ETV Bharat / city

ਕਾਰਗਿਲ ਜੰਗ ਦੀ ਕਹਾਣੀ,  ਫ਼ਤਹਿ ਦੇ ਹੀਰੋ ਦੀ ਜ਼ੁਬਾਨੀ

author img

By

Published : Jul 24, 2021, 5:43 PM IST

Updated : Jul 24, 2021, 9:12 PM IST

ਭਾਰਤ ਵੱਲੋਂ ਜਿੱਤੀ ਗਈ ਕਾਰਗਿਲ ਜੰਗ ਦੇ ਹੀਰੋ ਰਹੇ ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਈਟੀਵੀ ਭਾਰਤ ਦੀ ਟੀਮ ਨਾਲ ਇਸ ਜੰਗ ਦਾ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ।

ਕਾਰਗਿਲ ਯੁੱਧ ਦੀ ਜਿੱਤ ਦੀ ਕਹਾਣੀ
ਕਾਰਗਿਲ ਯੁੱਧ ਦੀ ਜਿੱਤ ਦੀ ਕਹਾਣੀ

ਜਲੰਧਰ: 21 ਸਾਲ ਪਹਿਲਾਂ ਕਾਰਗਿਲ ਦੀਆਂ ਪਹਾੜੀਆਂ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਹੋਈ ਸੀ। ਇਹ ਜੰਗ ਉਦੋਂ ਹੋਈ ਜਦੋਂ ਪਾਕਿਸਤਾਨੀ ਫੌਜਾਂ ਨੇ ਕਾਰਗਿਲ ਦੀਆਂ ਉੱਚੀਆਂ ਪਹਾੜੀਆਂ ਅੰਦਰ ਘੁਸਪੈਠ ਕਰਕੇ ਆਪਣੇ ਠਿਕਾਣੇ ਬਣਾ ਲਏ ਸਨ। ਭਾਰਤ ਵੱਲੋਂ ਜਿੱਤੀ ਗਈ ਕਾਰਗਿਲ ਜੰਗ ਦੇ ਹੀਰੋ ਰਹੇ ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਈਟੀਵੀ ਭਾਰਤ ਦੀ ਟੀਮ ਨਾਲ ਇਸ ਜੰਗ ਦਾ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ।

ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਦਾ ਜੀਵਨ

ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ 14 ਅਪ੍ਰੈਲ 1948 'ਚ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਹੋਇਆ। ਫੌਜ 'ਚ ਭਰਤੀ ਹੋਣ ਦਾ ਸ਼ੌਕ ਉਨ੍ਹਾਂ ਉਸ ਵੇਲੇ ਪਿਆ ਜਦੋਂ ਉਹ 7ਵੀਂ ਕਲਾਸ 'ਚ ਪੜ੍ਹਦੇ ਸੀ। ਉਸ ਵੇਲੇ ਪੰਜਾਬ ਦੇ ਮੌਜੂਦਾ ਮੁਖ ਮੰਤਰੀ ਵੱਲੋਂ ਪੰਜਾਬ 'ਚ ਦੋ ਸੈਨਿਕ ਸਕੂਲ ਖੁੱਲ੍ਹਵਾਏ ਗਏ ਸਨ। ਇਨ੍ਹਾਂ 'ਚ ਸੈਨਿਕ ਸਕੂਲ ਕਪੂਰਥਲਾ ਵੀ ਸ਼ਾਮਲ ਸੀ, ਉਸ ਵੇਲੇ ਦੇਸ਼ ਭਰ 'ਚ ਮਹਿਜ਼ 5 ਹੀ ਸੈਨਿਕ ਸਕੂਲ ਸਥਾਪਤ ਕੀਤੇ ਗਏ ਸਨ। ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਸੈਨਿਕ ਸਕੂਲ ਕਪੂਰਥਲਾ ਦੇ ਪਹਿਲੇ ਵਿਦਿਆਰਥੀ ਬਣੇ, ਇਥੇ ਉਨ੍ਹਾਂ ਨੇ ਆਪਣੀ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਫੌਜ ਵਿੱਚ ਭਰਤੀ ਹੋਏ। ਬ੍ਰਿਗੇਡੀਅਰ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਸ਼ ਸੇਵਾ ਦੀ ਪ੍ਰੇਰਣਾ ਉਨਾਂ ਦੇ ਜੀਜੇ ਕੋਲੋਂ ਮਿਲੀ, ਉਨ੍ਹਾਂ ਨੂੰ ਦੇਸ਼ ਸੇਵਾ ਕਰਨ 'ਤੇ ਮਾਣ ਹੈ।

ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਸਾਂਝਾ ਕੀਤਾ ਜੰਗ ਦਾ ਤਜ਼ਰਬਾ

ਕਈ ਜੰਗਾਂ 'ਚ ਲਿਆ ਹਿੱਸਾ

ਐਮ.ਪੀ.ਐਸ ਬਾਜਵਾ ਨੇ ਬਤੌਰ ਸੈਕਿੰਡ ਲੈਫਟੀਨੈਂਟ ਜੁਆਇਨਿੰਗ ਕੀਤੀ ਸੀ। ਬ੍ਰਿਗੇਡੀਅਰ ਬਾਜਵਾ ਨੇ ਕਿਹਾ ਕਿ ਉਹ ਖ਼ੁਦ ਨੂੰ ਬੇਹਦ ਖੁਸ਼ਕਿਸਮਤ ਮੰਨਦੇ ਹਨ, ਕਿਉਂਕਿ ਉਨ੍ਹਾਂ ਨੂੰ ਕਈ ਜੰਗਾਂ 'ਚ ਅਤੇ ਅੱਤਵਾਦ ਦੇ ਖਿਲਾਫ ਖ਼ਾਸ ਫੌਜੀ ਆਪਰੇਸ਼ਨਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਸਾਲ 1971 'ਚ ਉਨ੍ਹਾਂ ਨੇ ਪਹਿਲਾਂ ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਈ ਜੰਗ ਵਿੱਚ ਹਿੱਸਾ ਲਿਆ। ਇਸ ਮਗਰੋਂ 1997 'ਚ ਉਨ੍ਹਾਂ ਦੀ ਪੋਸਟਿੰਗ ਜੰਮੂ ਕਸ਼ਮੀਰ ਵਿਖੇ ਹੋਈ ਜਿਥੇ ਉਨ੍ਹਾਂ ਨੇ ਅੱਤਵਾਦੀਆਂ ਖਿਲਾਫ ਕਈ ਆਪਰੇਸ਼ਨਾਂ 'ਚ ਹਿੱਸਾ ਲਿਆ ਤੇ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਖ਼ਤਮ ਕੀਤਾ। ਸਾਲ 1998 'ਚ ਅੱਤਵਾਦੀਆਂ ਵੱਲੋਂ ਐਮ.ਪੀ.ਐਸ ਬਾਜਵਾ ਦੀ ਗੱਡੀ ਨੂੰ ਆਰਡੀਐਕਸ ਰਾਹੀਂ ਉਢਾ ਦਿੱਤਾ ਗਿਆ, ਇਸ ਹਾਦਸੇ 'ਚ ਬਾਜਵਾ ਦੇ ਨਾਲ ਉਨ੍ਹਾਂ ਦੇ ਸਾਥੀ ਵੀ ਗੰਭੀਰ ਜ਼ਖਮੀ ਹੋ ਗਏ ਸਨ। ਤਕਰੀਬਨ 3 ਮਹੀਨੇ ਇਲਾਜ ਮਗਰੋਂ ਬਾਜਵਾ ਨੇ ਸਿਹਤਮੰਦ ਹੋ ਕੇ ਮੁੜ ਫੌਜ ਜੁਆਇਨ ਕੀਤੀ।

ਕਾਰਗਿਲ ਦੀ ਜੰਗ ਇੱਕ ਇਤਿਹਾਸ

ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸੇਵਾ ਨਿਭਾਉਂਦੇ ਹੋਏ ਸਾਲ 1997 'ਚ ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਨੇ ਕਾਰਗਿਲ ਜੰਗ ਵਿੱਚ ਹਿੱਸਾ ਲਿਆ। ਐਮ.ਪੀ.ਐਸ ਬਾਜਵਾ ਦੇ ਮੁਤਾਬਕ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈ ਕਾਰਗਿਲ ਦੀ ਜੰਗ ਇੱਕ ਇਤਿਹਾਸਕ ਤੇ ਬੇਹਦ ਖ਼ਾਸ ਜੰਗ ਸੀ। ਕਿਉਂਕਿ ਇਹ ਇੱਕੋ ਸੈਕਟਰ ਵਿੱਚ ਲੜ੍ਹੀ ਗਈ ਹੈ।

ਪਹਿਲੀ ਵਾਰ ਮੀਡੀਆ ਨੇ ਕੀਤੀ ਜੰਗ ਦੀ ਕਵਰੇਜ਼

ਐਮ.ਪੀ.ਐਸ ਬਾਜਵਾ ਨੇ ਦੱਸਿਆ ਕਿ ਇਸ ਜੰਗ ਦੇ ਦੌਰਾਨ ਪਹਿਲੀ ਵਾਰ ਮੀਡੀਆ ਨੂੰ ਜ਼ੰਗ ਦੀ ਕਵਰੇਜ ਕਰਨ ਦੀ ਆਗਿਆ ਮਿਲੀ। ਹਲਾਂਕਿ ਇਸ ਦੌਰਾਨ ਕਈ ਤਰ੍ਹਾਂ ਦੀਆਂ ਦਿੱਕਤਾਂ ਵੀ ਆਇਆਂ, ਪਰ ਇਹ ਇੱਕ ਅਜਿਹੀ ਜੰਗ ਹੈ ਜਿਸ ਨੂੰ ਦੇਸ਼ ਭਰ ਦੇ ਹਰ ਪਰਿਵਾਰ ਨੇ ਡਰਾਂਇੰਗ ਰੂਮ 'ਚ ਬੈਠ ਕੇ ਟੀਵੀ ਤੇ ਵੇਖਿਆ ਤੇ ਰੇਡੀਓ 'ਤੇ ਸੁਣਿਆ।

ਸੁਰੱਖਿਆ ਏਜੰਸੀਆਂ ਦੀ ਨਾਕਾਮੀ ਬਣੀ ਜੰਗ ਦਾ ਕਾਰਨ

ਐਮ.ਪੀ.ਐਸ ਬਾਜਵਾ ਨੇ ਕਿਹਾ ਕਿ ਜੰਗ ਦਾ ਮੁੱਖ ਕਾਰਨ ਸੁਰੱਖਿਆ ਏਜੰਸੀਆਂ ਦੀ ਨਾਕਾਮੀ ਰਹੀ ਹੈ। ਉਨ੍ਹਾਂ ਕਿਹਾ ਕਿ ਉੱਚ ਸੁਰੱਖਿਆ ਏਜੰਸੀਆਂ ਨੂੰ ਕੁੱਝ ਲੋਕਾਂ ਵੱਲੋਂ ਕਾਰਗਿਲ ਦੇ ਖੇਤਰ 'ਚ ਦਾਖਲ ਹੋਣ ਦੀ ਸੂਚਨਾ ਮਿਲੀ ਸੀ, ਪਰ ਇਸ ਦੇ ਬਾਵਜੂਦ ਇਸ 'ਤੇ ਧਿਆਨ ਨਹੀਂ ਦਿੱਤਾ ਗਿਆ। ਜੇਕਰ ਸਮੇਂ ਸਿਰ ਇਸ ਸੂਚਨਾ 'ਤੇ ਧਿਆਨ ਦਿੱਤਾ ਜਾਂਦਾ ਜਾਂ ਉੱਚ ਅਧਿਕਾਰੀਆਂ ਵੱਲੋਂ ਸੁਰੱਖਿਆ ਸਬੰਧਤ ਇੰਤਜ਼ਾਮ ਪੁਖ਼ਤਾ ਕੀਤੇ ਜਾਂਦੇ, ਸਹੀ ਸਮੇਂ 'ਤੇ ਜਾਂਚ ਹੋ ਜਾਂਦੀ ਤਾਂ ਜੰਗ ਟਾਲੀ ਜਾ ਸਕਦੀ ਸੀ

ਕਿਵੇਂ ਕੀਤੀ ਗਈ ਸੀ ਜੰਗ ਦੀ ਪਲਾਨਿੰਗ

ਬ੍ਰਿਗੇਡੀਅਰ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਇਸ ਜੰਗ ਵਿੱਚ ਜਾਣ ਦਾ ਹੁਕਮ ਮਿਲਿਆ ਤਾਂ ਉਹ ਫੌਰਨ ਇਸ ਲਈ ਤਿਆਰ ਹੋਏ ਅਤੇ ਕਾਰਗਿਲ ਪਹੁੰਚ ਗਏ। ਕਾਰਗਿਲ ਪਹੁੰਚ ਕੇ ਪਹਿਲਾਂ ਤਾਂ ਉਨ੍ਹਾਂ ਨੇ ਇਸ ਲੜਾਈ ਲਈ ਸਾਰੀਆਂ ਚੁਣੌਤੀਆਂ ਦਾ ਜਾਇਜ਼ਾ ਲਿਆ। ਅੱਠ ਸਿੱਖ ਅਤੇ ਅਠਾਰਾਂ ਗ੍ਰੇਨੇਡੀਅਰ ਦੇ ਨਾਲ ਬ੍ਰਿਗੇਡੀਅਰ ਬਾਜਵਾ ਨੇ ਪਲਾਨਿੰਗ ਕੀਤੀ ਕਿ ਟਾਈਗਰ ਹਿੱਲ 'ਤੇ ਸਿੱਧਾ ਅਟੈਕ ਕਰਨ ਦੀ ਬਜਾਏ ਸਾਈਡਾਂ ਤੋਂ ਅਟੈਕ ਕਰਕੇ ਟਾਈਗਰ ਹਿੱਲ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਅੱਠ ਸਿੱਖ ਦੇ ਕਮਾਂਡਿੰਗ ਅਫ਼ਸਰ ਨੂੰ ਕਿਹਾ ਕਿ ਤੁਹਾਡੇ ਸਾਰੇ ਅਫ਼ਸਰ ਪੰਜਾਬੀ ਨਹੀਂ ਬੋਲ ਸਕਦੇ, ਇਸ ਲਈ ਉਹ ਖੁਦ ਡਾਇਰੈਕਟ ਅੱਠ ਸਿੱਖ ਦੇ ਜੇ.ਸੀ.ਓ ਅਤੇ ਜਵਾਨਾਂ ਨਾਲ ਗੱਲ ਕਰਨੀ ਚਾਹੁੰਦੇ ਹਨ। ਇਸ ਤੋਂ ਬਾਅਦ ਸੀਓ ਵੱਲੋਂ ਇਜਾਜ਼ਤ ਮਿਲਣ ਤੋਂ ਬਾਅਦ ਬ੍ਰਿਗੇਡੀਅਰ ਬਾਜਵਾ ਨੇ ਅੱਠ ਸਿੱਖ ਦੇ ਜਵਾਨਾਂ ਨਾਲ ਸਿੱਧੀ ਗੱਲ ਕੀਤੀ ਅਤੇ ਪੰਜਾਬੀ ਵਿੱਚ ਗੱਲਬਾਤ ਦੌਰਾਨ ਅੱਠ ਸਿੱਖ ਨੂੰ ਦੁਬਾਰਾ ਤੋਂ ਟਾਈਗਰ ਹਿੱਲ 'ਤੇ ਕਬਜ਼ਾ ਕਰਨ ਲਈ ਤਿਆਰ ਰਹਿਣ ਲਈ ਕਿਹਾ। ਇਸ ਲੜਾਈ ਦੀ ਪਲਾਨਿੰਗ ਇਹ ਸੀ ਕਿ ਛੋਟੀਆਂ-ਛੋਟੀਆਂ ਟੁਕੜੀਆਂ ਵਿੱਚ ਜਵਾਨ ਅੱਗੇ ਵਧਣਗੇ।ਪਹਿਲੀ ਵਾਰ ਬੋਫੋਰਸ ਤੋਪ ਦਾ ਕੀਤਾ ਇਸਤੇਮਾਲਇਸ ਦੇ ਨਾਲ ਹੀ ਬ੍ਰਿਗੇਡੀਅਰ ਬਾਜਵਾ ਨੇ ਦੱਸਿਆ ਕਿ ਇਹ ਉਹ ਮੌਕਾ ਸੀ, ਜਿੱਥੇ ਦੇਸ਼ ਵੱਲੋਂ ਪਹਿਲੀ ਵਾਰ ਬੋਫੋਰਸ ਤੋਪ ਦਾ ਇਸਤੇਮਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਾਮ ਨੂੰ ਬੋਫੋਰਸ ਤੋਪ ਵੱਲੋਂ ਸ਼ੈਲਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਸਾਰੀ ਰਾਤ ਅਟੈਕ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਅਗਲੇ ਦਿਨ ਸਵੇਰੇ ਕਰੀਬ ਸਾਢੇ ਚਾਰ ਵਜੇ ਟਾਈਗਰ ਹਿੱਲ 'ਤੇ ਕਬਜ਼ਾ ਕਰ ਲਿਆ ਗਿਆ। 4 ਜੁਲਾਈ ਨੂੰ ਟਾਈਗਰ ਹਿੱਲ 'ਤੇ ਲਹਿਰਾਇਆ ਤਿਰੰਗਾਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਭਾਰਤੀ ਫੌਜ ਦੇ ਨੌਜਵਾਨ ਅਫ਼ਸਰ ਲੈਫ਼ਟੀਨੈਂਟ ਬਲਵਾਨ ਨੇ ਆਪਣੇ ਅੱਠ ਸਾਥੀਆਂ ਨਾਲ ਅੰਜਾਮ ਦਿੱਤਾ ਅਤੇ 4 ਜੁਲਾਈ ਸਵੇਰੇ ਸਾਢੇ ਚਾਰ ਵਜੇ ਭਾਰਤੀ ਫ਼ੌਜ ਵੱਲੋਂ ਟਾਈਗਰ ਹਿੱਲ 'ਤੇ ਤਿਰੰਗਾ ਫਹਿਰਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਕਈ ਸਾਥੀ ਸ਼ਹੀਦ ਵੀ ਹੋ ਗਏ ਅਤੇ ਬਹੁਤ ਸਾਰੇ ਜ਼ਖ਼ਮੀ ਵੀ ਹੋਏ, ਜਿਨ੍ਹਾਂ ਨੂੰ ਅੱਜ ਪੂਰਾ ਦੇਸ਼ ਸਲਾਮ ਕਰਦਾ ਹੈ।

ਇਹ ਵੀ ਪੜ੍ਹੋ : ਡਾ. ਮਨਮੋਹਨ ਸਿੰਘ ਨੇ ਕਿਹਾ ਕਿ 1991 ਦੇ ਸੰਕਟ ਨਾਲੋਂ ਅੱਗੇ ਦੀ ਰਾਹ ਹੋਰ ਚੁਣੌਤੀਪੂਰਨ

Last Updated : Jul 24, 2021, 9:12 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.