ਹੁਸ਼ਿਆਰਪੁਰ: ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਮਜਾਰਾ ਡਿੰਗਰੀਆਂ ਦੇ ਇਕ ਨੌਜਵਾਨ ਜਸਪਾਲ ਸਿੰਘ ਦਾ ਪ੍ਰੇਮ ਸੰਬੰਧਾਂ ਦੇ ਚਲਦਿਆਂ ਕਤਲ ਹੋਣ ਦੀ ਖਬਰ ਹੈ। ਮ੍ਰਿਤਕ ਦੇ ਭਰਾ ਰਾਕੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਭਰਾ ਦੇ ਪਿੰਡ ਦੀ ਹੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ। ਲੜਕੀ ਵਲੋਂ ਲਿਖੇ ਪ੍ਰੇਮ ਪੱਤਰ ਵੀ ਉਹਨਾਂ ਕੋਲ ਹਨ।
ਇਹ ਵੀ ਪੜੋ: ਕੁੜੀ ਦਾ ਹੱਥ ਮੰਗਣ ਗਏ ਮੁੰਡੇ ਨੂੰ ਕੁਹਾੜੀਆਂ ਨਾਲ ਵੱਢਿਆ
ਉਹਨਾਂ ਦੱਸਿਆ ਕਿ ਬੀਤੀ ਰਾਤ ਜਸਪਾਲ ਤਾਂ ਉਹ ਇਕੱਠੇ ਸੁਤੇ ਪਏ ਸਨ ਤਾਂ 11 ਵਜੇ ਦੇ ਕਰੀਬ ਜਸਪਾਲ ਉਠ ਕੇ ਚਲਾ ਗਿਆ। ਉਸਨੇ ਦੱਸਿਆ ਕਿ ਸਵੇਰੇ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਐਮਾ ਜੱਟਾਂ ਪਿੰਡ ਦਾ ਬਾਹਰਵਾਰ ਉਸ ਦੇ ਭਰਾ ਦੀ ਅਰਧ ਨਗਨ ਲਾਸ਼ ਪਈ ਸੀ ਅਤੇ ਉਸ ਦੇ ਸਾਰੇ ਸਰੀਰ ਤੇ ਮਾਰ ਕੁੱਟ ਦੇ ਨਿਸ਼ਾਨ ਸਨ। ਥਾਣੇਦਾਰ ਵਿਕਰਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।