ਜਲੰਧਰ: ਜ਼ਿਲ੍ਹੇ ਦੀ ਸਭ ਤੋਂ ਵੱਡੀ ਬਿਲਡਿੰਗ ਜਿਸ ਨੂੰ ਨਗਰ ਨਿਗਮ ਜਲੰਧਰ ਦੀ ਬਿਲਡਿੰਗ ਕਿਹਾ ਜਾਂਦਾ ਹੈ ਜਿਸ ਵਿੱਚ ਕਈ 100 ਕਮਰੇ ਅਤੇ ਚਾਰ ਮੰਜ਼ਿਲਾਂ ਮੌਜੂਦ ਹਨ। ਇਸ ਬਿਲਡਿੰਗ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਨਗਰ ਨਿਗਮ ਦੇ ਮੁਲਾਜ਼ਮ ਅਤੇ ਸੈਂਕੜੇ ਅਫਸਰ ਕੰਮ ਕਰਦੇ ਹਨ ਜਿਨ੍ਹਾਂ ਨੇ ਪੂਰੇ ਸ਼ਹਿਰ ਨੂੰ ਸਹੀ ਢੰਗ ਨਾਲ ਚਲਾਉਣਾ ਹੈ।
ਇਸੇ ਹੀ ਬਿਲਡਿੰਗ ਵਿਚ 36 ਅਜਿਹੇ ਲੋਕ ਵੀ ਕੰਮ ਕਰਦੇ ਹਨ ਜੋ ਅੱਖਾਂ ਤੋਂ ਦੇਖ ਨਹੀਂ ਸਕਦੇ। ਇਹ ਲੋਕ ਨਗਰ ਨਿਗਮ ਵਿਚ ਅਲੱਗ ਅਲੱਗ ਡਿਪਾਰਟਮੈਂਟ ਵਿਚ ਸਫਾਈ ਕਰਮਚਾਰੀ, ਇਕ ਚਪੜਾਸੀ ਅਤੇ ਡਾਕੀਏ ਦੇ ਤੌਰ ਤੇ ਕੰਮ ਕਰ ਰਹੇ ਹਨ। ਕੰਮ ਕਾਜ ਵਿੱਚ ਇਹ ਲੋਕ ਆਪਣੇ ਬਾਕੀ ਸਾਥੀਆਂ ਵਾਂਗ ਹੀ ਹਨ।
ਬਾਕੀ ਮੁਲਾਜ਼ਮਾਂ ਵਾਂਗ ਹੀ ਪੜ੍ਹ ਲਿਖ ਕੇ ਮਿਲੀਆਂ ਨੌਕਰੀਆਂ: ਨਗਰ ਨਿਗਮ ਵਿੱਚ ਕੰਮ ਕਰਨ ਵਾਲੇ ਇਹ ਸਾਰੇ ਮੁਲਾਜ਼ਮ ਪੜ੍ਹੇ ਲਿਖੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਬਾਰ੍ਹਵੀਂ ਪਾਸ ਹਨ ਜਦਕਿ ਕਈਆਂ ਨੇ ਬੀਏ ਤੱਕ ਕੀਤੀ ਹੋਈ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੁਲਾਜ਼ਮ ਸਿਰਫ਼ ਜਲੰਧਰ ਤੋਂ ਹੀ ਨਹੀਂ ਬਲਕਿ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਤੋਂ ਹਨ, ਜਦਕਿ ਕਈ ਬਾਹਰਲੇ ਸੂਬਿਆਂ ਤੋਂ ਵੀ ਇੱਥੇ ਆ ਕੇ ਇਹ ਨੌਕਰੀ ਕਰ ਰਹੇ ਹਨ। ਇਨ੍ਹਾਂ ਸਾਰੀਆਂ ਮੁਲਾਜ਼ਮਾਂ ਦੀ ਡਿਊਟੀ ਆਪਣੇ ਆਪਣੇ ਡਿਪਾਰਟਮੈਂਟ ਵਿਚ ਸਫ਼ਾਈ ਕਰਨ ਨੂੰ ਲੈ ਕੇ ਅਫ਼ਸਰਾਂ ਨੂੰ ਕਿਸੇ ਹੋਰ ਡਿਪਾਰਟਮੈਂਟ ਤੋਂ ਫਾਈਲਾਂ ਲਿਆ ਕੇ ਜਾਂ ਫਿਰ ਆਪਣੇ ਉਤਪਾਦਕਾਂ ਦੀਆਂ ਫਾਈਲਾਂ ਦੂਸਰੇ ਅਫਸਰਾਂ ਕੋਲ ਪਹੁੰਚਾਉਣ ਤੱਕ ਦੀ ਹੇ।
ਅਫ਼ਸਰਾਂ ਤੋਂ ਲੈ ਕੇ ਹੇਠਲੇ ਮੁਲਾਜ਼ਮ ਤੱਕ ਸਭ ਕਰਦੇ ਪਿਆਰ: ਇਨ੍ਹਾਂ ਮੁਲਾਜ਼ਮਾਂ ਦੇ ਮੁਤਾਬਕ ਇਨ੍ਹਾਂ ਨੂੰ ਕਦੀ ਵੀ ਇੱਥੇ ਇਹ ਫੀਲ੍ਹ ਨਹੀਂ ਹੋਇਆ ਕੇ ਉਹ ਸਰੀਰਿਕ ਤੌਰ ’ਤੇ ਕਿਸੇ ਤੋਂ ਘੱਟ ਹਨ। ਸਗੋਂ ਇਨ੍ਹਾਂ ਦੇ ਮਸਲਿਆਂ ਦੇ ਅਫ਼ਸਰਾਂ ਦੇ ਨਾਲ ਨਾਲ ਬਾਕੀ ਅਫ਼ਸਰ ਵੀ ਇਨ੍ਹਾਂ ਪੁਰੀ ਇੱਜ਼ਤ ਨਾਲ ਬੁਲਾਉਂਦੇ ਹਨ। ਇਨ੍ਹਾਂ ਮੁਲਾਜ਼ਮਾਂ ਦੇ ਮੁਤਾਬਕ ਬਿਲਡਿੰਗ ਦੀ ਹਰ ਮੰਜ਼ਿਲ ਵਿੱਚ ਹਰ ਕੋਈ ਇਨ੍ਹਾਂ ਨੂੰ ਇਨ੍ਹਾਂ ਦੇ ਨਾਮ ਤੋਂ ਜਾਣਦਾ ਹੈ। ਹਾਲਾਂਕਿ ਇਹ ਖੁਦ ਕਿਸੇ ਨੂੰ ਵੇਖ ਨਹੀਂ ਸਕਦੇ ਪਰ ਹਰ ਕੋਈ ਇਨ੍ਹਾਂ ਨੂੰ ਦੇਖ ਕੇ ਖ਼ੁਦ ਆਵਾਜ਼ ਮਾਰ ਕੇ ਇਨ੍ਹਾਂ ਨੂੰ ਬੁਲਾਉਂਦਾ ਹੈ।
ਇਨ੍ਹਾਂ ਮੁਲਾਜ਼ਮਾਂ ਦੀ ਕਹਾਣੀ ਇਨ੍ਹਾਂ ਦੀ ਜ਼ੁਬਾਨੀ : ਇੱਥੇ ਕੰਮ ਕਰਨ ਵਾਲੇ ਇਕ ਮੁਲਾਜ਼ਮ ਹਰੀਸ਼ ਮੁਤਾਬਕ ਉਸ ਦੀਆਂ ਅੱਖਾਂ ਉਹ ਇੱਕ ਰਾਤ ਆਪਣੀ ਫੈਮਿਲੀ ਨਾਲ ਹੱਸਦਾ ਖੇਡਦਾ ਜਦ ਸੁੱਤਾ ਸੀ ਜਦੋਂ ਉਸ ਦੀਆਂ ਅੱਖਾਂ ਬਿਲਕੁਲ ਠੀਕ ਸੀ ਪਰ ਜਦ ਅਗਲੇ ਦਿਨ ਉਹ ਉੱਠਿਆ ਉਸ ਦੀਆਂ ਨਜ਼ਰਾਂ ਨੇ ਉਸ ਦੀਆਂ ਅੱਖਾਂ ਦਾ ਸਾਥ ਛੱਡ ਦਿੱਤਾ ਸੀ। ਹਰੀਸ਼ ਮੁਤਾਬਕ ਉਹ ਪਿਛਲੇ ਕਈ ਸਾਲਾਂ ਤੋਂ ਨਗਰ ਨਿਗਮ ਵਿਚ ਕੰਮ ਕਰ ਰਿਹਾ ਹੈ ਜਿੱਥੇ ਉਸ ਦੀ ਡਿਊਟੀ ਬਤੌਰ ਡਾਕੀਆ ਹੇੈ। ਉਸ ਦੇ ਮੁਤਾਬਕ ਉਹ ਇਸ ਪੂਰੀ ਬਿਲਡਿੰਗ ਦੀ ਹਰ ਮੰਜ਼ਿਲ ਦੇ ਹਰ ਕਮਰੇ ਨੂੰ ਪਛਾਣਦਾ ਹੈ
ਹਰੀਸ਼ ਦੱਸਦਾ ਹੈ ਕਿ ਅੱਜ ਉਸ ਦੇ ਪਰਿਵਾਰ ਵਿੱਚ ਉਸ ਦਾ ਇੱਕ ਬੇਟਾ ਹੈ ਜੋ ਮੋਗਾ ਵਿਖੇ ਸੁਪਰਵਾਈਜ਼ਰ ਦਾ ਕੰਮ ਕਰਦਾ ਹੈ ਜਦਕਿ ਉਸ ਦੀ ਬੇਟੀ ਅਤੇ ਦਾਮਾਦ ਕੈਨੇਡਾ ਵਿਚ ਰਹਿੰਦੇ ਹਨ। ਹਰੀਸ਼ ਮੁਤਾਬਕ ਜਦ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਤਾਂ ਇਸ ਦੇ ਇਲਾਜ ਲਈ ਉਸ ਨੇ ਪੰਜਾਬ ਤੋਂ ਲੈ ਕੇ ਪੂਰੇ ਦੇਸ਼ ਹੀ ਨਹੀਂ ਬਲਕਿ ਨਸ਼ਿਆਂ ਦੇ ਡਾਕਟਰਾਂ ਨਾਲ ਵੀ ਸੰਪਰਕ ਕੀਤਾ, ਪਰ ਡਾਕਟਰਾਂ ਵੱਲੋਂ ਇਹ ਦੱਸਿਆ ਗਿਆ ਕਿ ਰਾਤ ਨੂੰ ਜੋ ਅਟੈਕ ਉਸ ਨੂੰ ਹੋਇਆ ਸੀ ਉਹ ਜਾਂ ਤਾਂ ਹਾਰਟ ਅਟੈਕ ਹੁੰਦਾ ਹੈ ਜਾਂ ਫਿਰ ਇਨਸਾਨ ਦੀਆਂ ਨਜ਼ਰਾਂ ਚਲੀਆਂ ਜਾਂਦੀਆਂ ਹਨ। ਉਸ ਮੁਤਾਬਕ ਉਹ ਰੱਬ ਦਾ ਹਮੇਸ਼ਾ ਸ਼ੁਕਰ ਮਨਾਉਂਦਾ ਹੈ ਕਿ ਰੱਬ ਨੇ ਬੇਸ਼ਕ ਉਸ ਦੀਆਂ ਅੱਖਾਂ ਦੀ ਰੌਸ਼ਨੀ ਲੈ ਲਈ ਪਰ ਉਸ ਦੀ ਜਾਨ ਬਚ ਗਈ ਜਿਸ ਕਰਕੇ ਉਹ ਆਪਣੇ ਪਰਿਵਾਰ ਵਿੱਚ ਰਹਿ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕਰ ਰਿਹਾ ਹੈ।
ਅਜਿਹਾ ਹੀ ਇੱਕ ਹੋਰ ਮੁਲਾਜ਼ਮ ਮਨਜੀਤ ਦੱਸਦਾ ਹੈ ਕਿ ਬਚਪਨ ਤੋਂ ਹੀ ਉਸ ਦੀਆਂ ਅੱਖਾਂ ਸੂਰਜ ਦੀ ਰੋਸ਼ਨੀ ਨਹੀਂ ਸੀ . ਕੁਝ ਸਾਲ ਪਹਿਲੇ ਉਸ ਹੁਣ ਨਗਰ ਨਿਗਮ ਵਿੱਚ ਨੌਕਰੀ ਮਿਲ ਗਈ ਅਤੇ ਅੱਜ ਉਹ ਇਸ ਨਗਰ ਨਿਗਮ ਦੀ ਏਡੀ ਵੱਡੀ ਬਿਲਡਿੰਗ ਨੂੰ ਉਸੇ ਤਰ੍ਹਾਂ ਪਛਾਣਦਾ ਹੈ ਜਿਵੇਂ ਉਹ ਆਪਣੇ ਘਰ ਦੇ ਹਰ ਕਮਰੇ ਨੂੰ। ਮਨਜੀਤ ਦੇ ਮੁਤਾਬਕ ਉਹ ਜਲੰਧਰ ਦੇ ਨੈਸ਼ਨਲ ਸਕੂਲ ਫਾਰ ਬਲਾਈਂਡ ਤੂੰ ਪੜ੍ਹਿਆ ਹੈ ਜਿੱਥੇ ਉਸ ਨੇ ਬਾਰ੍ਹਵੀਂ ਤਕ ਪੜ੍ਹਾਈ ਕੀਤੀ ਹੈ।
ਇਸ ਤਰ੍ਹਾਂ ਦੇ ਲੋਕ ਜਿੱਥੇ ਇਨ੍ਹਾਂ ਹਾਲਾਤਾਂ ਵਿੱਚ ਵੀ ਆਪਣੇ ਪਰਿਵਾਰ ਦਾ ਸਹਾਰਾ ਬਣੇ ਹੋਏ ਨੇ ਉੱਥੇ ਹੀ ਉਨ੍ਹਾਂ ਲੋਕਾਂ ਲਈ ਵੀ ਇੱਕ ਵੱਡੀ ਮਿਸਾਲ ਬਣੇ ਹੋਏ ਨੇ ਜੋ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਹਾਰ ਕੇ ਨਸ਼ਿਆਂ ਵਿੱਚ ਚਲੇ ਜਾਂਦੇ ਹਨ।
ਇਹ ਵੀ ਪੜੋ: ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਣ ਉੱਤੇ ਐਮਪੀ ਬਿੱਟੂ ਦਾ ਬਿਆਨ, ਕਿਹਾ "ਸਾਡੇ ਜ਼ਖਮਾਂ ਉੱਤੇ ਛਿੜਕਿਆ ਲੂਣ"