ਜਲੰਧਰ: ਜਲੰਧਰ ਦੇ ਗਾਂਧੀ ਕੈਂਪ ਇਲਾਕੇ ਵਿੱਚ ਇਕ ਵਾਰ ਫਿਰ 9 ਸਾਲ ਦੀ ਬੱਚੀ ਜਾਨ੍ਹਵੀ ਪਿਟਬੁੱਲ ਕੁੱਤੇ Jhanvi was attacked by a pit bull dog ਦਾ ਸ਼ਿਕਾਰ ਹੋਈ ਹੈ, ਜਿਸ ਨੂੰ ਜਖ਼ਮੀ ਅਵਸਥਾ ਵਿਚ ਸਿਵਲ ਹਸਪਤਾਲ ਜਲੰਧਰ ਪਹੁੰਚਾਇਆ ਗਿਆ ਹੈ।
ਇਸ ਦੌਰਾਨ ਹੀ ਗਾਂਧੀ ਕੈਂਪ ਇਲਾਕੇ ਦੀ ਰਹਿਣ ਵਾਲੀ ਨੌਂ ਸਾਲ ਦੀ ਬੱਚੀ ਜਾਨ੍ਹਵੀ ਦੇ ਪਿਤਾ ਬੌਬੀ ਨੇ ਦੱਸਿਆ ਕਿ ਮੁਹੱਲੇ ਵਿਚ ਇਕ ਪਰਿਵਾਰ ਵੱਲੋਂ ਇਹ ਖਤਰਨਾਕ ਕੁੱਤੇ ਪਾਲੇ ਹੋਏ ਹਨ, ਜਿਨ੍ਹਾਂ ਨੂੰ ਕਈ ਵਾਰ ਉਹ ਖੁੱਲ੍ਹਾ ਛੱਡ ਦਿੰਦੇ ਹਨ।
ਪਰ ਅੱਜ ਐਤਵਾਰ ਨੂੰ ਜਦੋਂ ਉਨ੍ਹਾਂ ਦੀ ਬੇਟੀ ਸਾਮਾਨ ਲੈਣ ਲਈ ਬਾਜ਼ਾਰ ਗਈ ਤਾਂ ਇਨ੍ਹਾਂ ਕੁੱਤਿਆਂ ਨੇ ਜਾਨ੍ਹਵੀ ਉੱਤੇ ਹਮਲਾ Jhanvi was attacked by a pit bull dog ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਫਿਲਹਾਲ ਜਾਨ੍ਹਵੀ ਦਾ ਇਲਾਜ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ।
ਇਹ ਵੀ ਪੜੋ:- ਆਂਗਨਵਾੜੀ ਯੂਨੀਅਨ ਦੀ ਪ੍ਰਧਾਨ ਦਾ ਕਾਤਲ ਹੋਇਆ ਗ੍ਰਿਫ਼ਤਾਰ