ETV Bharat / city

ਕਾਰਗਿਲ ਵਿਜੇ ਦਿਵਸ: 26 ਸਾਲ ਦੀ ਉਮਰ 'ਚ ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਦਲਜੀਤ ਸਿੰਘ - ਭਾਰਤੀ ਫੌਜ

ਦੇਸ਼ ਭਰ 'ਚ 26 ਜੁਲਾਈ ਨੂੰ ਕਾਰਗਿਲ ਵਿਜੈ ਦਿਵਸ ਮਨਾਇਆ ਜਾਂਦਾ ਹੈ। ਸਾਲ 1999 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਕਾਰਗਿਲ ਵਿਖੇ ਹੋਈ ਜੰਗ 'ਚ ਭਾਰਤੀ ਫੌਜ ਨੇ ਦੁਸ਼ਮਣਾਂ ਨੂੰ ਆਪਣੀ ਤਾਕਤ ਦਾ ਲੌਹਾ ਮਨਵਾਇਆ ਸੀ। ਕਾਰਗਿਲ ਜੰਗ 'ਚ ਜਿਥੇ ਇੱਕ ਪਾਸੇ ਭਾਰਤ ਨੇ ਇਹ ਜੰਗ ਜਿੱਤੀ, ਉਥੇ ਹੀ ਭਾਰਤੀ ਫੌਜ ਦੇ ਕਈ ਸੈਨਿਕ ਸ਼ਹੀਦ ਹੋ ਗਏ, ਇਨ੍ਹਾਂ ਕਾਰਗਿਲ ਹੀਰੋਜ਼ ਦੀ ਬਹਾਦਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਸ਼ਹੀਦ ਹੋਏ ਇਨ੍ਹਾਂ ਕਾਰਗਿਲ ਹੀਰੋਜ਼ ਚੋਂ ਇੱਕ ਨੇ ਸ਼ਹੀਦ ਸਿਪਾਹੀ ਦਲਜੀਤ ਸਿੰਘ।

ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਦਲਜੀਤ ਸਿੰਘ

author img

By

Published : Jul 25, 2021, 4:22 PM IST

ਜਲੰਧਰ :ਦੇਸ਼ ਭਰ 'ਚ 26 ਜੁਲਾਈ ਨੂੰ ਕਾਰਗਿਲ ਵਿਜੈ ਦਿਵਸ ਮਨਾਇਆ ਜਾਂਦਾ ਹੈ। ਸਾਲ 1999 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਕਾਰਗਿਲ ਵਿਖੇ ਹੋਈ ਜੰਗ 'ਚ ਭਾਰਤੀ ਫੌਜ ਨੇ ਦੁਸ਼ਮਣਾਂ ਨੂੰ ਆਪਣੀ ਤਾਕਤ ਦਾ ਲੌਹਾ ਮਨਵਾਇਆ ਸੀ। ਕਾਰਗਿਲ ਜੰਗ 'ਚ ਜਿਥੇ ਇੱਕ ਪਾਸੇ ਭਾਰਤ ਨੇ ਇਹ ਜੰਗ ਜਿੱਤੀ, ਉਥੇ ਹੀ ਭਾਰਤੀ ਫੌਜ ਦੇ ਕਈ ਸੈਨਿਕ ਸ਼ਹੀਦ ਹੋ ਗਏ, ਇਨ੍ਹਾਂ ਕਾਰਗਿਲ ਹੀਰੋਜ਼ ਦੀ ਬਹਾਦਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਸ਼ਹੀਦ ਹੋਏ ਇਨ੍ਹਾਂ ਕਾਰਗਿਲ ਹੀਰੋਜ਼ ਚੋਂ ਇੱਕ ਨੇ ਸ਼ਹੀਦ ਸਿਪਾਹੀ ਦਲਜੀਤ ਸਿੰਘ।

ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਦਲਜੀਤ ਸਿੰਘ

ਸ਼ਹੀਦ ਸਿਪਾਹੀ ਦਲਜੀਤ ਸਿੰਘ ਜਲੰਧਰ ਸ਼ਹਿਰ ਦੇ ਵਸਨੀਕ ਸਨ। ਉਨ੍ਹਾਂ ਦਾ ਜਨਮ 11 ਅਕਤੂਬਰ 1973 ਨੂੰ ਹੁਸ਼ਿਆਰਪੁਰ ਵਿਖੇ ਹੋਇਆ ਸੀ। ਦਲਜੀਤ ਸਿੰਘ ਦਾ ਬਚਪਨ ਜਲੰਧਰ 'ਚ ਗੁਜਰਿਆ ਤੇ ਇਥੇ ਹੀ ਉਨ੍ਹਾਂ ਨੇ ਪਿੰਡ ਦਕੋਹਾ ਵਿਖੇ ਉਨ੍ਹਾਂ ਦੀ ਪੜ੍ਹਾਈ ਪੂਰੀ ਹੋਈ। ਜਿਸ ਸਰਕਾਰੀ ਸਕੂਲ ਵਿੱਚ ਦਲਜੀਤ ਸਿੰਘ ਨੇ ਪੜ੍ਹਾਈ ਕੀਤੀ ਉਹ ਸਕੂਲ ਹੁਣ ਸ਼ਹੀਦ ਦਲਜੀਤ ਸਿੰਘ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ।

ਬਚਪਨ ਤੋਂ ਹੀ ਸੀ ਦੇਸ਼ ਸੇਵਾ ਦੀ ਭਾਵਨਾ

ਸ਼ਹੀਦ ਸਿਪਾਹੀ ਦਲਜੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹ ਗੁਰਦੁਆਰੇ 'ਚ ਬਤੌਰ ਪਾਠੀ ਸੇਵਾ ਨਿਭਾ ਰਹੇ ਸਨ। ਉਨ੍ਹਾਂ ਨੇ ਚਾਰ ਭੈਂਣ ਭਰਾਵਾਂ 'ਚ ਸਭ ਤੋਂ ਵੱਡੇ ਦਲਜੀਤ ਸਿੰਘ ਨੂੰ ਕਾਰਪੇਂਟਰ, ਮਕੈਨਿਕ ਆਦਿ ਦੇ ਕੰਮ 'ਤੇ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਦਲਜੀਤ ਨੇ ਕੰਮਾਂ 'ਚ ਦਿਲਚਸਪੀ ਨਹੀਂ ਵਿਖਾਈ। ਪਰਿਵਾਰ ਵੱਲੋਂ ਲਗਾਤਾਰ ਕਹਿਣ 'ਤੇ ਦਲਜੀਤ ਸਿੰਘ ਮਕੈਨਿਕ ਦਾ ਕੰਮ ਸਿੱਖਣ ਲਈ ਘਰੋਂ ਨਿਕਲੇ ਪਰ ਅਕਸਰ ਉਥੇ ਗੈਰ ਹਾਜ਼ਿਰ ਰਹਿੰਦੇ, ਜਦੋਂ ਇਹ ਗੱਲ ਪਰਿਵਾਰ ਵਾਲਿਆਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਦਲਜੀਤ ਤੋਂ ਕੋਲੋਂ ਪੁੱਛਿਆ ਕਿ ਉਹ ਕੀ ਕਰਨਾ ਚਾਹੁੰਦੇ ਹਨ। ਪਿਤਾ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਦਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਹੈ, ਇਸ ਲਈ ਉਹ ਫੌਜ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ।

ਭਾਰਤੀ ਫੌਜ 'ਚ ਭਰਤੀ

ਪਿਤਾ ਨੇ ਦਲਜੀਤ ਨੂੰ 108 ਬੰਬੇ ਇੰਜ਼ੀਨਿਅਰਿੰਗ ਵਿਖੇ ਦਾਖਲ ਕਰਵਾ ਦਿੱਤਾ। ਪੂਣੇ ਵਿੱਚ ਰਹਿ ਕੇ ਦਲਜੀਤ ਸਿੰਘ ਨੇ ਸੈਨਿਕ ਸਿਖਲਾਈ ਹਾਸਲ ਕੀਤੀ। ਤਿੰਨ ਮਹੀਨੇ ਦੀ ਟ੍ਰੇਨਿੰਗ ਕਰਕੇ ਦਲਜੀਤ ਸਿੰਘ ਨੇ ਫੌਜ 'ਚ ਭਰਤੀ ਹੋਣ ਲਈ ਟੈਸਟ ਦਿੱਤਾ। ਪਿਤਾ ਦੇ ਮੁਤਾਬਕ ਪਹਿਲੀ ਵਾਰ ਟੈਸਟ ਦੇਣ 'ਤੇ ਦੋੜ ਪੂਰੀ ਨਾ ਕਰਨ ਸਕਣ ਕਾਰਨ ਉਹ ਭਰਤੀ ਨਹੀਂ ਹੋ ਸਕੇ , ਪਰ ਦੂਜੀ ਵਾਰ ਸਖ਼ਤ ਮਿਹਨਤ ਸਦਕਾ ਦਲਜੀਤ ਭਾਰਤੀ ਫੌਜ 'ਚ ਭਰਤੀ ਹੋਣ 'ਚ ਕਾਮਯਾਬ ਰਹੇ। ਉਨ੍ਹਾਂ ਨੇ ਜਲੰਧਰ ਕੈਂਟ ਤੋਂ ਬਤੌਰ ਸਿਪਾਰੀ ਭਾਰਤੀ ਫੌਜ ਜੁਆਇਨ ਕੀਤੀ।

ਕਾਰਗਿਲ ਜੰਗ 'ਚ ਲਿਆ ਹਿੱਸਾ

ਦਲਜੀਤ ਸਿੰਘ ਦੇ ਫੌਜ ਵਿੱਚ ਭਰਤੀ ਹੋਣ ਮਗਰੋਂ ਸਾਲ 1996 'ਚ ਉਨ੍ਹਾਂ ਦਾ ਵਿਆਹ ਹੋ ਗਿਆ ਤੇ ਉਹ ਇੱਕ ਧੀ ਦੇ ਪਿਤਾ ਬਣੇ। ਸਾਲ 1999 'ਚ ਉਨ੍ਹਾਂ ਨੂੰ ਕਾਰਗਿਲ ਜੰਗ 'ਚ ਹਿੱਸਾ ਲੈਣ ਦਾ ਮੌਕਾ ਮਿਲਿਆ। ਇਸ ਦੌਰਾਨ ਪਿਤਾ ਕਿਰਪਾਲ ਸਿੰਘ ਦਲਜੀਤ ਨੂੰ ਜੰਮੂ ਤੱਕ ਛੱਡਣ ਗਏ ਸਨ। ਪਿਤਾ ਨੇ ਕਿਹਾ ਕਿ ਕਾਰਗਿਲ ਜੰਗ ਦੇ ਦੌਰਾਨ ਦਲਜੀਤ ਸਿੰਘ ਨੇ ਦੇਸ਼ ਲਈ ਪੂਰੀ ਸ਼ਰਧਾ ਤੇ ਨਿਸ਼ਠਾ ਨਾਲ ਸੇਵਾ ਨਿਭਾਈ।

ਸ਼ਹੀਦ ਹੋਣ ਮਗਰੋਂ ਪਰਿਵਾਰ ਨੂੰ ਮਿਲੀ ਦਲਜੀਤ ਦੀ ਆਖ਼ਰੀ ਚਿੱਠੀ

ਸ਼ਹੀਦ ਦੇ ਪਿਤਾ ਨੇ ਦੱਸਿਆ ਕਿ ਦਲਜੀਤ ਦੀ ਮ੍ਰਿਤਕ ਦੇਹ ਘਰ ਪਹੁੰਚਣ ਤੋਂ ਤਿੰਨ ਦਿਨ ਪਹਿਲਾਂ ਤੋਂ ਹੀ ਟੀਵੀ ਤੇ ਰੇਡਿਓ 'ਤੇ ਉਨ੍ਹਾਂ ਦੇ ਸ਼ਹੀਦ ਹੋਣ ਦੀ ਖ਼ਬਰ ਪ੍ਰਸਾਰਤ ਕੀਤੀ ਜਾ ਰਹੀ ਸੀ। ਸ਼ਹੀਦ ਦਲਜੀਤ ਸਿੰਘ ਨੂੰ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਤੇ ਪਿੰਡ ਵਾਸੀਆਂ ਸਣੇ ਕਈ ਸਿਆਸੀ ਆਗੂ ਸ਼ਰਧਾਂਜਲੀ ਦੇਣ ਪੁੱਜੇ। ਉਨ੍ਹਾਂ ਦੱਸਿਆ ਕਿ ਪੁੱਤਰ ਦੇ ਸ਼ਹੀਦ ਹੋਣ ਮਗਰੋਂ ਉਨ੍ਹਾਂ ਨੂੰ ਉਸ ਦੀ ਆਖ਼ਰੀ ਚਿੱਠੀ ਮਿਲੀ। ਇਸ ਚਿੱਠੀ 'ਚ ਦਲਜੀਤ ਸਿੰਘ ਨੇ ਆਪਣੀ ਪਤਨੀ ਤੇ ਪਰਿਵਾਰ ਨੂੰ ਦੱਸਿਆ ਕਿ ਉਹ ਕਾਰਗਿਲ ਦੀ ਹੱਢ ਜਮਾਂ ਦੇ ਵਾਲੀ ਠੱਢੀ ਤੇ 1580 ਫੁੱਟ ਉਚਾਈ ਵਾਲੀ ਪਹਾੜੀਆਂ 'ਤੇ ਦੇਸ਼ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਪਰਿਵਾਰ ਦੇ ਸਾਰੇ ਲੋਕਾਂ ਇੱਕਠੇ ਤੇ ਪ੍ਰੇਮ ਨਾਲ ਮਿਲ ਕੇ ਰਹਿਣ ਤੇ ਮਾਤਾ-ਪਿਤਾ ਦੀ ਸੇਵਾ ਕਰਨ ਲਈ ਕਿਹਾ।

ਪੁੱਤਰ ਦੀ ਸ਼ਹਾਦਤ 'ਤੇ ਹੈ ਮਾਣ

ਦਲਜੀਤ ਸਿੰਘ ਦੇ ਮਾਤਾ-ਪਿਤਾ ਮੁਤਾਬਕ ਜਿਥੇ ਉਨ੍ਹਾਂ ਨੂੰ ਆਪਣੇ 26 ਸਾਲਾ ਜਵਾਨ ਪੁੱਤਰ ਦੇ ਜਾਣ ਦਾ ਦੁੱਖ ਹੈ, ਉਥੇ ਹੀ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਮਾਣ ਵੀ ਹੈ। ਕਿਉਂਕਿ ਉਨ੍ਹਾਂ ਦੇ ਪੁੱਤਰ ਨੇ ਆਪਣੀ ਜਾਨ ਦੇਸ਼ ਤੇ ਦੇਸ਼ ਵਾਸੀਆਂ ਦੀ ਸੇਵਾ ਲਈ ਕੁਰਬਾਨ ਕੀਤੀ ਹੈ। ਈਟੀਵੀ ਭਾਰਤ ਵੀ ਕਾਰਗਿਲ ਦੇ ਮਹਾਨ ਸ਼ਹੀਦ ਦਲਜੀਤ ਸਿੰਘ ਦੇ ਦੇਸ਼ ਸੇਵਾ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ

ਇਹ ਵੀ ਪੜ੍ਹੋ : ਕਾਰਗਿਲ ਜੰਗ ਦੀ ਕਹਾਣੀ, ਫ਼ਤਹਿ ਦੇ ਹੀਰੋ ਦੀ ਜ਼ੁਬਾਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.