ਗੁਰਦਾਸਪੁਰ : ਹਾਲ ਹੀ 'ਚ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਤੋਂ ਹੱਥਕੜੀ ਸਮੇਤ ਇੱਕ ਕੈਦੀ ਦੇ ਫਰਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਹਸਪਤਾਲ ਵਿੱਚ ਡਿਊਟੀ ਦੇਣ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਕੈਦੀ ਮਨਜਿੰਦਰ ਸਿੰਘ ਉੱਤੇ ਐਨ.ਡੀ.ਪੀ.ਐਸ ਦਾ ਮੁੱਕਦਮਾ ਚਲ ਰਿਹਾ ਸੀ। ਇਸ ਦੇ ਚੱਲਦੇ ਮਨਜਿੰਦਰ ਨੂੰ 16 ਮਾਰਚ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 17 ਮਾਰਚ ਨੂੰ ਇਸ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾਊਕੇਂਦਰ ਵਿੱਚ ਦਾਖਿਲ ਕਰਵਾਇਆ ਗਿਆ ਸੀ। ਇਹ ਦੋਸ਼ੀ ਨਸ਼ਾ ਵੇਚਣ ਅਤੇ ਨਸ਼ਾ ਕਰਨ ਦਾ ਆਦੀਸੀ। ਬੀਤੀ ਦੇਰ ਰਾਤ ਇਹ ਸੁਰੱਖਿਆ ਕਰਮੀਆਂ ਨੂੰ ਚਕਮਾਂ ਦੇ ਕੇ ਫਰਾਰ ਹੋ ਗਿਆ।ਸਰਕਾਰੀ ਹਸਪਤਾਲ ਤੋਂ ਕੈਦੀ ਦੇ ਫਰਾਰ ਹੋਣ ਤੋਂ ਬਾਅਦ 3 ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਕੋਤਾਹੀ ਕੀਤੇ ਜਾਣ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ।