ਜਲੰਧਰ: ਕਰੀਬ 37 ਸਾਲ ਪਹਿਲਾਂ ਦਿੱਲੀ ਦੰਗਿਆਂ ਵਿੱਚ ਮਾਰੇ ਗਏ ਸਿੱਖਾਂ ਨੂੰ ਹੁਣ ਕੁਝ ਇਨਸਾਫ਼ ਦੀ ਆਸ ਜਾਗੀ ਹੈ, ਜਦ ਸਪੈਸ਼ਲ ਸੀ.ਬੀ.ਆਈ ਕੋਰਟ ਨੇ ਸੱਜਣ ਕੁਮਾਰ ਉਪਰ ਦੋਸ਼ ਤੈਅ ਕਰ ਦਿੱਤੇ (Charges have been framed against Sajjan Kumar) ਹਨ। ਇਸ ਨੂੰ ਲੈ ਕੇ ਅਕਾਲੀ ਦਲ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ, ਕਿ ਚਾਹੇ 37 ਸਾਲ ਬਾਅਦ ਹੀ ਸਹੀ ਘੱਟ ਤੋਂ ਘੱਟ ਸਿੱਖਾਂ ਨੂੰ ਸੱਜਣ ਕੁਮਾਰ ਦੇ ਦੋਸ਼ ਤੈਅ ਹੋਣ 'ਤੇ ਇਨਸਾਫ਼ ਦੀ ਆਸ ਤਾਂ ਜਗ੍ਹੀ ਹੈ।
ਉਨ੍ਹਾਂ ਨੇ ਸੱਜਣ ਕੁਮਾਰ ਉੱਪਰ ਦੋਸ਼ ਤੈਅ ਹੋਣ ਤੋਂ ਬਾਅਦ(Charges have been framed against Sajjan Kumar) ਹੁਣ ਆਸ ਜਗਾਈ ਹੈ ਕਿ ਇਸ ਮਾਮਲੇ ਵਿੱਚ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਮਾਨਯੋਗ ਅਦਾਲਤ ਸਜ਼ਾ ਦੇਵੇਗੀ, ਤਾਂ ਕਿ ਸਿੱਖਾਂ ਨੂੰ ਇਨਸਾਫ਼ ਮਿਲ ਸਕੇ।
ਅਕਾਲੀ ਦਲ ਯੂਥ ਦੇ ਬੁਲਾਰਾ ਗੁਰਦੇਵ ਸਿੰਘ ਭਾਟੀਆ ਨੇ ਕਿਹਾ ਕਿ ਸਿੱਖ ਕਦੀ ਵੀ ਉਨ੍ਹਾਂ ਦਿਨਾਂ ਨੂੰ ਨਹੀਂ ਭੁੱਲ ਸਕਦੇ, ਜਦੋਂ ਮਾਵਾਂ ਭੈਣਾਂ ਦੇ ਸਾਹਮਣੇ ਉਨ੍ਹਾਂ ਦੇ ਬੇਟਿਆਂ ਅਤੇ ਭਰਾਵਾਂ ਨੂੰ ਗਲੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਸੀ।
ਸਿੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਸਨ, ਉਨ੍ਹਾਂ ਨੇ ਹੁਣ ਉਮੀਦ ਜਤਾਈ ਹੈ ਕਿ ਜਲਦ ਹੀ ਬਾਕੀ ਦੋਸ਼ੀਆਂ 'ਤੇ ਵੀ ਇਸੇ ਤਰ੍ਹਾਂ ਇਲਜ਼ਾਮ ਤੈਅ ਹੋਣਗੇ ਅਤੇ ਉਨ੍ਹਾਂ ਨੂੰ ਸਜ਼ਾ ਮਿਲੇਗੀ, ਤਾਂ ਕਿ ਉਸ ਵੇਲੇ ਮਾਰੇ ਗਏ ਸਿੱਖਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ।
ਇਹ ਵੀ ਪੜ੍ਹੋ: ਆਈਲੈਟਸ ਟੈਸਟ ‘ਤੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ