ETV Bharat / city

ਪੰਜਾਬ ‘ਚ ਕਿੱਥੇ ਤੇ ਕਿਉਂ ਲੱਗੇ ਬੀਜੇਪੀ ਜ਼ਿੰਦਾਬਾਦ ਦੇ ਨਾਅਰੇ ?

ਸੰਨੀ ਦਿਓਲ ਨੇ ਕੇਂਦਰੀ ਮੰਤਰੀ ਨਿਤੀਨ ਗਡਕਰੀ ਨਾਲ ਮੁਲਾਕਾਤ ਕਰਕੇ ਰਾਵੀ ਦਰਿਆ ‘ਤੇ ਪੱਕਾ ਪੁੱਲ ਬਣਾਉਣ ਦੀ ਮਨਜ਼ੂਰੀ ਲੈ ਲਈ ਹੈ। ਜਿਸ ਲਈ ਕੇਂਦਰ ਸਰਕਾਰ ਵੱਲੋਂ 100 ਕਰੋੜ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ।

ਪੰਜਾਬ ‘ਚ ਕਿੱਥੇ ਤੇ ਕਿਉਂ ਲੱਗੇ ਬੀਜੇਪੀ ਜ਼ਿੰਦਾਬਾਦ ਦੇ ਨਾਅਰੇ ?
ਪੰਜਾਬ ‘ਚ ਕਿੱਥੇ ਤੇ ਕਿਉਂ ਲੱਗੇ ਬੀਜੇਪੀ ਜ਼ਿੰਦਾਬਾਦ ਦੇ ਨਾਅਰੇ ?
author img

By

Published : Aug 27, 2021, 4:44 PM IST

ਗੁਰਦਾਸਪੁਰ: ਅਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਅਦ ਵੀ ਦੇਸ਼ ਦੇ ਕੁੱਝ ਅਜਿਹੇ ਪਿੰਡ ਹਨ, ਜੋ ਬਰਸਾਤਾਂ ਦੇ ਦਿਨਾਂ ਵਿੱਚ ਟਾਪੂ ਬੰਨ ਕੇ ਰਹਿ ਜਾਂਦੇ ਹਨ। ਅਤੇ ਉਨ੍ਹਾਂ ਦਾ ਸਪੰਰਕ ਦੇਸ਼ ਦੇ ਹੋਰ ਭਾਗਾਂ ਨਾਲੋਂ ਟੁੱਟ ਜਾਂਦਾ ਹੈ। ਅਜਿਹੇ ਪਿੰਡਾਂ ਲਈ ਦੇਸ਼ ਦੀ ਅਜ਼ਾਦੀ ਅੱਜ ਵੀ ਕੋਈ ਮਾਇਨੇ ਨਹੀ ਰੱਖਦੀ, ਪਰ ਮੌਜੂਦਾ ਕੇਂਦਰ ਦੀ ਬੀਜੇਪੀ ਸਰਕਾਰ ਤੇ ਹਲਕੇ ਦੇ ਬੀਜੇਪੀ ਸਾਸਦ ਸਨੀ ਦਿਓਲ ਨੇ ਇਨ੍ਹਾਂ ਅਜਿਹੇ ਨਰਕ ਭਰੀ ਜ਼ਿੰਦਗੀ ਜਿਉਣ ਵਾਲੇ 8 ਪਿੰਡਾਂ ਦੇ ਲੋਕਾਂ ਨੂੰ ਬਹੁਤ ਵੱਡੀ ਸੌਗਾਤ ਦਿੱਤੀ ਹੈ।

ਪੰਜਾਬ ‘ਚ ਕਿੱਥੇ ਤੇ ਕਿਉਂ ਲੱਗੇ ਬੀਜੇਪੀ ਜ਼ਿੰਦਾਬਾਦ ਦੇ ਨਾਅਰੇ ?

ਆਜ਼ਾਦੀ ਦੇ 75 ਸਾਲ ਬਾਅਦ ਇਨ੍ਹਾਂ ਲੋਕਾਂ ਦਾ ਸਹਾਰਾ ਬਣੇ ਸੰਨੀ ਦਿਓਲ ਨੇ ਕੇਂਦਰੀ ਮੰਤਰੀ ਨਿਤੀਨ ਗਡਕਰੀ ਨਾਲ ਮੁਲਾਕਾਤ ਕਰਕੇ ਰਾਵੀ ਦਰਿਆ ‘ਤੇ ਬਣੇ ਕੱਚੇ ਪੁੱਲ ਨੂੰ ਪੱਕਾ ਬਣਾਉਣ ਦੀ ਮਨਜ਼ੂਰੀ ਲੈ ਲਈ ਹੈ। ਜਿਸ ਲਈ ਕੇਂਦਰ ਸਰਕਾਰ ਵੱਲੋਂ 100 ਕਰੋੜ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ, ਇਸ ਮੌਕੇ ਭਾਜਪਾ ਆਗੂਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।

ਉੱਥੇ ਹੀ ਕਈ ਲੋਕ ਇਸ ਨੂੰ ਸਿਆਸੀ ਸਟੰਟ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ, ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ, ਤਾਂ ਇਸ ਪੁੱਲ ਨੂੰ ਆਧਾਰ ਬਣਾ ਕੇ ਸਿਆਸੀ ਲੋਕ ਰਾਵੀ ਦਰਿਆ ਤੋਂ ਪਾਰ ਵੱਸਦੇ 8 ਪਿੰਡ ਦੇ ਲੋਕਾਂ ਦੀਆਂ ਵੋਟਾਂ ਬਟੋਰ ਲੈਂਦੇ ਹਨ। ਪਰ ਬਾਅਦ ਵਿੱਚ ਨਾ ਤਾਂ ਉਹ ਆਪਣਾ ਵਾਅਦਾ ਪੂਰਾ ਕਰਦੇ ਹਨ, ਤੇ ਨਾ ਹੀ ਉਹ ਦੁਬਾਰਾ ਇਸ ਇਲਾਕੇ ਵਿੱਚ ਆਉਦੇ ਹਨ।

ਮੈਂਬਰ ਪਾਰਲੀਮੈਂਟ ਸੰਨੀ ਦਿਓਲ ਦੇ ਪੀ.ਏ ਪੰਕਜ ਜੋਸ਼ੀ ਅਤੇ ਭਾਜਪਾ ਐੱਸ.ਸੀ. ਮੋਰਚੇ ਦੇ ਜ਼ਿਲ੍ਹੇ ਪ੍ਰਧਾਨ ਯਸ਼ਪਾਲ ਕੌਂਡਲ ਦਾ ਕਹਿਣਾ ਹੈ, ਕਿ ਕਈ ਸਾਲਾਂ ਤੋਂ ਲੋਕ ਇਸ ਪੁੱਲ ਨੂੰ ਬਣਾਉਣ ਦੀ ਮੰਗ ਕਰ ਰਹੇ ਸਨ, ਪਰ ਕਿਸੇ ਸਰਕਾਰ ਨੇ ਇਹ ਪੁੱਲ ਨਹੀ ਬਣਾਇਆ ਗਿਆ, ਜਿਸ ਨੂੰ ਹੁਣ ਇਲਾਕੇ ਦੇ ਸਾਸਦ ਸਨੀ ਦਿਓਲ ਤੇ ਕੇਂਦਰ ਦੀ ਬੀਜੇਪੀ ਸਰਕਾਰ ਨੇ ਇਨ੍ਹਾਂ ਲੋਕਾਂ ਦੀ ਮੁਸ਼ਕਲ ਨੂੰ ਹੱਲ ਕੀਤਾ ਹੈ।

ਇਹ ਵੀ ਪੜ੍ਹੋ:LIVE ਤਸਵੀਰਾਂ: ਟੁੱਟਿਆ ਪੁੱਲ ਲੋਕਾਂ 'ਚ ਮੱਚੀ ਭੱਜਨੱਠ

ETV Bharat Logo

Copyright © 2024 Ushodaya Enterprises Pvt. Ltd., All Rights Reserved.