ਜਲੰਧਰ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮਨ ਕੀ ਬਾਤ ਕਰਨਗੇ। ਇਸ ਲਈ ਪੀ.ਐਮ.ਓ ਵੱਲੋਂ ਦਸ ਥਾਵਾਂ ਨੂੰ ਚੁਣਿਆ ਗਿਆ ਹੈ। ਇਨ੍ਹਾਂ ਦਸ ਥਾਵਾਂ ਵਿਚੋਂ ਇਕ ਜਲੰਧਰ ਦਾ ਰਵਾਇਤ ਜ਼ਿਆਦਾ ਹੰਸ ਰਾਜ ਬੈਡਮਿੰਟਨ ਸਟੇਡੀਅਮ ਵੀ ਹੈ। ਬੈਡਮਿੰਟਨ ਐਸੋਸੀਏਸ਼ਨ ਅੰਤਰਿਮ ਕਮੇਟੀ ਦੇ ਮੈਂਬਰ ਰਿਤੀਨ ਖੰਨਾ ਵੀ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਇਸ ਪ੍ਰੋਗਰਾਮ ਬਾਰੇ ਗੱਲ ਕਰਦੇ ਹੋਏ ਬੈਡਮਿੰਟਨ ਐਸੋਸੀਏਸ਼ਨ ਦੇ ਅੰਤਰਿਮ ਕਮੇਟੀ ਦੇ ਮੈਂਬਰ ਰਿਤੀਨ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਫੋਨ ਆਇਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜੋ ਪ੍ਰਧਾਨ ਮੰਤਰੀ ਵੱਲੋਂ ਮਨ ਕੀ ਬਾਤ ਪ੍ਰੋਗਰਾਮ ਪ੍ਰਸਾਰਿਤ ਹੋਣਾ ਹੈ।
ਉਸ ਵਿੱਚ ਜਲੰਧਰ ਦ ਰਾਏਜ਼ਾਦਾ ਹੰਸ ਰਾਜ ਬੈਡਮਿੰਟਨ ਸਟੇਡੀਅਮ ਵੀ ਚੁਣਿਆ ਗਿਆ ਹੈ। ਇਸ ਮੌਕੇ ਇੱਥੇ ਖੇਡਣ ਵਾਲੇ ਖਿਡਾਰੀ ਅਤੇ ਉਹ ਖੁਦ ਵੀ ਕੱਲ੍ਹ ਪ੍ਰਧਾਨ ਮੰਤਰੀ ਨਾਲ ਇਸ ਪ੍ਰੋਗਰਾਮ ਵਿਚ ਹਿੱਸਾ ਲੈਣਗੇ।
ਉਨ੍ਹਾਂ ਨੇ ਕਿਹਾ ਕਿ ਇਹ ਨਾ ਸਿਰਫ ਉਨ੍ਹਾਂ ਲਈ ਬਲਕਿ ਜਲੰਧਰ ਲਈ ਵੀ ਬਹੁਤ ਮਾਣ ਦੀ ਗੱਲ ਹੈ ਕਿ ਜਲੰਧਰ ਸ਼ਹਿਰ ਦੇ ਇਸ ਸਟੇਡੀਅਮ ਦੇ ਖਿਡਾਰੀ ਪ੍ਰਧਾਨ ਮੰਤਰੀ ਨਾਲ ਸਿੱਧੀ ਗੱਲਬਾਤ ਕਰਨਗੇ। ਇਸ ਪ੍ਰੋਗਰਾਮ ਨੂੰ ਲੈਕੇ ਖਿਡਾਰੀਆਂ ਵਿੱਚ ਵੀ ਕਾਫ਼ੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ।
ਇਸ ਮੌਕੇ ਛੇਵੀਂ ਜਮਾਤ ਵਿੱਚ ਪੜ੍ਹਨ ਵਾਲੀ ਬੈਡਮਿੰਟਨ ਖਿਡਾਰੀ ਉਣੱਤੀ ਨੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਉਹ ਕੱਲ੍ਹ ਪ੍ਰਧਾਨ ਮੰਤਰੀ ਨਾਲ ਰੂਬਰੂ ਹੋਣਗੇ।
ਇਹ ਵੀ ਪੜ੍ਹੋਂ : ਕੈਪਟਨ ਦੀ ਐਨ.ਡੀ.ਏ ਬੈਚ ਦੇ ਸਾਥੀਆਂ ਨੂੰ ਸ਼ਾਹੀ ਦਾਵਤ, ਸੁਣੋ ਕੈਪਟਨ ਕੋਲੋਂ ਗੀਤ