ਜਲੰਧਰ : ਕੇਂਦਰ ਸਰਕਾਰ ਦੀ 'ਅਗਨੀਪਥ' ਯੋਜਨਾ ਦਾ ਵਿਰੋਧ ਹੁਣ ਸਿਰਫ ਨੌਜਵਾਨ ਹੀ ਨਹੀਂ ਬਲਕਿ ਕੇਂਦਰ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਹੋਰ ਕਈ ਜਥੇਬੰਦੀਆਂ ਵੀ ਇਸ ਵਿਰੋਧ ਵਿੱਚ ਸ਼ਾਮਲ ਹੋ ਗਈਆਂ ਹਨ। ਇਸ ਦੇ ਚੱਲਦੇ ਅੱਜ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਿਸਾਨਾਂ ਦੀਆਂ ਬਾਈ ਜਥੇਬੰਦੀਆਂ ਨੇ ਇਕੱਠੇ ਹੋ ਕੇ ਇੱਕ ਮੀਟਿੰਗ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਆਪਣੀਆਂ ਦੋ ਅਹਿਮ ਮੰਗਾਂ ਨੂੰ ਅੱਗੇ ਰੱਖਦੇ ਹੋਏ ਕਿਹਾ ਕਿ "ਮੋਦੀ ਸਰਕਾਰ ਜੋ ਅਗਨੀਪਥ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਉਹ ਸਰਕਾਰ ਨੂੰ ਸਖ਼ਚ ਸੰਘਰਸ਼ ਕਰਨ ਦੀ ਚਿਤਾਵਨੀ ਦੇ ਰਹੇ ਹਨ।" ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੇਸ਼ ਦਾ ਨਾਅਰਾ "ਜੈ ਜਵਾਨ ਜੈ ਕਿਸਾਨ" ਦਾ ਹੈ ਅਤੇ ਹੁਣ ਇਸ ਮਾਮਲੇ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਨਾ ਪਵੇਗਾ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਇਹ ਫ਼ੈਸਲਾ ਲਿਆ ਹੈ ਕਿ ਦੇਸ਼ ਭਰ ਵਿੱਚ 24 ਜੂਨ ਨੂੰ ਡੀਸੀ ਦਫਤਰਾਂ ਅਤੇ ਐੱਸਡੀਐੱਮ ਦੇ ਦਫਤਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਕੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਜਾਏਗਾ।
ਉੱਥੇ ਹੀ ਆਪਣੀ ਦੂਸਰੀ ਮੰਗ ਬਾਰੇ ਉਨ੍ਹਾਂ ਕਿਹਾ, "ਇੱਕ ਪਾਸੇ ਸਰਕਾਰ ਵੱਲੋਂ ਝੋਨੇ ਦੀ ਫਸਲ ਲਈ ਪੈਰਾਂ ਵਿੱਚ ਪ੍ਰਾਪਤ ਪਾਣੀ ਨਹੀਂ ਛੱਡਿਆ ਗਿਆ ਹੈ ਅਤੇ ਦੂਸਰੇ ਪਾਸੇ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਪਾਣੀ ਦੀ ਬਰਬਾਦੀ ਕਰਦੇ ਹਨ।" ਉਨ੍ਹਾਂ ਕਿਹਾ, "ਪੰਜਾਬ ਵਿੱਚ ਝੋਨੇ ਦੀ ਫਸਲ ਤਾਂ ਪੈਦਾ ਕੀਤੇ ਗਏ ਚਾਵਲਾਂ ਦਾ ਇਸਤੇਮਾਲ ਪੰਜਾਬ ਦੇ ਲੋਕੀਂ ਨਹੀਂ ਕਰਦੇ। ਪੰਜਾਬ ਦੇ ਕਿਸਾਨ ਇਸ ਫ਼ਸਲ ਨੂੰ ਸਿਰਫ ਇਸ ਕਰਕੇ ਉਗਾਉਂਦੇ ਨਹੀਂ ਕਿਉਂਕਿ ਇਹ ਦੇ ਉੱਤੇ ਸਰਕਾਰ ਵੱਲੋਂ ਐੱਮਐੱਸਪੀ ਦਿੱਤੀ ਜਾਂਦੀ ਹੈ।" ਕਿਸਾਨ ਆਗੂਆਂ ਨੇ ਕਿਹਾ, "ਜੇ ਸਰਕਾਰ ਕਿਸੇ ਹੋਰ ਫ਼ਸਲਾਂ ਦੇ ਐਮਐਸਪੀ ਦਿੰਦੀ ਹੈ ਤਾਂ ਉਹ ਉਸ ਫਸਲ ਧਿਆਨ ਅਤੇ ਉਸ ਨੂੰ ਆਪਣੇ ਖੇਤਾਂ ਵਿੱਚ ਉਗਾਉਂਣਾ ਸ਼ੁਰੂ ਕਰ ਸਕਦੇ ਹਨ ਪਰ ਸਰਕਾਰ ਕਿਸਾਨਾਂ ਨੂੰ ਦੂਹਰੀ ਮਾਰ ਮਾਰ ਰਹੀ ਹੈ। ਇੱਕ ਪਾਸੇ ਦੂਸਰੀ ਫਸਲ ਉੱਤੇ ਕੋਈ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਅਤੇ ਦੂਜੇ ਪਾਸੇ ਝੋਨੇ ਦੀ ਫ਼ਸਲ ਲਈ ਨਹਿਰਾਂ ਵਿੱਚ ਪ੍ਰਾਪਤ ਪਾਣੀ ਨਹੀਂ ਛੱਡਿਆ ਜਾ ਰਿਹਾ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਫਰਨੀਚਰ ਮਾਰਕਿਟ ’ਚ ਲੱਗੀ ਭਿਆਨਕ ਅੱਗ