ਜਲੰਧਰ: ਪੰਜਾਬ ਵਿੱਚ ਬਿਜਲੀ ਸੰਕਟ ਨੂੰ ਦੇਖਦੇ ਹੋਏ ਉਦਯੋਗਾਂ ਵਿੱਚ ਚਿੰਤਾ ਦਾ ਮਾਹੌਲ ਹੈ। ਇਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ(Punjab Chief Minister Charanjit Channy) ਨੇ ਇਸ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ(Prime Minister Narendra Modi) ਨੂੰ ਚਿੱਠੀ ਲਿਖੀ ਹੈ। ਉਧਰ ਦੂਸਰੇ ਪਾਸੇ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਜੇਕਰ ਉਦਯੋਗਾਂ ਨੂੰ ਬਿਜਲੀ ਸਪਲਾਈ ਨਹੀਂ ਮਿਲਦੀ ਤਾਂ ਕੱਲੇ ਜਲੰਧਰ ਵਿੱਚ ਹੀ ਉਦਯੋਗਾਂ ਨੂੰ ਰੋਜ਼ਾਨਾ ਕਰੀਬ ਪੰਜ ਸੌ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਛੋਟੀਆਂ ਵੱਡੀਆਂ ਉਦਯੋਗਿਕ ਇਕਾਈਆਂ ਨੂੰ ਮਿਲਾ ਕੇ ਕਰੀਬ ਅੱਠ ਹਜਾਰ ਇਕਾਈਆਂ ਨੇ ਜਿਨ੍ਹਾਂ ਵਿੱਚੋਂ ਤਕਰੀਬਨ ਸਾਰੀਆਂ ਇਕਾਈਆਂ ਬਿਜਲੀ ਤੇ ਨਿਰਭਰ ਹਨ। ਜੇ ਲਗਾਤਾਰ ਬਿਜਲੀ ਦੇ ਕੱਟ ਲੱਗਦੇ ਨੇ ਤਾਂ ਨਾ ਸਿਰਫ਼ ਉਦਯੋਗਿਕ ਇਕਾਈਆਂ(Industrial units) ਨੂੰ ਕਰੋੜਾਂ ਦਾ ਨੁਕਸਾਨ ਹੋਵੇਗਾ। ਬਲਕਿ ਇੱਥੇ ਕੰਮ ਕਰਨ ਵਾਲੇ ਲੇਬਰ ਕਲਾਸ ਲੋਕ ਵੀ ਕੰਮ ਤੋਂ ਵਾਂਝੇ ਹੋ ਜਾਣਗੇ।
ਜਲੰਧਰ ਦੇ ਉਦਯੋਗਪਤੀ ਨਰਿੰਦਰ ਸਿੰਘ ਸੱਗੂ(Jalandhar industrialist Narinder Singh Sagu) ਦਾ ਕਹਿਣਾ ਹੈ ਕਿ ਇਹ ਸਰਕਾਰਾਂ ਦਾ ਬਹੁਤ ਵੱਡਾ ਫੇਲੀਅਰ ਹੈ ਕਿ ਅੱਜ ਜਦ ਪੰਜਾਬ ਕੋਲ ਮਹਿਜ਼ ਚਾਰ ਪੰਜ ਦਿਨ ਦਾ ਕੋਲਾ ਬਿਜਲੀ ਉਤਪਾਦਨ ਲਈ ਬਾਕੀ ਹੈ ਤਾਂ ਸਰਕਾਰ ਨੂੰ ਇਸ ਦਾ ਚੇਤਾ ਆਇਆ ਹੈ। ਉਨ੍ਹਾਂ ਕਿਹਾ ਕਿ ਇੱਕ ਗ਼ਰੀਬ ਅਨਪੜ੍ਹ ਪਰਿਵਾਰ ਵੀ ਆਪਣੇ ਘਰ ਵਿੱਚ ਕਰੀਬ ਦੱਸ ਪੰਦਰਾਂ ਦਿਨ ਦਾ ਰਾਸ਼ਨ ਮਸਾਂ ਚਲਦਾ ਹੈ, ਪਰ ਇਹਦਾ ਵੱਡਾ ਸਰਕਾਰਾਂ ਦੱਸ ਸਿਸਟਮ ਹੋਣ ਦੇ ਬਾਵਜੂਦ ਮਹਿਜ਼ ਚਾਰ ਪੰਜ ਦਿਨਾਂ ਦਾ ਕੋਲਾ ਬਿਜਲੀ ਉਤਪਾਦਨ ਲਈ ਬਚੇ ਅਤੇ ਫੇਰ ਸਰਕਾਰਾਂ ਨੂੰ ਇਸ ਬਾਰੇ ਚੇਤਾ ਆਵੇ ਤਾਂ ਇਹ ਬਹੁਤ ਹੀ ਦੁਖਦਾਈ ਗੱਲ ਹੈ।
ਉਨ੍ਹਾਂ ਕਿਹਾ ਕਿ ਜਲੰਧਰ(Jalandhar) ਜ਼ਿਲ੍ਹੇ ਵਿੱਚ ਕਰੀਬ ਅੱਠ ਹਜਾਰ ਉਦਯੋਗਿਕ ਇਕਾਈਆਂ ਬਿਜਲੀ ਤੇ ਨਿਰਭਰ ਕਰਦੀਆਂ ਹਨ ਅਤੇ ਜੇ ਇਹ ਬੰਦ ਹੋ ਜਾਂਦੀਆਂ ਨੇ ਤਾਂ ਹਰ ਰੋਜ਼ ਜਲੰਧਰ ਦੇ ਉਦਯੋਗ ਨੂੰ ਪੰਜ ਸੌ ਕਰੋੜ ਦਾ ਘਾਟਾ ਪਏਗਾ ਅਤੇ ਲੇਬਰ ਕਰਨ ਵਾਲੇ ਲੋਕਾਂ ਨੂੰ ਵੀ ਬੇਰੁਜ਼ਗਾਰੀ ਵਿਚ ਜਿਨ੍ਹਾਂ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਇਸ ਸੰਕਟ ਬਾਰੇ ਸਿਰਫ਼ ਉਦਯੋਗਾਂ ਨੂੰ ਨਹੀਂ ਬਲਕਿ ਆਮ ਲੋਕਾਂ ਨੂੰ ਵੀ ਬਹੁਤ ਫ਼ਰਕ ਪਏਗਾ।
ਕਿਉਂਕਿ ਬਿਜਲੀ ਦੇ ਕੱਟਾਂ ਨਾਲ ਉਹ ਲੋਕ ਜੋ ਦਫ਼ਤਰਾਂ ਨਾਲ ਅਤੇ ਹੋਰ ਇਹੋ ਜਿਹੇ ਕੰਮਾਂ ਨਾਲ ਜੁੜੇ ਨੇ ਜਿਨ੍ਹਾਂ ਵਿੱਚ ਬਿਜਲੀ ਦੀ ਸਭ ਤੋਂ ਜ਼ਿਆਦਾ ਲੋੜ ਪੈਂਦੀ ਹੈ, ਇਹ ਵੀ ਪ੍ਰੇਸ਼ਾਨ ਹੋਣਗੇ ਅਤੇ ਇਸ ਦੇ ਨਾਲ ਨਾਲ ਆਮ ਪਰਿਵਾਰ ਵੀ ਇਸ ਤੋਂ ਖਾਸੇ ਪ੍ਰੇਸ਼ਾਨ ਹੋਣਗੇ। ਫਿਲਹਾਲ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕੱਢਿਆ ਜਾਣਾ ਚਾਹੀਦਾ ਹੈ, ਤਾਂ ਕਿ ਆਉਣ ਵਾਲੇ ਸਮੇਂ ਕਿਸੇ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ:ਪੰਜਵੇਂ ਨਰਾਤੇ ਮੋਕੇ ਮੰਦਿਰਾਂ 'ਚ ਆਇਆ ਸੰਗਤਾਂ ਦਾ ਹੜ੍ਹ