ਜਲੰਧਰ: ਜ਼ਿਲ੍ਹੇ ’ਚ ਲੱਘੀ ਰਾਤ ਇੱਕ ਬੇਰਹਿਮ ਪਤੀ ਨੇ ਸਤਲੁਜ ਦਰਿਆ ਦੇ ਜਲੰਧਰ ਦੇ ਮਹਿਤਪੁਰ ਦੇ ਪਿੰਡ ਮੱਧੇਪੁਰੂ ਸਥਿਤ ਸੁਹਰੇ ਘਰ ਜਾ ਕੇ ਪਤਨੀ ਪਰਮਜੀਤ ਕੌਰ, ਬੇਟਾ ਗੁਰਮੋਹਲ, ਬੇਟੀ ਅਰਸ਼ਦੀਪ ਕੌਰ, ਸੱਸ ਜੰਗਿਦਰੋ ਬਾਈ, ਸੁਹਰਾ ਸੁਰਜਨ ਸਿੰਘ ਨੂੰ ਪੈਟਰੋਲ ਪਾ ਕੇ ਸਾੜ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਬਾਹਰੋਂ ਕੁੰਡੀ ਲਾ ਕੇ ਫਰਾਰ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਪਰਮਜੀਤ ਕੌਰ ਨਾਮ ਦੀ ਇਹ ਮਹਿਲਾ ਜਿਸ ਦੀ ਉਮਰ 28 ਸਾਲ ਸੀ ਇਕ ਬੇਹੱਦ ਹੀ ਗ਼ਰੀਬ ਪਰਿਵਾਰ ਨਾਲ ਸਬੰਧਤ ਸੀ ਜਿਸ ਦੇ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਸੀ ਪਰਮਜੀਤ ਦਾ ਦੂਜਾ ਵਿਆਹ ਇਨ੍ਹਾਂ ਜਿਆਦਾ ਮਹਿੰਗਾ ਪੈ ਗਿਆ ਕਿ ਨਾ ਸਿਰਫ ਉਸਦੀ ਬਲਕਿ ਉਸਦੇ ਬੱਚਿਆ ਅਤੇ ਮਾਤਾ ਪਿਤਾ ਦੀ ਵੀ ਜਾਨ ਚਲੀ ਗਈ।

ਇਹ ਸੀ ਪੂਰਾ ਮਾਮਲਾ: ਦੱਸ ਦਈਏ ਕਿ ਪਰਮਜੀਤ ਕੌਰ ਦਾ ਵਿਆਹ ਪਹਿਲੇ ਜਿੱਥੇ ਹੋਇਆ ਸੀ ਉਸ ਤੋਂ ਉਸ ਦੇ ਦੋ ਬੱਚੇ ਸੀ ਲੇਕਿਨ ਉਸ ਦੇ ਪਤੀ ਦੇ ਦੇਹਾਂਤ ਹੋਣ ਤੋਂ ਬਾਅਦ ਉਸ ਦੇ ਮਾਪਿਆਂ ਵੱਲੋਂ ਉਸ ਦਾ ਵਿਆਹ ਪਿੰਡ ਖੁਰਸੈਦਪੁਰਾ ਦੇ ਕਾਹਲੋਂ ਨਾਮ ਦੇ ਵਿਅਕਤੀ ਨਾਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪਰਮਜੀਤ ਕੌਰ ਕੁਝ ਦੇਰ ਤਾਂ ਆਪਣੇ ਪਤੀ ਨਾਲ ਰਹੀ ਪਰ ਪਤੀ ਵੱਲੋਂ ਲਗਾਤਾਰ ਉਸ ਨਾਲ ਅਤੇ ਬੱਚਿਆਂ ਨਾਲ ਕੁੱਟਮਾਰ ਕੀਤੀ ਗਈ ਅਤੇ ਕਿਹਾ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਪੇਕੇ ਛੱਡ ਆਵੇ। ਜਿਸ ਕਾਰਨ ਕਲੇਸ਼ ਕਾਫੀ ਵਧ ਗਿਆ ਜਿਸ ਤੋਂ ਬਾਅਦ ਪਰਮਜੀਤ ਕੌਰ ਆਪਣੇ ਬੱਚਿਆ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਆ ਗਈ। ਇਸ ਤੋਂ ਬਾਅਦ ਉਸ ਦੇ ਪਤੀ ਵੱਲੋਂ ਲਗਾਤਾਰ ਉਸ ਤੇ ਦਬਾਅ ਬਣਾਇਆ ਗਿਆ ਕਿ ਉਹ ਆਪਣੇ ਬੱਚੇ ਛੱਡ ਕੇ ਉਸ ਕੋਲ ਆ ਜਾਵੇ ਪਰ ਪਰਮਜੀਤ ਕੌਰ ਨੇ ਉਸ ਦੀ ਗੱਲ ਨਹੀਂ ਮੰਨੀ।

ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ: ਜਿਸ ਤੋਂ ਬਾਅਦ ਬੀਤੀ ਦੇਰ ਰਾਤ ਕਾਲੂ ਆਪਣੇ ਕੁਝ ਸਾਥੀਆਂ ਨਾਲ ਪਰਮਜੀਤ ਕੌਰ ਦੇ ਪੇਕੇ ਘਰ ਗਿਆ ਜੋ ਕਿ ਪਿੰਡ ਦੇ ਬਾਹਰਲੇ ਪਾਸੇ ਬਣਿਆ ਹੋਇਆ ਸੀ ਅਤੇ ਉਸ ਦੀ ਕੋਈ ਚਾਰਦੀਵਾਰੀ ਵੀ ਨਹੀਂ ਸੀ। ਕਾਲੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲੇ ਤਾਂ ਸਪਰੇਅ ਰਾਹੀਂ ਪੂਰੇ ਪਰਿਵਾਰ ਤੇ ਪੈਟਰੋਲ ਸਪਰੇਅ ਕੀਤਾ ਅਤੇ ਉਸ ਤੋਂ ਬਾਅਦ ਅੱਗ ਲਗਾ ਦਿੱਤੀ। ਇਹੀ ਨਹੀਂ ਉਸ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਘਰ ਦੀ ਬਾਹਰੋਂ ਕੁੰਡੀ ਲਗਾ ਦਿੱਤੀ ਤਾਂ ਕਿ ਕੋਈ ਬਾਹਰ ਨਾ ਨਿਕਲ ਸਕੇ ਜਿਸ ਕਾਰਨ ਪੂਰਾ ਪਰਿਵਾਰ ਜ਼ਿੰਦਾ ਸੜ ਗਿਆ।
ਉੱਥੇ ਹੀ ਦੂਜੇ ਪਾਸੇ ਜਲੰਧਰ ਦਿਹਾਤੀ ਦੇ ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਇਸ ਘਟਨਾ ਵਿੱਚ ਪਰਮਜੀਤ ਕੌਰ ਸਮਿੱਥ ਉਸ ਦੇ ਪਿਤਾ ਸੁਰਜਨ ਸਿੰਘ , ਮਾਤਾ ਜੋਗਿੰਦਰੋ ਦੇਵੀ ਅਤੇ ਦੋਨੋਂ ਬੱਚੇ ਗੁਲਮੋਹਰ ਅਤੇ ਅਰਸ਼ਦੀਪ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਮੁਲਜ਼ਮ ਅਤੇ ਉਸਦੇ ਸਾਥੀਆਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜੋ: ਜੇਲ੍ਹ ਬਣੀ ਨਸ਼ੇੜੀਆਂ ਦਾ ਅੱਡਾ, ਕੈਦੀਆਂ ਦੀ ਨਸ਼ਾ ਕਰਦਿਆਂ ਦੀ ਵੀਡੀਓ ਹੋਈ ਵਾਇਰਲ