ਜਲੰਧਰ: ਇੱਥੋਂ ਦੇ ਬੁਲੰਦਪੁਰ ਵਿੱਚ ਰਹਿਣ ਵਾਲੀ ਮਹਿਜ਼ ਅਠਾਰਾਂ ਸਾਲ ਦੀ ਕੀਰਤੀ ਨੂੰ ਉਸ ਦਾ ਪਿਤਾ ਮਜ਼ਦੂਰੀ ਕਰ ਕੇ ਉਸ ਨੂੰ ਪੜ੍ਹਾ ਲਿਖਾ ਰਿਹਾ ਹੈ। ਜਿਸ ਨੇ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰ ਜੇਈ ਦੀ ਪ੍ਰੀਖਿਆ ਪਾਸ ਕੀਤੀ ਹੈ ਤੇ ਨੀਟ ਵਿੱਚ ਵੀ ਥਾਂ ਬਣਾ ਲਈ ਹੈ ਤੇ ਆਪਣੇ ਮਿਹਤਨੀ ਪਿਤਾ ਦੇ ਸੁਪਨਿਆਂ ਨੂੰ ਖੰਡ ਲਗਾ ਦਿੱਤੇ ਹਨ।
ਇਸ ਮੌਕੇ ਕੀਰਤੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਫ਼ੀ ਸਮਾਂ ਪਹਿਲਾਂ ਉਸ ਦੀ ਮਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ ਸੀ ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਹੀ ਮਾਵਾਂ ਵਾਂਗ ਉਸ ਨੂੰ ਪਾਲਿਆ ਤੇ ਪੜ੍ਹਾਈ ਵਿੱਚ ਉਸਦੀ ਸਹਾਇਤਾ ਕੀਤੀ ।
ਉਸ ਨੇ ਦੱਸਿਆ ਕਿ ਬਾਰਵੀਂ ਦੀ ਕਲਾਸ ਤੋਂ ਹੀ ਉਸ ਨੇ ਜੇਈ ਦੇ ਪੇਪਰ ਦੀ ਤਿਆਰੀ ਕਰ ਕਰ ਰਹੀ ਸੀ ਤੇ ਬੋਰਡ ਦੀ ਕਲਾਸ ਹੋਣ ਕਰਕੇ ਅਧਿਆਪਕ ਉਸ ਨੂੰ ਕਾਫ਼ੀ ਝਿੜਕਦੇ ਸਨ ਕਿ ਜੇਕਰ ਬੋਰਡ ਦੀ ਪ੍ਰੀਖਿਆ ਹੀ ਪਾਸ ਨਾ ਹੋਈ ਤਾਂ ਜੇਈ ਦੀ ਪ੍ਰੀਖਿਆ ਦਾ ਕੀ ਹੋਵੇਗਾ, ਪਰ ਉਸ ਨੇ ਦੋਵਾਂ ਦੀ ਇਕੱਠਿਆਂ ਹੀ ਤਿਆਰੀ ਜਾਰੀ ਰੱਖੀ ਤੇ ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਜਿਸ ਤੋਂ ਉਸਦੇ ਅਧਿਆਪਕ ਹੁਣ ਕਾਫ਼ੀ ਖ਼ੁਸ਼ ਹਨ।
ਕੀਰਤੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਮਜ਼ਦੂਰ ਹੋਣ ਦੇ ਬਾਵਜ਼ੂਦ ਉਸਦੀ ਕਾਫ਼ੀ ਮਦਦ ਕੀਤੀ ਤੇ ਰਾਤ ਨੂੰ ਪੜ੍ਹਾਈ ਸਮੇਂ ਮਾਵਾਂ ਵਾਂਗ ਉਸ ਦਾ ਕਾਫ਼ੀ ਧਿਆਨ ਰੱਖਦੇ ਸਨ।
ਕੀਰਤੀ ਨੇ ਕੁੜੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਲੜਕੀਆਂ ਦਾ ਪੜ੍ਹੇ ਲਿਖੇ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿਉਂਕਿ ਉਨ੍ਹਾਂ ਆਪਣੇ ਆਸ ਪਾਸ ਦੀ ਸੋਚ ਨੂੰ ਬਦਲ ਸਕਣ।