ਜਲੰਧਰ: ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਗਏ ਹੈਲਥ ਕਲੱਬਾਂ ਨੂੰ ਲੈ ਕੇ ਜ਼ਿਲ੍ਹੇ ਦੇ ਜਿਮ ਮਾਲਕਾਂ ਤੇ ਜਿਮ ਜਾਣ ਵਾਲੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਜਿਮ ਮਾਲਕਾਂ ਨੇ ਕਿਹਾ ਕਿ ਹਾਲਾਂਕਿ ਅੱਜ ਕੋਰੋਨਾ ਚੱਲ ਰਿਹਾ ਹੈ ਪਰ ਉਸ ਦੇ ਬਾਵਜੂਦ ਪੂਰੇ ਬਜ਼ਾਰ ਇੱਥੋਂ ਤਕ ਕਿ ਸ਼ਰਾਬ ਦੇ ਠੇਕੇ ਤੱਕ ਖੁੱਲ੍ਹੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੌਰ ਵਿੱਚ ਜਦੋਂ ਲੋਕਾਂ ਨੂੰ ਸਭ ਤੋਂ ਵੱਧ ਕਸਰਤ ਦੀ ਲੋੜ ਹੁੰਦੀ ਹੈ ਤਾਂ ਹੈਲਥ ਕਲੱਬ ਬੰਦ ਕਰਨੇ ਠੀਕ ਨਹੀਂ ਹਨ। ਉਨ੍ਹਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਸਾਰੇ ਬਜ਼ਾਰ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਹਨ ਉਥੇ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਹੈਲਥ ਕਲੱਬ ਨੂੰ ਵੀ ਖੋਲ੍ਹ ਦਿੱਤੇ ਜਾਣ।
ਇਹ ਵੀ ਪੜੋ: ਕੋਰੋਨਾ ਤੋਂ ਬੱਚਿਆਂ ਨੂੰ ਬਚਾਉਣ ਲਈ ਮਾਪੇ ਕਰਨ ਇਹ...
ਜਿਮ ਮਾਲਕਾਂ ਨੇ ਕਿਹਾ ਕਿ ਲੋਕਾਂ ਨੂੰ ਸ਼ਰਾਬ ਤੋਂ ਵੱਧ ਸਿਹਤ ਦੀ ਲੋੜ ਹੁੰਦੀ ਹੈ ਜਦ ਕਿ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹੇ ਹੋਏ ਹਨ, ਪਰ ਹੈਲਥ ਕਲੱਬ ਬੰਦ ਕਰ ਦਿੱਤੇ ਹਨ। ਇਨ੍ਹਾਂ ਲੋਕਾਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਹੈਲਥ ਕਲੱਬ ਨੂੰ ਖੋਲ੍ਹਿਆ ਜਾਵੇ ਤਾਂ ਕਿ ਇੱਥੇ ਆ ਕੇ ਸਾਰੀ ਆਪਣੀ ਐਕਸਾਈਜ਼ ਕਰ ਸਕਣ ਅਤੇ ਆਪਣੀ ਸਿਹਤ ਬਣਾ ਸਕਣ ਤੇ ਆਪਣੇ ਘਰ ਦਾ ਖਰਚਾ ਪੂਰਾ ਚੁੱਕ ਸਕਣ।
ਇਹ ਵੀ ਪੜੋ: ਕੋਟਕ ਮਹਿੰਦਰਾ ਬੈਂਕ 45 ਲੱਖ ਦੀ ਲੁੱਟ ਕਰਨ ਵਾਲੇ 2 ਮੁਲਜ਼ਮ ਕਾਬੂ, ਇੱਕ ਫ਼ਰਾਰ