ਜਲੰਧਰ: ਸ਼ਹਿਰ ਦੇ ਲਾਡੋਵਾਲੀ ਰੋਡ ਦੇ ਸੈਂਟਰਲ ਟਾਊਨ ਨੇੜੇ ਕੁਝ ਲੁੱਟੇਰੇ ਫ਼ਿਲਮੀ ਸਟਾਈਲ ਨਾਲ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਗਏ। ਲੁਟੇਰੇ ਇੱਕ ਕਾਰ ਸਵਾਰ ਵਿਅਕਤੀ ਨੂੰ ਝਾਂਂਸਾ ਦੇ ਕੇ ਉਸ ਕੋਲੋਂ ਲੁੱਖਾਂ ਰੁਪਏ ਲੁੱਟ ਕੇ ਲੈ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਨੇ ਦੱਸਿਆ ਕਿ ਧੀਰਜ ਜੈਨ ਨਾਂਅ ਦਾ ਵਿਅਕਤੀ ਲਾਡੋਵਾਲੀ ਰੋਡ 'ਤੇ ਆਪਣੀ ਫੈਕਟਰੀ ਲਈ ਸਮਾਨ ਖ਼ਰੀਦਣ ਆਇਆ ਸੀ। ਜਦੋਂ ਉਹ ਸਮਾਨ ਲੈਕੇ ਆਪਣੀ ਗੱਡੀ 'ਚ ਬੈਠਣ ਲਗਾ ਤਾਂ 2 ਬਾਈਕ ਸਵਾਰ ਨੇ ਉਸ ਦੇ ਨੇੜੇ ਆ ਗਏ। ਉਨ੍ਹਾਂ ਨੇ ਧੀਰਜ ਨੂੰ ਉਸ ਦੀ ਗੱਡੀ ਵਿੱਚੋਂ ਤੇਲ ਲੀਕ ਹੋਣ ਦੀ ਆਖੀ। ਜਿਵੇਂ ਹੀ ਧੀਰਜ ਨੇ ਗੱਡੀ ਦਾ ਸ਼ੀਸ਼ਾ ਥੱਲੇ ਕੀਤਾ ਤਾਂ ਲੁਟੇਰੇ ਉਸ ਦਾ ਬੈਗ ਲੈ ਕੇ ਫ਼ਰਾਰ ਹੋ ਗਏ।
ਪੀੜਤ ਵਿਅਕਤੀ ਅਨੁਸਾਰ ਲੁੱਟੇ ਗਏ ਬੈਗ ਵਿੱਚ 1 ਲੱਖ,75 ਹਜ਼ਾਰ ਦੀ ਨਕਦੀ, ਚੈੱਕ ਬੁੱਕ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਏਡੀਸੀਪੀ ਵਨ.ਡੀ. ਸੂਡਰਵਿਲੀ ਆਪਣੀ ਟੀਮ ਦੇ ਨਾਲ ਮੌਕੇ ਤੇ ਪੁੱਜੇ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਪੁਲਿਸ ਨੇੜਲੀਆਂ ਦੁਕਾਨਾਂ ਉੱਤੇ ਲਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ।