ਗੁਰਦਾਸਪੁਰ: ਬਟਾਲਾ ਵਿੱਚ ਸੁੰਦਰ ਨਗਰ ਨਾਂ ਦੀ ਇਕ ਅਜਿਹੀ ਕਾਲੋਨੀ ਹੈ, ਜਿਸ ਦੇ ਐਮਸੀ ਨੇ ਉਥੋਂ ਦੇ ਲੋਕਾਂ ਦੇ ਸਹਿਯੋਗ ਨਾਲ ਇੰਨੀ ਸੁੰਦਰ ਦਿੱਖ ਪ੍ਰਦਾਨ ਕੀਤੀ ਹੈ ਕਿ ਕਲੋਨੀ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਕਲੋਨੀ ਵਿੱਚ ਦਾਖਲ ਹੋਣ ਲਈ ਇੱਕ ਸੁੰਦਰ ਗੇਟ ਬਣਾਇਆ ਗਿਆ ਹੈ ਅਤੇ ਅੰਦਰ ਜਾਣ ਦੇ ਦਸਤੇ ਦੀਆਂ ਦੀਵਾਰਾਂ ਨੂੰ ਪ੍ਰੇਰਨਾਦਾਇਕ ਕਲਾਕ੍ਰਿਤੀਆਂ ਨਾਲ ਸਜਾ ਦਿੱਤਾ ਗਿਆ ਹੈ।
ਇਹਨਾਂ ਕਲਾਕ੍ਰਿਤੀਆਂ ਵਿਚ ਦੇਸ਼ ਭਗਤਾ ਅਤੇ ਦੇਸ਼ ਦੇ ਜਵਾਨਾਂ ਦੀਆਂ ਤਸਵੀਰਾਂ ਕਲੋਨੀ ਵਿੱਚ ਆਉਣ ਵਾਲੇ ਅੰਦਰ ਦੇਸ਼ ਭਗਤੀ ਦਾ ਭਾਵ ਜਗਾਉਂਦੀਆਂ ਹਨ ਤਾਂ ਨਸ਼ੇ ਅਤੇ ਹੋਰ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਲਿਖੇ ਗਏ ਨਾਅਰੇ ਵੀ ਦੇਖਣ ਪੜ੍ਹਨ ਵਾਲੇ ਨੂੰ ਸੋਚਣ ਲਈ ਮਜ਼ਬੂਰ ਕਰਦੇ ਹਨ।
ਵਾਰਡ ਦੀ ਕੌਂਸਲਰ ਰਾਜਵਿੰਦਰ ਕੌਰ ਕਾਹਲੋਂ ਅਤੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਅਨਸਾਰ ਕਲੋਨੀ ਦਾ ਕੁਝ ਸਾਲ ਪਹਿਲਾਂ ਬਹੁਤ ਬੁਰਾ ਹਾਲ ਸੀ। ਇੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਆਪਣੀ ਕਲੋਨੀ ਨੂੰ ਆਪ ਸੁਧਾਰਨ ਦਾ ਮਨ ਬਣਾਇਆ ਤਾਂ ਇਸ ਵਿੱਚ ਐਮ ਸੀ ਰਵਿੰਦਰ ਕਾਹਲੋਂ ਨੇ ਸਾਥ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਕੁੱਝ ਸਰਕਾਰੀ ਮਦਦ ਅਤੇ ਕੁਝ ਕਲੌਨੀ ਵਾਸੀਆਂ ਦੀ ਮਦਦ ਨਾਲ ਇਸ ਕਲੋਨੀ ਨੂੰ ਸੁਧਾਰਨ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਦੇਖਦੇ ਹੀ ਦੇਖਦੇ ਇਸ ਦਾ ਕਾਇਆਕਲਪ ਹੀ ਹੋ ਗਿਆ। ਐਮ ਸੀ ਰਾਜਵਿੰਦਰ ਕੌਰ ਅਨੁਸਾਰ ਅਜੇ ਕਲੋਨੀ ਵਿੱਚ ਬਹੁਤ ਕੰਮ ਹੋਣੇ ਬਾਕੀ ਹਨ। ਸੁੰਦਰ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਸਾਰੀ ਕਲੋਨੀ ਵਿੱਚ ਸਪੀਕਰ ਲਗਾ ਕੇ ਸ੍ਰੀ ਦਰਬਾਰ ਸਾਹਿਬ ਦੇ ਕੀਰਤਨ ਦਾ ਸਿੱਧਾ ਪ੍ਰਸਾਰਣ ਸਾਰਾ ਦਿਨ ਚਲਾਉਂਣ ਦੀ ਯੋਜਨਾ ਵੀ ਬਣਾਈ ਗਈ ਹੈ। ਆਉਣ ਵਾਲੇ ਦਿਨਾਂ ਵਿਚ ਕਲੋਨੀ ਬਾਹਰ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਸਕਦੀ ਹੈ।
ਇਹ ਵੀ ਪੜ੍ਹੋ: ਸੀਐੱਮ ਮਾਨ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ