ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਹੁਦੇ ਤੋਂ ਸੁਖਬੀਰ ਬਾਦਲ ਨੂੰ ਹਟਾਏ ਜਾਣ ਦੀ ਮੰਗ ਨੂੰ ਲੈ ਕੇ ਬਾਗੀ ਨੇਤਾਵਾਂ ਵੱਲੋਂ ਪ੍ਰੈਸ ਕਲੱਬ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ।
ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਮਹਿੰਦਰ ਸਿੰਘ ਬਿਨਾਕਾ, ਸਿਮਰਜੀਤ ਕੌਰ ਸਿੱਧੂ, ਮਹਿਲਾ ਅਕਾਲੀ ਦਲ ਦਿਹਾਤੀ, ਹਰਜੀਤ ਕੌਰ, ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਚੰਨੀ ਸਣੇ ਕਈ ਹੋਰ ਨੇਤਾ ਮੌਜੂਦ ਰਹੇ। ਅਕਾਲੀ ਦਲ ਜਲੰਧਰ ਦੇ ਨੇਤਾਵਾਂ ਨੇ ਬਾਦਲਾਂ 'ਤੇ ਪਾਰਟੀ ਦਾ ਨਿਰਯਾਤ ਕੀਤੇ ਜਾਣ ਦੇ ਦੋਸ਼ ਲਗਾਏ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਦੀ ਸਲਾਹ ਦੇਣ ਵਾਲੇ ਨੇਤਾਵਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣਾਈਆਂ ਜਾਂਦੀਆਂ ਹਨ। ਇਸ ਮੌਕੇ ਮਹਿੰਦਰ ਸਿੰਘ ਬਿਨਾਕਾ ਨੇ ਆਖਿਆ ਕਿ ਕੋਈ ਵੀ ਅਕਾਲੀ ਨੇਤਾ ਪਾਰਟੀ ਨੂੰ ਤੋੜਨ ਜਾਂ ਛੱਡਣ ਲਈ ਕੰਮ ਨਹੀਂ ਕਰ ਰਿਹਾ ਬਲਕਿ ਹੁਣ ਉਹ ਪ੍ਰਧਾਨ ਨੂੰ ਪਾਰਟੀ ਤੋਂ ਚਲਦਾ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਖਬੀਰ ਬਾਦਲ ਪਾਰਟੀ ਦੇ ਹਰ ਇੱਕ ਕਾਰਜ 'ਚ ਆਪਣਾ ਵਪਾਰਕ ਲਾਭ ਵੇਖਦੇ ਹਨ। ਅਕਾਲੀ ਦਲ ਐਸਜੀਪੀਸੀ ਨੂੰ ਆਪਣੀ ਜਾਗੀਰ ਸਮਝ ਰਹੇ ਹਨ। ਇਥੋਂ ਤੱਕ ਕਿ ਉਹ ਸਹੀ ਤਰੀਕੇ ਨਾਲ ਐਸਜੀਪੀਸੀ ਦੀ ਚੋਣਾਂ ਵੀ ਸਹੀ ਤਰੀਕੇ ਨਾਲ ਨਹੀਂ ਹੋਣ ਦੇ ਰਹੇ।
ਇਸ ਤੋਂ ਇਲਾਵਾ ਉਨ੍ਹਾਂ 13 ਫਰਵਰੀ ਨੂੰ ਸ਼ਹਿਰ ਦੇ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਵਿਰੋਧ ਵਜੋਂ ਇੱਕ ਵਿਸ਼ਾਲ ਅਕਾਲੀ ਸੰਮੇਲਨ ਆਯੋਜਿਤ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ 'ਚ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਸਣੇ ਕਈ ਸੀਨੀਅਰ ਅਕਾਲੀ ਆਗੂ ਹਿੱਸਾ ਲੈਣਗੇ।