ਹੁਸ਼ਿਆਰਪੁਰ: ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਹੀ ਵਿਧਾਨ ਸਭਾ ਚੋਣਾਂ (Assembly elections) ਹੋਣ ਜਾ ਰਹੀਆਂ ਹਨ ਤੇ ਇਸੇ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਵੀ ਤਿਆਰੀਆਂ ਜ਼ੋਰਾਂ ’ਤੇ ਸ਼ੁਰੂ ਕੀਤੀਆਂ ਹੋਈਆਂ ਹਨ। ਉੱਥੇ ਹੀ ਈਟੀਵੀ ਭਾਰਤ ਵੱਲੋਂ ਵੀ ਹਰ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਕਿ ਉਹਨਾਂ ਦੇ ਪਿੰਡ ਤੇ ਹਲਕੇ ਦਾ ਕੀ ਵਿਕਾਸ ਹੋਇਆ ਹੈ ਤੇ ਕੀ ਬਾਕੀ ਹੈ। ਅੱਜ ਅਸੀਂ ਤੁਹਾਨੂੰ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ (Sham Chaurasi) ਦੇ ਪਿੰਡ ਭੀਖੋਵਾਲ ਲੈ ਜਾਂਦੇ ਹਾਂ, ਜਿੱਥੇ ਤੁਸੀਂ ਖੁਦ ਹੀ ਸੁਣ ਲਵੋ ਕੀ ਲੋਕ ਕੀ ਬੋਲ ਰਹੇ ਹਨ।
ਵਿਧਾਨਸਭਾ ਹਲਕਾ ਸ਼ਾਮ ਚੁਰਾਸੀ (Sham Chaurasi)
ਜ਼ਿਲ੍ਹੇ ’ਚ ਕੁੱਲ 7 ਹਲਕੇ ਹਨ ਜਿਨ੍ਹਾਂ ਚ ਹਲਕਾ ਹੁਸ਼ਿਆਰਪੁਰ, ਚੱਬੇਵਾਲ, ਸ਼ਾਮਚੁਰਾਸੀ, ਟਾਂਡਾ ਉੜਮੁੜ, ਗੜ੍ਹਸ਼ੰਕਰ, ਦਸੂਹਾ, ਮੁਕੇਰੀਆਂ ਸ਼ਾਮਿਲ ਹਨ। ਅੱਜ ਗੱਲ ਕਰਦੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਾਕ ਸ਼ਾਮ ਚੁਰਾਸੀ (Hoshiarpur Assembly constituency Sham Chaurasi) ਦੀ। ਜਿੱਥੇ ਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਕਬਜ਼ਾ ਸੀ ਪਰ ਬੀਤੀ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਚ ਇਥੋਂ ਕਾਂਗਰਸ ਦੇ ਉਮੀਦਵਾਰ ਪਵਨ ਆਦਿਆ ਨੇ ਇਕ ਵੱਡੀ ਜਿੱਤ ਹਾਸਿਲ ਕੀਤੀ। ਜਿਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਾਮਚੁਰਾਸੀ ਦੇ ਵਿਕਾਸ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਗਏ। ਜਿਨ੍ਹਾਂ ਚ ਮੁੱਖ ਤੌਰ ’ਤੇ ਹਲਕੇ ਚ ਤਹਿਸੀਲ ਸਥਾਪਿਤ ਕਰਨਾ ਅਤੇ ਇਕ ਸਰਕਾਰੀ ਕਾਲਜ ਦਾ ਨਿਰਮਾਣ ਸੀ। ਹਲਕਾ ਸ਼ਾਮਚੁਰਾਸੀ ਦੇ ਨਾਲ ਇਕ ਵੱਡਾ ਖੇਤਰ ਕੰਢੀ ਦਾ ਵੀ ਲੱਗਦਾ ਹੈ ਤੇ ਜੇਕਰ ਕੰਢੀ ਦੇ ਖੇਤਰ ਦੀ ਗੱਲ ਕਰੀਏ ਤਾਂ ਕੰਢੀ ਦੇ ਲੋਕਾਂ ਦੀ ਹਾਲਤ ਚ ਕੋਈ ਜਿ਼ਆਦਾ ਸੁਧਾਰ ਆਇਆ ਨਹੀਂ ਜਾਪਦਾ ਕਿਉਂਕਿ ਅੱਜ ਵੀ ਕੰਢੀ ਦੇ ਕਈ ਅਜਿਹੇ ਪਿੰਡ ਹਨ ਜਿੱਥੇ ਨਾ ਤਾਂ ਬੱਸ ਦੀ ਸੇਵਾ ਹੈ ਤੇ ਨਾ ਹੀ ਕੋਈ ਹੋਰ ਵਧੀਆ ਸਹੂਲਤ।
'ਕਾਂਗਰਸ ਦੇ ਰਾਜ ਚ ਹੋਇਆ ਪਿੰਡ ਭੀਖੋਵਾਲ ਦਾ ਵਿਕਾਸ'
ਈਟੀਵੀ ਭਾਰਤ ਦੀ ਟੀਮ ਨੇ ਹਲਕਾ ਸ਼ਾਮਚੁਰਾਸੀ ਦੇ ਪਿੰਡ ਭੀਖੋਵਾਲ ਦੇ ਲੋਕਾਂ ਨਾਲ ਗੱਲਬਾਤ ਕੀਤੀ। ਪਿੰਡਵਾਸੀਆਂ ਨੇ ਦੱਸਿਆ ਕਿ ਜਿੰਨਾ ਵਿਕਾਸ ਉਨ੍ਹਾਂ ਦੇ ਪਿੰਡ ਚ ਕਾਂਗਰਸ ਦੇ ਰਾਜ ਚ ਹੋਇਆ ਹੈ ਉਨ੍ਹਾਂ ਅੱਜ ਤੱਕ ਕਿਸੇ ਵੀ ਰਾਜਸੀ ਪਾਰਟੀ ਵਲੋਂ ਨਹੀਂ ਕਰਵਾਇਆ ਗਿਆ ਹੈ ਤੇ ਅੱਜ ਪਿੰਡ ਦੀ ਇਕ ਅੱਧੀ ਗਲੀ ਨੂੰ ਛੱਡ ਕੇ ਪੂਰਾ ਪਿੰਡ ਪੱਕੀਆਂ ਗਲੀਆਂ ਅਤੇ ਹੋਰਨਾਂ ਸਹੂਲਤਾਵਾਂ ਨਾਲ ਲੈਸ ਹੈ। ਪਿੰਡ ਵਾਸੀਆਂ ਨੇ ਅੱਗੇ ਕਿਹਾ ਕਿ ਹਲਕਾ ਵਿਧਾਇਕ ਪਵਨ ਆਦੀਆ ਵੀ ਸਮੇਂ ਸਮੇਂ ਤੇ ਪਿੰਡ ਚ ਚੱਕਰ ਕੱਟਦੇ ਰਹਿੰਦੇ ਹਨ ਤੇ ਲੋਕਾਂ ਨਾਲ ਮੇਲ ਮਿਲਾਪ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹਨ।
ਹਲਕਾ ਸ਼ਾਮ ਚੁਰਾਸੀ (Sham Chaurasi) ਦਾ 2017 ਦੇ ਚੋਣਾਂ ਦਾ ਹਾਲ
ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ਵਿੱਚ 2017 ਦੀਆਂ ਚੋਣਾਂ ’ਚ ਕੁੱਲ 1 ਲੱਖ 74 ਹਜ਼ਾਰ 470 ਵੋਟ ਪੋਲਿੰਗ ਹੋਈ ਸੀ। ਜਿਸ ’ਚ ਕਾਂਗਰਸ ਦੇ ਪਵਨ ਕੁਮਾਰ ਆਦੀਆ 46 ਹਜ਼ਾਰ 612 ਵੋਟਾਂ ਲੈ ਕੇ ਪਹਿੰਲੇ ਨੰਬਰ ’ਤੇ ਰਹੇ ਸੀ। ਫੀਸਦ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਪਵਨ ਕੁਮਾਰ ਆਦੀਆ ਨੂੰ 37.62% ਪੋਲਿੰਗ ਹੋਈ ਸੀ।
ਹਲਕਾ ਸ਼ਾਮ ਚੁਰਾਸੀ ਚ ਕੁੱਲ ਵੋਟਰ
ਗੱਲ ਕਰੀਏ ਹਲਕੇ ਸ਼ਾਮ ਚੁਰਾਸੀ ਚ ਮਰਦਸ਼ੁਮਾਰੀ ਮੁਤਾਬਿਕ ਕੁੱਲ ਵੋਟਰ 174470 ਹਜ਼ਾਰ ਹੈ ਜਦਕਿ ਇਨ੍ਹਾਂ ਚੋਂ ਪੁਰਸ਼ ਵੋਟਰ 90027 ਹੈ ਜਦਕਿ ਮਹਿਲਾ ਵੋਟਰ 84438 ਹੈ ਦੂਜੇ ਪਾਸੇ ਹੋਰ ਵੋਟਰ 5 ਹਨ।
ਇਹ ਵੀ ਪੜੋ: Assembly Elections 2022: ਲੁਧਿਆਣਾ ‘ਚ CM ਚੰਨੀ ਤੇ ਨਵਜੋਤ ਸਿੱਧੂ ਦਿਖਣਗੇ ਇਕੱਠੇ