ETV Bharat / city

ਦੋ ਧਿਰਾਂ ਵਿੱਚ ਹੋਈ ਖ਼ੂਨੀ ਝੜਪ, ਕਈ ਜ਼ਖਮੀ

ਫਿਲੌਰ ਦੇ ਪਿੰਡ ਗੜ੍ਹਾ ਵਿਖੇ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

clash between two groups
ਦੋ ਧਿਰਾਂ ਵਿੱਚ ਹੋਈ ਖ਼ੂਨੀ ਝੜਪ
author img

By

Published : Sep 16, 2022, 11:08 AM IST

Updated : Sep 16, 2022, 5:56 PM IST

ਜਲੰਧਰ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਦਾਅਵੇ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਫਿਲੌਰ ਵਿਖੇ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਦੱਸ ਦਈਏ ਕਿ ਫਿਲੌਰ ਦੇ ਫਿਲੌਰ ਦੇ ਪਿੰਡ ਗੜ੍ਹਾ ਵਿਖੇ ਦੋ ਧਿਰਾਂ ਵਿਚਾਲੇ ਲੜਾਈ ਹੋਈ ਜਿਸ ਕਾਰਨ ਕਈ ਲੋਕ ਇਸ ਦੌਰਾਨ ਗੰਭੀਰ ਜ਼ਖਮੀ ਹੋ ਗਏ। ਇਸ ਦੌਰਾਨ ਘਰਾਂ ਦੇ ਸਾਮਾਨ ਦੀ ਵੀ ਭੰਨਤੋੜ ਕੀਤੀ ਗਈ।

ਇਸ ਸਬੰਧੀ ਜ਼ਖਮੀ ਔਰਤ ਸੁਰਿੰਦਰ ਕੌਰ ਅਤੇ ਰਾਮ ਲੁਭਾਇਆ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿੱਚ ਆਣ ਕੇ ਤੇਜ਼ ਹਥਿਆਰਾਂ ਨਾਲ ਲੈਸ ਦੋ ਦਰਜਨ ਦੇ ਕਰੀਬ ਹਮਲਾਵਰਾਂ ਵੱਲੋਂ ਭੰਨ ਤੋੜ ਕੀਤੀ ਤੇ ਕੁੱਟ ਮਾਰ ਕੀਤੀ। ਜਿਸ ਵਿੱਚ ਸੁਰਿੰਦਰ ਕੌਰ ਜ਼ਖ਼ਮੀ ਹੋ ਗਈ ਜਿਸ ਨੂੰ ਗੰਭੀਰ ਹਾਲਤ ਵਿੱਚ ਫਿਲੌਰ ਸਿਵਲ ਹਸਪਤਾਲ ਇਲਾਜ ਲਈ ਪਹੁੰਚਿਆ ਗਿਆ।

ਜਖਮੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਬਾਹਰ ਸੜਕ ਤੇ ਖੜ ਕੇ ਗੋਲਗੱਪੇ ਖਾ ਰਹੇ ਸੀ ਸਾਡੇ ਮੁੰਡਿਆਂ ਨੇ ਇਨ੍ਹਾਂ ਨੂੰ ਮੋਟਰਸਾਈਕਲ ਨੂੰ ਪਰੇ ਕਰਨ ਲਈ ਕਿਹਾ ਤਾਂ ਇਨ੍ਹਾਂ ਨੇ ਹੋਰ ਮੁੰਡੇ ਸੱਦ ਕੇ ਉਨ੍ਹਾਂ ਦੇ ਘਰਾਂ ਉੱਤੇ ਹਮਲਾ ਕਰਵਾ ਦਿੱਤਾ।

ਮਾਮਲੇ ਸਬੰਧੀ ਜਦੋਂ ਦੂਜੇ ਪੱਖ ਹਰਮਨ ਤੇ ਅਨਮੋਲਕ ਜੋ ਫਿਲੌਰ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ ਜਦੋਂ ਇਨ੍ਹਾਂ ਨਾਲ ਗੱਲ ਬਾਤ ਕੀਤੀ ਤਾਂ ਅਨਮੋਲ ਨੇ ਦੱਸਿਆ ਕਿ ਉਨ੍ਹਾਂ ਦੀ ਹਫਤਾ ਦੋ ਹਫ਼ਤੇ ਪਹਿਲਾਂ ਇਨ੍ਹਾਂ ਨਾਲ ਛੋਟੀ ਜਿਹੀ ਗੱਲ ਤੋਂ ਲੜਾਈ ਹੋ ਗਈ ਸੀ ਇਹ ਆਪ ਹੀ ਆਪਣੇ ਸੱਟਾ ਮਾਰ ਕੇ ਹਸਪਤਾਲ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਵੱਲੋਂ ਕੋਈ ਘਰ ਦੀ ਭੰਨਤੋੜ ਨਹੀਂ ਕੀਤੀ ਗਈ।

ਮਾਮਲੇ ਨੂੰ ਲੈ ਕੇ ਮੁਖੀ ਐਸਐਚਓ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਚੈੱਕ ਕਰ ਲਏ ਗਏ ਹਨ ਜਿਨ੍ਹਾਂ ਨੇ ਤੋੜ ਭੰਨ ਕੀਤੀ ਹੈ ਉਨ੍ਹਾਂ ਨੂੰ ਜਲਦ ਫੜ ਕੇ ਉਨ੍ਹਾਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਇਨਾਂ ਨੋਜਵਾਨਾ ਨੂੰ ਫਿਲੌਰ ਦਾ ਮਾਹੋਲ ਖ਼ਰਾਬ ਕਰਨ ਨਹੀਂ ਦਿੱਤਾ ਜਾਵੇਗਾ।

ਇਹ ਵੀ ਪੜੋ: ਵੱਡੀ ਖ਼ਬਰ: ਜੇਲ੍ਹ ਵਿੱਚ ਬੰਦ ਮੂਸੇਵਾਲਾ ਦੇ ਕਾਤਲਾਂ ਕੋਲੋਂ ਮੋਬਾਇਲ ਫੋਨ ਬਰਾਮਦ

Last Updated : Sep 16, 2022, 5:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.