ਹੁਸ਼ਿਆਰਪੁਰ: ਵਿਸ਼ਵ ਕੰਨ ਦੇਖਭਾਲ ਦਿਵਸ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਬੋਲੇਪਨ ਦੀ ਸਮੱਸਿਆ ਤੋਂ ਬਚਾਅ ਸਬੰਧੀ ਰਾਸ਼ਟਰੀ ਪ੍ਰੋਗਰਾਮ ਥੀਮ ਆਪਣੀ ਸੁਨਣ ਸ਼ਕਤੀ ਦੀ ਜਾਂਚ ਕਰਵਾਉ ਤਹਿਤ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਆਮ ਲੋਕਾਂ ਨੂੰ ਕੰਨਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਜਗਰੂਕਤਾ ਰੈਲੀ ਵੀ ਕੱਢੀ ਗਈ। ਸਿਵਲ ਸਰਜਨ ਨੇ ਦੱਸਿਆ ਕਿ ਵਿਸ਼ਵ ਸੁਨਣ ਦਿਵਸ ਮਨਾਉਣ ਦਾ ਮਕਸਦ ਬੋਲੇਪਨ ਕਾਰਨ ਹੋਣ ਵਾਲੀ ਅਪਗੰਤਾ ਨੂੰ ਰੋਕਣਾ ਹੈ। ਕਿਉਂਕਿ ਜਿਸ ਵਿਆਕਤੀ ਦੇ ਸੁਨਣ ਦੀ ਸਮੱਰਥਾ ਘੱਟ ਜਾਦੀ ਹੈ। ਉਸ ਦਾ ਮਾਨਸਿਕ ਵਿਕਾਸ ਵੀ ਨਹੀਂ ਹੁੰਦਾ।ਜਮਾਦਰੂ ਬੋਲਾਪਨ ਰੋਕਣ ਲਈ ਗਰਭਵਤੀ ਔਰਤ ਦਾ ਮਹਿਰ ਡਾਕਟਰ ਕੋਲ ਸਮੇਂ-ਸਮੇਂ ਸਿਰ ਚੈਕਅਪ ,ਬਚਿਆਂ ਦਾ ਸੰਪਰੂਨ ਟੀਕਾਕਰਨ, ਸਰੀਰਕ ਅਪੰਗਤਾਵਾ ਨੂੰ ਰੋਕਣ ਵਿੱਚ ਸਹਾਈ ਹੁੰਦੇ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਕੰਨਾਂ ਨੂੰ ਸਾਫ ਰੱਖਣਾ ਚਾਹੀਦਾ ਹੈ। ਕੰਨਾਂ ਦੀ ਸਫਾਈ ਲਈ ਤਿੱਖੀ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਜੇਕਰ ਕੰਨਾਂ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ ਤਾਂ ਤੁਰੰਤ ਕੰਨਾਂ ਦੇ ਮਾਹਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਇਸ ਮੌਕੇ ਪ੍ਰੋਗਰਾਮ ਅਫ਼ਸਰ ਡਾ.ਕਮਲੇਸ਼ ਨੇ ਕੰਨਾ ਦੀਆਂ ਬਿਮਾਰੀਆਂ ,ਬੋਲਾਪਨ ਹੋਣ ਦੇ ਕਾਰਨ ਤੇ ਕੰਨਾਂ ਦੀ ਦੇਖਭਾਲ ਕਰਨ ਬਾਰੇ ਦੱਸਦੇ ਹੋਏ ਕਿਹਾ ਕਿ ਸੜਕ ਕਿਨਾਰੇ ਬੈਛੇ ਵਿਆਕਤੀ ਪਾਸੋ ਕੰਨ ਸਾਫ ਕਰਵਾਉਣ ਤੋਂ ਪਰਹੇਜ ਕੀਤਾ ਜਾਵੇ। ਘੱਟ ਸੁਨਣ ਸ਼ਕਤੀ ਤੋਂ ਪੀੜਤ ਬੱਚਿਆਂ ਨੂੰ ਦੂਜੇ ਬੱਚਿਆਂ ਨਾਲ ਰੱਲ ਮਿਲ ਕੇ ਖੇਢਣ ਲਈ ਉਤਸਾਹਿਤ ਕੀਤਾ ਜਾਵੇ । 60 ਸਾਲ ਦੀ ਉਮਰ ਤੋਂ ਬਆਦ ਹਰ ਸਾਲ ਸੁਣਵਾਈ ਦਾ ਟੈਸਟ ਕਰਵਾਉਣ ਲਾਜ਼ਮੀ ਹੈ। ਆਪਣੇ ਕੰਨਾਂ ਨੂੰ ਉੱਚੀ ਅਵਾਜ਼ ਅਤੇ ਸੱਟ ਲੱਗਣ ਤੋਂ ਬਚਾਉਣਾ ਚਾਹੀਦਾ ਹੈ।