ਜਲੰਧਰ: ਡੇਰਾ ਸਿਰਸਾ ਪੰਜਾਬ ਦੀ ਸਿਆਸਤ 'ਚ ਇੱਕ ਵਾਰ ਮੁੜ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੁਸ਼ਾਕ ਦੇਣ ਦੇ ਮਾਮਲੇ ਵਿੱਚ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮ ਹੋ ਚੁੱਕੀ ਹੈ। ਅਕਾਲੀ ਦਲ ਦੇ ਵਿਰੋਧੀਆਂ ਵੱਲੋਂ ਸੁਖਬੀਰ ਬਾਦਲ ਤੋਂ ਸਪੱਸ਼ਟੀਕਨ ਮੰਗੇ ਜਾ ਰਹੇ ਹਨ। ਇਸ ਮਾਮਲੇ ਵਿੱਚ ਯੂਥ ਅਕਾਲੀ ਦਲ ਨੇ ਵਿਰੋਧੀਆਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਕਿਹਾ ਕਾਂਗਰਸ, ਆਮ ਆਦਮੀ ਪਾਰਟੀ ਅਤੇ ਢੀਂਡਸਾ ਧੜਾ ਅਕਾਲੀ ਦਲ ਨੂੰ ਜਾਣਬੁੱਝ ਕੇ ਇੱਕ ਸਿਆਸਤ ਅਧੀਨ ਨਿਸ਼ਾਨਾ ਬਣ ਰਿਹਾ ਹੈ। ਉਨ੍ਹਾਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਮੈਂਬਰੀ ਅਤੇ ਪਰਮਿੰਦਰ ਸਿੰਘ ਢੀਂਡਸਾ ਕੈਬਿਨੇਟ ਮੰਤਰੀ ਅਕਾਲੀ ਦਲ ਤੋਂ ਹੀ ਬਣੇ ਸਨ। ਉਸ ਵੇਲੇ ਉਨ੍ਹਾਂ ਨੂੰ ਪੁਸ਼ਾਕ ਯਾਦ ਨਹੀਂ ਆਈ। ਉਨ੍ਹਾਂ ਅੱਗੇ ਕਿਹਾ ਕਿ 2017 ਵਿੱਚ ਪਰਮਿੰਦਰ ਸਿੰਘ ਢੀਂਡਸਾ ਖੁਦ ਡੇਰੇ ਜਾ ਕੇ ਚੋਣਾਂ ਵਿੱਚ ਡੇਰੇ ਤੋਂ ਸਮਰਥਨ ਮੰਗ ਚੁੱਕੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਨੂੰ ਸਿੱਖ ਵਿਰੋਧੀ ਪਾਰਟੀ ਕਹਿੰਦੇ ਹੋਏ ਕਿਹਾ ਕਿ ਅੱਜ ਜੋ ਕਾਂਗਰਸ ਸੁਖਬੀਰ ਸਿੰਘ ਬਾਦਲ ਤੋਂ ਜਵਾਬ ਮੰਗ ਤੋਂ ਪਹਿਲਾਂ ਕਾਂਗਰਸ ਆਪਣੀ ਪੀੜੀ ਥੱਲ੍ਹੇ ਸੋਟਾ ਫੇਰ ਲਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਸਿਰਫ ਧਰਮ ਦੇ ਨਾਂਅ 'ਤੇ ਸਿਆਸ ਕਰ ਰਹੀ ਹੈ।
ਬੰਟੀ ਰੋਮਣਾ ਇਸ ਪੱਤਰਕਾਰ ਮਿਲਣੀ ਵਿੱਚ ਆਪਣੇ ਵਿਰੋਧੀਆਂ 'ਤੇ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਇਸੇ ਨਾਲ ਕੁਝ ਸਵਾਲ ਉਨ੍ਹਾਂ ਦੀ ਪਾਰਟੀ 'ਤੇ ਵੀ ਖੜ੍ਹੇ ਹੋ ਗਏ ਹਨ। ਬੰਟੀ ਰੋਮਣਾ ਨੇ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਡੇਰੇ 'ਤੇ ਸਮਰਥਨ ਮੰਗਣ ਲਈ ਗਏ ਸਨ। ਜੋ ਕਿ ਸਵਾਲ ਉਨ੍ਹਾਂ ਵੱਲ ਵੀ ਉਂਗਲ ਕਰਦਾ ਹੈ ਕਿ ਕੀ ਡੇਰੇ ਤੋਂ ਵੋਟਾਂ ਮੰਗਣ ਵਾਲੇ ਢੀਂਡਸਾ ਅਕਾਲੀ ਦਲ ਦੇ ਇੱਕਲੇ ਉਮੀਦਵਾਰ ਸਨ ਜਾਂ ਕੋਈ ਹੋਰ ਵੀ ਅਕਾਲੀ ਉਮੀਦਵਾਰ ਗਿਆ ਸੀ ਜਾਂ ਅਕਾਲੀ ਦਲ ਸਿੱਖ ਪੰਥ ਦੇ ਦੋਖੀ ਕਹੇ ਜਾਣ ਵਾਲੇ ਡੇਰੇ ਤੋਂ ਵੋਟਾਂ ਮੰਗਣਾ ਜਾਇਜ਼ ਸਮਝਦਾ ਹੈ। ਇਸ ਦਾ ਸਵਾਲ ਦਾ ਜਵਾਨ ਵੀ ਬੰਟੀ ਰੋਮਾਣਾ ਨੂੰ ਦੇਣਾ ਹੋਵੇਗਾ।