਤਾ ਜਾਏ।

ਪਰ ਇਸ ਦੌਰਾਨ ਬਾਬਾ ਰਾਮ ਮਾਹਿਰਾਂ ਕੋਲੋਂ ਛੋਟੇ ਛੋਟੇ ਬੱਚਿਆਂ ਅਤੇ ਬਜ਼ੁਰਗ ਦਾਦੀ ਦਾ ਦੁੱਖ ਨਹੀਂ ਦੇਖਿਆ ਗਿਆ ਅਤੇ ਉਨ੍ਹਾਂ ਨੇ ਉਸ ਦੌਰਾਨ ਉਨ੍ਹਾਂ ਲਈ ਦੁੱਧ ਦੀ ਸੇਵਾ ਨਿਭਾਈ।

ਇਸ ਦੌਰਾਨ ਜਦ ਵਜ਼ੀਰ ਖ਼ਾਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ।

ਬਚਿੱਤਰ ਸਿੰਘ ਨੇ ਦੱਸਿਆ ਕਿ ਇਹੀ ਕਾਰਨ ਹੈ ਕਿ ਅੱਜ ਆਦਮਪੁਰ ਦੇ ਡੀਂਗਰੀਆਂ ਪਿੰਡ ਵਿਖੇ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਦੁੱਧ ਦੇ ਲੰਗਰ ਲਗਾਏ ਗਏ ਹਨ।

ਇਹ ਵੀ ਪੜ੍ਹੋ: ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਲਗਾਇਆ ਗਿਆ ਧਰਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.