ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਚ ਗੋਲਕ ਦੇ ਪੈਸੇ ਨੂੰ ਲੈਕੇ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ Statement of President of Gurdwara Sahib Dinanagar ਭਗਵਾਨ ਸਿੰਘ ਨੇ ਇਸ ਵੀਡੀਓ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। Golak dispute case of Gurdwara Sahib of Dinanagar
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਭਗਵਾਨ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾ ਹਰ ਵਾਰ ਦੀ ਤਰ੍ਹਾਂ ਪੁਲਿਸ ਪ੍ਰਸਾਸ਼ਨ ਦੀ ਅਤੇ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿਚ ਗੋਲਕ ਖੋਲ੍ਹੀ ਜਾ ਰਹੀ ਸੀ। ਇਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਸੰਗਤ ਦਾ ਨਾਮ ਵਰਤ ਕੇ ਗੁਰਦੁਆਰਾ ਸਾਹਿਬ ਵਿਚ ਆ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਉਹ ਸਾਰੀ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ ਅਤੇ ਲੋਕਾਂ ਸਾਹਮਣੇ ਕਿਹਾ ਕਿ ਅਸੀਂ ਗੋਲਕ ਦੀ ਦੁਰਵਰਤੋਂ ਕਰਦੇ ਹਾਂ, ਪਰ ਅਜਿਹਾ ਨਹੀਂ ਹੈ।
ਉਹਨਾਂ ਦੱਸਿਆ ਕਿ ਜਿਹੜੇ ਲੋਕਾਂ ਨੇ ਗੁਰਦੁਆਰਾ ਸਾਹਿਬ ਵਿਚ ਹੰਗਾਮਾ ਕੀਤਾ ਹੈ, ਉਹਨਾਂ ਦਾ ਗੁਰਦੁਆਰਾ ਸਾਹਿਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਦੱਸਿਆ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਮੁਤਾਬਿਕ ਉਹਨਾਂ ਨੂੰ ਇਸ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਸਦਾ ਉਹਨਾਂ ਕੋਲ ਲਿਖਤੀ ਆਰਡਰ ਹਨ ਅਤੇ ਉਹ ਇਕੱਲੇ ਗੋਲਕ ਨਹੀਂ ਖੋਲ੍ਹ ਰਹੇ ਸੀ ਕਮੇਟੀ ਅਤੇ ਪੁਲਿਸ਼ ਪ੍ਰਸਾਸ਼ਨ ਦੀ ਹਾਜ਼ਰੀ ਵਿਚ ਗੋਲਕ ਖੋਲ੍ਹੀ ਜਾ ਰਹੀ ਸੀ।
ਇਸ ਮਾਮਲੇ ਵਿਚ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਅਦਾਲਤ ਵਿੱਚ ਹੋਣ ਦੇ ਬਾਵਜੂਦ ਇਕ ਧਿਰ ਵਲੋਂ ਇਸ ਗੁਰਦੁਆਰਾ ਸਾਹਿਬ ਦੀ ਲੋਕਲ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਕੀਤਾ ਗਿਆ ਹੈ। ਮਾਨਯੋਗ ਅਦਾਲਤ ਦੇ ਆਦੇਸ਼ਾ ਦੇ ਉਲਟ ਕੁਝ ਲੋਕ ਸੰਗਤ ਨੂੰ ਇਕ ਪਾਸੇ ਕਰ ਆਪਣੀ ਮਨਮਰਜ਼ੀ ਕਰ ਰਹੇ ਹਨ। ਰਜਿੰਦਰ ਸਿੰਘ ਨੇ ਆਰੋਪ ਲਗਾਏ ਕਿ ਉਹ ਸੰਗਤ ਦੀਆਂ ਭਾਵਨਾਂ ਨਾਲ ਖੇਡਦੇ ਹੋਏ ਗੁਰੂਦਵਾਰਾ ਸਾਹਿਬ ਦੀ ਗੋਲਕ ਦੀ ਰਾਸ਼ੀ ਅਤੇ ਚੜ੍ਹਾਵੇ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ।
ਸੰਗਤ ਵਲੋਂ ਅਪੀਲ ਕੀਤੀ ਗਈ ਕਿ ਧਾਰਮਿਕ ਸਿੱਖ ਜਥੇਬੰਦੀਆਂ ਇਸ ਮਾਮਲੇ ਵਿਚ ਸਥਾਨਿਕ ਸੰਗਤ ਦੇ ਸੰਘਰਸ਼ ਨਾਲ ਜੁੜਨ। ਜਦਕਿ ਇਸ ਮਾਮਲੇ ਨੂੰ ਲੈਕੇ ਸੰਗਤ ਵਲੋਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਸ਼ਿਕਾਇਤ ਵੀ ਭੇਜੀ ਗਈ ਹੈ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਗਈ ਹੈ। ਉਥੇ ਹੀ ਸੰਗਤ ਦਾ ਆਰੋਪ ਹੈ ਕੁਝ ਸਥਾਨਿਕ ਪੁਲਿਸ ਅਧਿਕਾਰੀ ਵੀ ਗੋਲਕ ਖੋਲ੍ਹਣ ਵਾਲੇ ਤੇਰਾ ਦੀ ਮਦਦ ਕਰ ਰਹੇ ਹਨ। ਜਿਸ ਕਾਰਨ ਇਸ ਦਿਲ ਦੇ ਵਿਅਕਤੀਆਂ ਨੇ ਸ਼ਰੇਆਮ ਗੁਰਦੁਆਰਾ ਸਾਹਿਬ ਆ ਕੇ ਦੋ ਤਿੰਨ ਵਾਰ ਗੋਲਕ ਖੋਲ੍ਹਣ ਦੀ ਕਾਰਵਾਈ ਕੀਤੀ ਗਈ।
ਇਸ ਮਾਮਲੇ ਸਬੰਧੀ ਜਦੋਂ ਡੀ.ਐਸ.ਪੀ ਦੀਨਾਨਗਰ ਮੰਗਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਭਗਵਾਨ ਸਿੰਘ ਵਲੋਂ ਗੋਲਕ ਖੋਲ੍ਹਣ ਲਈ ਥਾਣੇ ਤੋਂ ਪੁਲਿਸ ਪ੍ਰੋਟੈਕਸ਼ਨ ਦੀ ਮੰਗ ਕੀਤੀ ਗਈ ਸੀ। ਇਸ ਲਈ ਉਥੇ ਪੁਲਿਸ ਮੁਲਾਜ਼ਮ ਭੇਜੇ ਗਏ ਸੀ, ਪਰ ਉੱਥੇ ਰਾਜਿੰਦਰ ਸਿੰਘ ਭੱਟੀ ਜੋ ਕਿ ਸੰਗਤ ਵਲੋਂ ਹਨ।
ਉਹਨਾਂ ਨੇ ਇਤਰਾਜ ਜਤਾਇਆ ਕਿ ਗੋਲਕ ਖੋਲ੍ਹਣ ਲੱਗਿਆ, ਉਹਨਾਂ ਨੂੰ ਨਹੀਂ ਦੱਸਿਆ ਗਿਆ, ਜਿਸ ਕਰਕੇ ਉੱਥੇ ਵਿਵਾਦ ਹੋਇਆ ਹੈ। ਉਹਨਾਂ ਦੱਸਿਆ ਕਿ ਇਹ ਮਾਮਲਾ ਹਾਈਕੋਰਟ ਵਿਚ ਵੀ ਗਿਆ ਅਤੇ ਹਾਈਕੋਰਟ ਨੇ ਗੁਰਦੁਆਰਾ ਸਾਹਿਬ ਦੀ ਸਾਰੀ ਜ਼ਿੰਮੇਦਾਰੀ ਪਹਿਲੀ ਕਮੇਟੀ ਜਾਣੀ ਕਿ ਪ੍ਰਧਾਨ ਭਗਵਾਨ ਸਿੰਘ ਨੂੰ ਸੌਂਪੀ ਹੈ। ਉਹਨਾਂ ਕਿਹਾ ਕਿ ਦੋਨਾਂ ਧਿਰਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਕੋਈ ਵੀ ਗੋਲਕ ਨੂੰ ਨਹੀਂ ਖੋਲ੍ਹੇਗਾ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ:- ਨਿੱਜੀ ਸਕੂਲ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ SGPC ਖ਼ਿਲਾਫ਼ ਮਾਮਲਾ ਦਰਜ