ਗੁਰਦਾਸਪੁਰ: ਬੇਸ਼ੱਕ ਕੋਰੋਨਾ ਕਰਕੇ ਸਰਕਾਰ ਨੇ ਆਪਣੀਆਂ ਹਿਦਾਇਤਾਂ ਸਖਤ ਕਰ ਦਿੱਤੀਆਂ ਹੋਈਆਂ ਹਨ। ਹਫਤੇ ਵਿੱਚ 2 ਦਿਨ ਦਾ ਲੌਕਡਾਊਨ ਲਗਾ ਦਿੱਤਾ ਹੈ, ਪਰ ਇਸ ਸਭ ਦੇ ਬਾਵਜੂਦ ਕਿਸਾਨੀ ਸੰਘਰਸ਼ ਨੂੰ ਕੋਈ ਫਰਕ ਨਾ ਪਵੇ ਤੇ ਕੇਂਦਰ ਦੀ ਸਰਕਾਰ ਉੱਤੇ ਦਬਾ ਬਣਿਆ ਰਹੇ ਇਸੇ ਮਕਸਦ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅਗਵਾਨ ਤੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਗੁਵਿੰਦਰ ਸਿੰਘ ਨੇ ਹੱਕਾਂ ਦੀ ਦੌੜ ਸ਼ੁਰੂ ਕੀਤੀ। ਕਰੀਬ 600 ਕਿਲੋਮੀਟਰ ਦੌੜ ਲਗਾ ਕੇ 10 ਤੋਂ 12 ਦਿਨ ਵਿੱਚ ਗੁਰਵਿੰਦਰ ਦਿੱਲੀ ਪਹੁੰਚੇਗਾ।
ਇਹ ਵੀ ਪੜੋ: ਚੰਡੀਗੜ੍ਹ 'ਚ ਮੁੜ ਬਦਲਿਆ ਨਾਈਟ ਕਰਫਿਊ ਦਾ ਸਮਾਂ
ਗੁਰਦਾਸਪੁਰ ਦੇ ਪਿੰਡ ਅਗਵਾਨ ਵਿੱਚ ਸਥਿਤ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਤੋਂ ਅਸ਼ੀਰਵਾਦ ਲੈਕੇ ਕੇ ਗੁਰਵਿੰਦਰ ਸਿੰਘ ਨੇ ਦੌੜ ਸ਼ੁਰੂ ਕੀਤੀ। ਉਸ ਨੇ ਕਿਹਾ ਕਿ 600 ਕਿਲੋਮੀਟਰ ਦੌੜ ਲਗਾ ਕੇ ਦਿੱਲੀ 10 ਤੋਂ 12 ਦਿਨਾਂ ਵਿੱਚ ਦਿੱਲੀ ਪਹੁੰਚ ਜਾਵਾਂਗਾ। ਗੁਰਵਿੰਦਰ ਨਾਲ 6 ਮੈਂਬਰਾਂ ਦੀ ਟੀਮ ਨਾਲ ਜਾ ਰਹੀ ਹੈ ਜੋ ਰਸਤੇ ਵਿੱਚ ਮੇਰਾ ਧਿਆਨ ਰੱਖੇਗੀ। ਕੋਰੋਨਾ ਨੂੰ ਲੈਕੇ ਨੌਜਵਾਨ ਗੁਰਵਿੰਦਰ ਦਾ ਕਹਿਣਾ ਸੀ ਕਿ ਕੋਰੋਨਾ ਦਾ ਕੋਈ ਡਰ ਨਹੀਂ ਬਾਕੀ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇਗਾ।
ਇਹ ਵੀ ਪੜੋ: ਕੈਪਟਨ ਵੱਲੋਂ ਆਸ਼ੀਰਵਾਦ ਸਕੀਮ 51,000 ਰੁਪਏ ਕਰਨ ਨੂੰ ਹਰੀ ਝੰਡੀ