ਜਲੰਧਰ : ਕਹਿੰਦੇ ਨੇ ਜੇ ਹੌਂਸਲੇ ਬੁਲੰਦ ਹੋਣ ਅਤੇ ਜ਼ਿੰਦਗੀ ਵਿੱਚ ਕੁੱਝ ਕਰਨ ਦੀ ਚਾਹ ਹੋਵੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਅਸਮਾਨ ਨੂੰ ਛੂਹਣ ਤੋਂ ਨਹੀਂ ਰੋਕ ਸਕਦੀ। ਅਜਿਹਾ ਹੀ ਕੁੱਝ ਕਰਕੇ ਦਿਖਾਇਆ ਹੈ ਜਲੰਧਰ ਦੇ ਬਸੰਤ ਇਲਾਕੇ ਦੇ ਰਹਿਣ ਵਾਲੇ ਵਿਵੇਕ ਜੋਸ਼ੀ ਨੇ। ਇੱਕ ਅਜਿਹਾ ਸ਼ਖ਼ਸ ਜੋ ਨਾ ਤਾਂ ਸਹੀ ਤਰ੍ਹਾਂ ਨਾਲ ਬੋਲ ਸਕਦਾ ਹੈ ਅਤੇ ਨਾ ਹੀ ਆਪਣੇ ਹੱਥਾਂ ਪੈਰਾਂ ਨਾਲ ਕੰਮ ਉਹ ਪੂਰੇ ਤੌਰ ਉੱਤੇ ਕਰ ਸਕਦਾ ਹੈ।
ਜੋ ਇੱਕ ਆਮ ਇਨਸਾਨ ਆਸਾਨੀ ਨਾਲ ਕਰ ਦਿੰਦਾ ਹੈ। ਉਹ ਸ਼ਖ਼ਸ ਜਿਸ ਨੂੰ ਡਾਕਟਰਾਂ ਨੇ ਬਚਪਨ ਵਿੱਚ ਕਹਿ ਦਿੱਤਾ ਸੀ ਕਿ ਇਹ ਆਪਣੀ ਜ਼ਿੰਦਗੀ ਵਿੱਚ ਕੁੱਝ ਕਰਨਾ ਤਾਂ ਦੂਰ ਸਾਰੀ ਉਮਰ ਆਪਣੇ ਪੈਰਾਂ ਉੱਤੇ ਖੜ੍ਹਾ ਵੀ ਨਹੀਂ ਹੋ ਸਕੇਗਾ। ਅੱਜ ਵਿਵੇਕ ਜੋਸ਼ੀ ਨੇ ਉਹ ਕੁੱਝ ਕਰਕੇ ਦਿਖਾ ਦਿੱਤਾ ਹੈ ਜੋ ਇੱਕ ਆਮ ਇਨਸਾਨ ਕਰਨ ਤੋਂ ਪਹਿਲੇ ਕਈ ਵਾਰ ਸੋਚਦਾ ਹੈ। ਵਿਵੇਕ ਜੋਸ਼ੀ ਜਿਸ ਦੀ ਬਿਮਾਰੀ ਅੱਗੇ ਡਾਕਟਰ ਵੀ ਹਾਰ ਮੰਨ ਗਈ ਸੀ ਅੱਜ ਉਹ ਖ਼ੁਦ ਡਾਕਟਰ ਦੀ ਡਿਗਰੀ ਲੈਣ ਜਾ ਰਿਹਾ ਹੈ। ਆਓ ਜਾਣਦੇ ਹਾਂ ਵਿਵੇਕ ਜ਼ੋਸ਼ੀ ਦੀ ਹੌਂਸਲਿਆਂ ਨਾਲ ਭਾਰੀ ਕਹਾਣੀ ਬਾਰੇ...
ਵਿਵੇਕ ਜੋਸ਼ੀ ਪੀੜਤ ਹੈ ਸਾਈਬਰ ਪੈਲਿਸੀ ਨਾਮ ਦੀ ਇੱਕ ਬੀਮਾਰੀ ਤੋਂ : ਵਿਵੇਕ ਜੋਸ਼ੀ ਜੋ ਬਚਪਨ ਤੋਂ ਹੀ ਸਾਈਬਰ ਪੈਲਿਸੀ ਨਾਮ ਦੀ ਇੱਕ ਬਿਮਾਰੀ ਕਰਕੇ ਨਾਲ ਬੋਲ ਨਹੀਂ ਸਕਦੇ। ਉਹ ਨਾ ਉੱਤੇ ਸਹੀ ਢੰਗ ਨਾਲ ਬੋਲ ਸਕਦੇ ਸੀ ਅਤੇ ਨਾ ਹੀ ਉਸ ਦੇ ਹੱਥ ਪੈਰ ਇੱਕ ਆਮ ਇਨਸਾਨ ਵਾਂਗ ਕੰਮ ਕਰ ਸਕਦੇ ਸੀ। ਵਿਵੇਕ ਜੋਸ਼ੀ ਦੇ ਮਾਂ-ਬਾਪ ਨੂੰ ਜਦੋਂ ਪਤਾ ਲੱਗਾ ਕਿ ਉਨ੍ਹਾਂ ਦਾ ਬੇਟਾ ਫਾਈਬਰ ਪੈਲਿਸੀ ਨਾਮ ਦੀ ਇਸ ਬਿਮਾਰੀ ਤੋਂ ਪੀੜਤ ਹੈ ਤਾਂ ਉਨ੍ਹਾਂ ਨੇ ਉਸਦੇ ਇਲਾਜ ਲਈ ਪੰਜਾਬ ਤੋਂ ਲੈ ਕੇ ਦਿੱਲੀ ਬੰਬੇ ਤੱਕ ਹਰ ਡਾ. ਦਾ ਰੁਖ਼ ਕੀਤਾ।
ਵਿਵੇਕ ਜੋਸ਼ੀ ਦੀ ਮਾਤਾ ਕੁਸ਼ੱਲਿਆ ਜੋਸ਼ੀ ਦੱਸਦੇ ਹਨ ਕਿ ਵਿਵੇਕ ਦੀ ਬਿਮਾਰੀ ਬਾਰੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਇੱਕ ਵਾਰ ਤਾਂ ਉਨ੍ਹਾਂ ਨੂੰ ਬਹੁਤ ਧੱਕਾ ਲੱਗਾ ਕਿਉਂਕਿ ਵਿਵੇਕ ਉਨ੍ਹਾਂ ਦਾ ਇਕਲੌਤਾ ਬੇਟਾ ਹੈ। ਉਨ੍ਹਾਂ ਮੁਤਾਬਕ ਬਚਪਨ ਵਿੱਚ ਵਿਵੇਕ ਮਾਂ ਉੱਤੇ ਬੋਲ ਪਾਉਂਦਾ ਸੀ ਅਤੇ ਉਸ ਦੀਆਂ ਲੱਤਾਂ ਅਤੇ ਬਾਹਵਾਂ ਵਿੱਚ ਕੈਂਚੀ ਪੈ ਜਾਂਦੀ ਸੀ। ਜਿਸ ਕਰਕੇ ਉਨ੍ਹਾਂ ਲੱਤਾਂ ਸਿੱਧੀਆਂ ਨਹੀਂ ਕਰ ਪਾਉਂਦਾ ਸੀ ਅਤੇ ਨਾ ਹੀ ਬਾਵਾਂ। ਉਹਨਾਂ ਦੀ ਮਾਤਾ ਮੁਤਾਬਕ ਡਾਕਟਰਾਂ ਨੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਇਹ ਬੱਚਾ ਜ਼ਿੰਦਗੀ ਵਿੱਚ ਕੁੱਝ ਕਰ ਨਹੀਂ ਪਾਵੇਗਾ ਅਤੇ ਤੁਹਾਨੂੰ ਹੀ ਇਸ ਦੀ ਸਾਰੀ ਉਮਰ ਸੇਵਾ ਕਰਨੀ ਪਵੇਗੀ।
ਉਹ ਲੜਕਾ ਜਿਸ ਦੀ ਬੀਮਾਰੀ ਅੱਗੇ ਡਾਕਟਰਾਂ ਨੇ ਹਾਰ ਮੰਨ ਲਈ ਸੀ ਅੱਜ ਖੁਦ ਇਕ ਡਾਕਟਰੀ ਦੀ ਡਿਗਰੀ ਲੈਣ ਜਾ ਰਿਹੈ : ਵਿਵੇਕ ਜੋਸ਼ੀ ਜਿਸ ਨੂੰ ਡਾਕਟਰਾਂ ਨੇ ਕਿਸੇ ਸਮੇਂ ਜਵਾਬ ਦੇ ਦਿੱਤਾ ਸੀ। ਉਹੀ ਵਿਵੇਕ ਜੋਸ਼ੀ ਅੱਜ ਆਪਣੀ ਮਿਹਨਤ ਦੇ ਸਦਕੇ ਪੜ੍ਹਾਈ ਵਿੱਚ ਉਹ ਮੱਲਾਂ ਮਾਰ ਚੁੱਕਿਆ ਹੈ ਜੋ ਇਕ ਆਮ ਵਿਦਿਆਰਥੀ ਸੋਚ ਕੇ ਹੀ ਘਬਰਾ ਜਾਂਦਾ ਹੈ। ਵਿਵੇਕ ਜੋਸ਼ੀ ਦਾ ਸਰੀਰ ਭਾਵੇਂ ਉਸ ਦਾ ਪੂਰਾ ਸਾਥ ਨਹੀਂ ਦਿੰਦਾ ਪਰ ਉਸ ਨੇ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਜੋਸ਼ੀ ਕੋਲ ਪੜ੍ਹਾਈ ਦੀਆਂ ਡਿਗਰੀਆਂ ਵਿੱਚ ਬੀਏ ,ਐਮਐਲਬੀ, ਐਲਐਲਐਮਐਮਬੀਏ ਸ਼ਾਮਲ ਹੈ। ਇਹੀ ਨਹੀਂ ਇਸ ਵੇਲੇ ਵਿਵੇਕ ਜੋਸ਼ੀ ਵੀ ਐਚਡੀ ਦੀ ਪੜ੍ਹਾਈ ਕਰ ਰਿਹਾ ਹੈ।
ਖ਼ੁਦ ਪੜ੍ਹਨ ਦੇ ਨਾਲ-ਨਾਲ 500 ਬੱਚਿਆਂ ਨੂੰ ਦੇ ਚੁੱਕਿਆ ਹੈ ਹੁਣ ਤੱਕ ਸਿੱਖਿਆ : ਅੱਜ ਜੇ ਕੋਈ ਇਨਸਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਵੀ ਸਮੇਂ ਵਿਵੇਕ ਜੋਸ਼ੀ ਦੇ ਘਰ ਜਾਓ ਤਾਂ ਉੱਥੇ ਉਹਦੇ ਕੋਲੋਂ ਪੜ੍ਹਨ ਵਾਲੇ ਬੱਚਿਆਂ ਦੀ ਭੀੜ ਲੱਗੀ ਰਹਿੰਦੀ ਹੈ। ਵਿਸ਼ਵ ਜੋਸ਼ੀ ਦੇ ਮੁਤਾਬਕ ਉਹ ਹੁਣ ਤਕ ਨਰਸਰੀ ਤੋਂ ਲੈ ਕੇਬੀਏ, ਬੀਕੌਮ ਤੱਕ ਦੇ 500 ਬੱਚਿਆਂ ਨੂੰ ਖ਼ੁਦ ਮੁਫ਼ਤ ਪੜ੍ਹਾਈ ਕਰਵਾ ਚੁੱਕਾ ਹੈ। ਇਸ ਲਈ ਉਹ ਕਦੀ ਵੀ ਕਿਸੇ ਬੱਚੇ ਕੋਲੋਂ ਕੋਈ ਟਿਊਸ਼ਨ ਫੀਸ ਨਹੀਂ ਲੈਂਦਾ। ਵਿਵੇਕ ਜੋਸ਼ੀ ਦੇ ਮੁਤਾਬਕ ਉਸ ਦੇ ਕੋਲੋਂ ਪੜ੍ਹਨ ਵਾਲੇ ਅਤੇ ਪੜ੍ਹ ਕੇ ਜਾ ਚੁੱਕੇ ਬੱਚੇ ਇਸ ਨੂੰ ਬੇਹੱਦ ਪਿਆਰ ਕਰਦੇ ਹਨ। ਅੱਜ ਵਿਵੇਕ ਜੋਸ਼ੀ ਕੋਲ ਪੜ੍ਹਨ ਵਾਲੇ ਬੱਚਿਆਂ ਵਿੱਚ ਉਹ ਬੱਚੇ ਵੀ ਸ਼ਾਮਲ ਹਨ ਜੋ ਪੀਸੀਐੱਸ ਵਰਗੀ ਪੜ੍ਹਾਈ ਕਰ ਰਹੇ ਹਨ। ਉਸ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਪੜ੍ਹਾ ਕੇ ਉਸ ਨੂੰ ਬਹੁਤ ਸਕੂਨ ਮਿਲਦਾ ਹੈ ਉਹ ਚਾਹੁੰਦੇ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਇਸ ਸੇਵਾ ਹਮੇਸ਼ਾ ਏਦਾਂ ਹੀ ਚਲਦੀ ਰਹੇ।
ਹੁਣ ਤੱਕ ਭਾਰਤ ਦੇ ਤਿੰਨ ਰਾਸ਼ਟਰਪਤੀਆਂ ਨਾਲ ਕਰ ਚੁੱਕਾ ਹੈ ਮੁਲਾਕਾਤ : ਵਿਜੈ ਜੋਸ਼ੀ ਇਕ ਨੈਸ਼ਨਲ ਐਵਾਰਡੀ ਹੈ। ਆਪਣੀ ਪੜ੍ਹਾਈ ਦੇ ਦੌਰਾਨ ਉਹ ਪੂਰਬ ਦਿਵੰਗਤ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨਾਲ ਮੁਲਾਕਾਤ ਕਰ ਚੁੱਕਾ ਹੈ। ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਉਨ੍ਹਾਂ ਨੂੰ ਆਪਣੇ ਹੱਥੀਂ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਇਹੀ ਨਹੀਂ ਵਿਵੇਕ ਜੋਸ਼ੀ ਦੀ ਮਾਂ ਕੌਸ਼ੱਲਿਆ ਜੋਸ਼ੀ ਜਿਸ ਨੇ ਕਿ ਆਪਣਾ ਪੂਰਾ ਜੀਵਨ ਆਪਣੇ ਬੇਟੇ ਲਈ ਲਾ ਦਿੱਤਾ। ਉਨ੍ਹਾਂ ਨੂੰ ਵੀ ਭਾਰਤ ਦੇ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੈਸਟ ਆਈਕੋਨਿਕ ਮੱਧਮ ਦਾ ਅਵਾਰਡ ਦੇ ਚੁੱਕੇ ਹਨ।
ਆਮ ਤੌਰ ਉੱਤੇ ਇਕ ਆਮ ਇਨਸਾਨ ਆਪਣੀ ਜ਼ਿੰਦਗੀ ਵਿੱਚ ਜਿਸ ਆਗੂ ਜਾਂ ਅਦਾਕਾਰ ਨੂੰ ਦੂਰੋਂ ਦੇਖ ਲਵੇ ਮੈਨੂੰ ਤਾਂ ਆਪਣੇ ਆਪ ਨੂੰ ਗੁਰਬਾਣੀ ਮਹਿਸੂਸ ਕਰਨ ਲੱਗ ਪੈਂਦਾ ਹੈ। ਇਸ ਵਿੱਚ ਵਿਵੇਕ ਜੋਸ਼ੀ ਜੋ ਕਿ ਇਕ ਨੈਸ਼ਨਲ ਐਵਾਰਡੀ ਹੈ ਮੈਂ ਹੁਣ ਤਕ ਭਾਰਤ ਦੇ ਤਿੰਨ ਰਾਸ਼ਟਰਪਤੀਆਂ ਨਾਲ ਮੁਲਾਕਾਤ ਕਰ ਨਾ ਸਿਰਫ ਆਪਣਾ ਬਲਕਿ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕੀਤਾ ਹੈ।
ਮਾਂ ਨੂੰ ਆਪਣੇ ਪੁੱਤਰ ਉੱਤੇ ਮਾਣ : ਵਿਵੇਕ ਜੋਸ਼ੀ ਦੀ ਮਾਂ ਕੌਸ਼ੱਲਿਆ ਜੋਸ਼ੀ ਦੱਸਦੇ ਹਨ ਕਿ ਇੱਕ ਸਮਾਂ ਸੀ ਜਦੋਂ ਉਨ੍ਹਾਂ ਦੇ ਬੱਚੇ ਨੂੰ ਡਾਕਟਰਾਂ ਤੱਕ ਨੇ ਇਹ ਕਹਿ ਦਿੱਤਾ ਸੀ ਕਿ ਉਹ ਜ਼ਿੰਦਗੀ ਵਿੱਚ ਕੁੱਝ ਨਹੀਂ ਕਰ ਪਾਵੇਗਾ ਪਰ ਅੱਜ ਜੋ ਉਨ੍ਹਾਂ ਦੇ ਬੇਟੇ ਨੇ ਕਰ ਦਿਖਾਇਆ ਹੈ। ਉਸ ਉੱਤੇ ਉਨ੍ਹਾਂ ਨੂੰ ਆਪਣੇ ਬੇਟੇ ਉੱਤੇ ਪੂਰਾ ਮਾਣ ਹੈ। ਉਨ੍ਹਾਂ ਦੇ ਮੁਤਾਬਕ ਅੱਜ ਉਹ ਆਪਣੇ ਪੇਟ ਦੀਆਂ ਉਪਲੱਬਧੀਆਂ ਦੇ ਸਦਕੇ ਦੇਸ਼ ਵਿੱਚ ਵਿਵੇਕ ਜੋਸ਼ੀ ਦੀ ਮਾਂ ਭਾਰਤ ਦੇ ਨਾਮ ਤੋਂ ਜਾਣੇ ਜਾਂਦੇ ਹਨ। ਵਿਵੇਕ ਜੋਸ਼ੀ ਜਿਨ੍ਹਾਂ ਦੇ ਪਿਤਾ ਬਿਜਲੀ ਮਹਿਕਮੇ ਵਿੱਚ ਕੰਮ ਕਰਦੇ ਸੀ ਉਨ੍ਹਾਂ ਦਾ ਵੀ ਵਿਵੇਕ ਜੋਸ਼ੀ ਦੀ ਇਸ ਉਪਲੱਬਧੀ ਵਿੱਚ ਪੂਰਾ ਯੋਗਦਾਨ ਹੈ ਅਤੇ ਅੱਜ ਉਨ੍ਹਾਂ ਨੇ ਵੀ ਆਪਣੇ ਬੇਟੇ ਦੀ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਸਮਝ ਲਿਆ ਹੈ ਅਤੇ ਬੇਟੇ ਦੇ ਨਾਲ ਹਰ ਜਗ੍ਹਾ ਬਰਾਬਰ ਖੜ੍ਹੇ ਹੁੰਦੇ ਹਨ।
ਵਿਵੇਕ ਜੋਸ਼ੀ ਜਿਸ ਨੇ ਆਪਣੀ ਜ਼ਿੰਦਗੀ ਹੁਣ ਤੱਕ ਸਿਰਫ ਵੀਲ ਚੇਅਰ ਉੱਤੇ ਕੱਟੀ ਸੀ ਉਹ ਵਿਵੇਕ ਜੋਸ਼ੀ ਜਿੰਮ ਵਿੱਚ ਐਕਸਰਸਾਈਜ਼ ਕਰਦਾ ਹੋਇਆ ਨਜ਼ਰ ਆਉਂਦਾ ਹੈ। ਇਹ ਨਹੀ ਆਪਣੇ ਘਰ ਦੇ ਬਾਹਰ ਆਪਣੀ ਵੀਲ੍ਹ ਚੇਅਰ ਛੱਡ ਖ਼ੁਦ ਚੱਲਣ ਦੀ ਪ੍ਰੈਕਟਿਸ ਵੀ ਕਰਦਾ ਹੈ।
ਇਹ ਵੀ ਪੜ੍ਹੋ : ਏਕਨਾਥ ਸ਼ਿੰਦੇ ਦਾ ਰਿਕਸ਼ਾ ਚਾਲਕ ਤੋਂ ਲੈ ਕੇ ਗਰੁੱਪ ਲੀਡਰ ਤੱਕ ਦਾ ਸਿਆਸੀ ਸਫਰ, ਜਾਣੋ ਖ਼ਾਸ ਗੱਲਾਂ