ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਹੁਸ਼ਿਆਰਪੁਰ (Hoshiarpur Assembly Constituency) ’ਤੇ ਕਾਂਗਰਸ (Congress) ਦੇ ਸ਼ਆਮ ਸੁੰਦਰ ਅਰੋੜਾ (Sham Sunder Arora) ਵਿਧਾਇਕ ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਦਾ ਮਾਹੌਲ ਭੱਖ਼ਿਆ ਹੋਇਆ ਹੈ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਇਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਹੁਸ਼ਿਆਰਪੁਰ ਸੀਟ (Hoshiarpur Assembly Constituency) ਦੀ ਗੱਲ ਕੀਤੀ ਜਾਵੇ, ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਹੁਸ਼ਿਆਰਪੁਰ (Hoshiarpur Assembly Constituency)
ਜੇਕਰ ਹੁਸ਼ਿਆਰਪੁਰ ਸੀਟ (Hoshiarpur Assembly Constituency) ਦੀ ਗੱਲ ਕੀਤੀ ਜਾਵੇ, ਤਾਂ ਇਸ ਸਮੇਂ ਕਾਂਗਰਸ ਦੇ ਸ਼ਾਮ ਸੁੰਦਰ ਅਰੋੜਾ (Sunder Sham Arora) ਮੌਜੂਦਾ ਵਿਧਾਇਕ ਹਨ। ਸੁੰਦਰ ਸ਼ਾਮ ਅਰੋੜਾ 2017 ਵਿੱਚ ਦੂਜੀ ਵਾਰ ਇਥੋਂ ਵਿਧਾਇਕ ਬਣੇ ਹਨ। ਉਨ੍ਹਾਂ ਨੇ ਹੁਸ਼ਿਆਰਪੁਰ ਤੋਂ ਦੂਜੀ ਚੋਣ ਲੜੀ ਸੀ ਤੇ ਦੋਵੇਂ ਵਾਰ ਸ਼੍ਰੋਮਣੀ ਅਕਾਲੀ ਦਲ-ਭਾਜਪਾ (SAD-BJP) ਦੇ ਉਮੀਦਵਾਰ ਤੀਕਸ਼ਣ ਸੂਦ ਨੂੰ ਮਾਤ ਦਿੱਤੀ ਸੀ। ਇਸ ਵਾਰ ਦੋਵੇਂ ਫੇਰ ਤੀਜੀ ਵਾਰ ਆਹਮੋਂ-ਸਾਹਮਣੇ ਹਨ। ਦੂਜੇ ਪਾਸੇ, ਅਕਾਲੀ-ਬਸਪਾ ਗਠਜੋੜ ਤਹਿਤ ਬਸਪਾ ਨੇ ਬਰਿੰਦਰ ਕੁਮਾਰ ਪਰਹਾਰ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਆਮ ਆਦਮੀ ਪਾਰਟੀ ਨੇ ਬ੍ਰਹਮ ਸ਼ੰਕਰ ਨੂੰ ਟਿਕਟ ਦਿੱਤੀ ਸੀ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ, ਹੁਸ਼ਿਆਰਪੁਰ ਸੀਟ (Hoshiarpur Constituency) ’ਤੇ 70.15 ਫੀਸਦੀ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਸੁੰਦਰ ਸ਼ਾਮ ਅਰੋੜਾ (Sunder Sham Arora)ਵਿਧਾਇਕ ਬਣੇ ਸੀ। ਉਨ੍ਹਾਂ ਨੇ ਅਕਾਲੀ ਦਲ-ਭਾਜਪਾ ਗਠਜੋੜ ਦੇ ਤੀਕਸ਼ਣ ਸੂਦ (Tikshan Sood) ਨੂੰ ਮਾਤ ਦਿੱਤੀ ਸੀ। ਜਦਕਿ ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਸਚਦੇਵਾ (Manjit Singh Sachdeva) ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਨੂੰ 49,951 ਵੋਟਾਂ ਪਈਆਂ ਸਨ, ਜਦਕਿ ਦੂਜੇ ਨੰਬਰ ’ਤੇ ਅਕਾਲੀ-ਭਾਜਪਾ ਉਮੀਦਵਾਰ ਤੀਕਸ਼ਣ ਸੂਦ ਰਹੇ ਸੀ, ਉਨ੍ਹਾਂ ਨੂੰ 38,718 ਵੋਟਾਂ ਪਈਆਂ ਸੀ ਤੇ ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਸਚਦੇਵਾ ਨੂੰ 27,481 ਵੋਟਾਂ ਹਾਸਲ ਹੋਈਆਂ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 40.88 ਫ਼ੀਸਦੀ ਵੋਟਾਂ ਪਈਆਂ ਸੀ, ਜਦਕਿ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 31.69 ਫ਼ੀਸਦੀ ਵੋਟ ਸ਼ੇਅਰ ਮਿਲਿਆ ਸੀ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 22.49 ਫ਼ੀਸਦੀ ਹੀ ਰਿਹਾ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
ਹੁਸ਼ਿਆਰਪੁਰ (Hoshiarpur Assembly Constituency) ਤੋਂ ਕਾਂਗਰਸ (Congress)ਦੇ ਸੁੰਦਰ ਸ਼ਾਮ ਅਰੋੜਾ ਚੋਣ ਜਿੱਤੇ ਸੀ। ਉਨ੍ਹਾਂ ਨੂੰ 52,104 ਵੋਟਾਂ ਪਈਆਂ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ (SAD-BJP) ਦੇ ਤੀਕਸ਼ਣ ਸੂਦ 45,896 ਵੋਟਾਂ ਲੈ ਕੇ ਦੂਜੇ ਨੰਬਰ ’ਤੇ ਰਹੇ ਸੀ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ 5,714 ਵੋਟਾਂ ਹਾਸਲ ਕੀਤੀਆਂ ਸਨ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਹੁਸ਼ਿਆਰਪੁਰ (Hoshiarpur Assembly Constituency) 'ਤੇ 71.81 ਫ਼ੀਸਦੀ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 47.95 ਫੀਸਦੀ ਵੋਟ ਹਾਸਲ ਹੋਏ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ (SAD-BJP) ਨੂੰ 42.24 ਫ਼ੀਸਦੀ ਵੋਟਾਂ ਪਈਆਂ ਸਨ ਤੇ ਬਸਪਾ ਉਮੀਦਵਾਰ ਨੂੰ 5.26 ਫ਼ੀਸਦੀ ਵੋਟਾਂ ਮਿਲੀਆਂ ਸਨ।
ਹੁਸ਼ਿਆਰਪੁਰ (Hoshiarpur Assembly Constituency) ਦਾ ਸਿਆਸੀ ਸਮੀਕਰਨ
ਜੇਕਰ, ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਤਸਵੀਰ ਲਗਭਗ ਸਾਫ਼ ਹੋ ਚੁੱਕੀ ਹੈ। ਮੁੱਖ ਤੌਰ ’ਤੇ ਕਾਂਗਰਸ ਤੇ ਭਾਜਪਾ ਦੇ ਦੋ ਦਿੱਗਜ ਉਮੀਦਵਾਰ ਅਰੋੜਾ ਤੇ ਸੂਦ ਆਹਮੋਂ ਸਾਹਮਣੇ ਹਨ ਅਤੇ ਬਸਪਾ ਅਤੇ 'ਆਪ' ਨੇ ਨਵੇਂ ਚਿਹਰੇ ਮੈਦਾਨ ਵਿੱਚ ਉਤਾਰੇ ਹਨ। ਅਜਿਹੇ ਵਿੱਚ ਜੇਕਰ ਬਸਪਾ ਅਤੇ 'ਆਪ' ਕੋਈ ਕਰਿਸ਼ਮਾ ਕਰਨਗੇ, ਤਾਂ ਮੁਕਾਬਲਾ ਬਹੁਕੋਣਾ ਹੋ ਸਕੇਗਾ, ਨਹੀਂ ਤਾਂ ਇਥੇ ਪਿਛਲੀਆਂ ਦੋ ਚੋਣਾਂ ਵਾਂਗ ਸਿੱਧਾ ਮੁਕਾਬਲਾ ਹੋਣ ਦੇ ਪੂਰੇ ਆਸਾਰ ਹਨ।
ਇਹ ਵੀ ਪੜ੍ਹੋ:ਆਖਿਰ ਕਿਉਂ ਪੰਜਾਬ ਚੋਣਾਂ ’ਚ ਨਹੀਂ ਦਿਖਾਈ ਦੇ ਰਹੇ ਐਨਆਰਆਈ ?