ਗੁਰਦਾਸਪੁਰ: ਅੱਜਕੱਲ੍ਹ ਦੀ ਨੌਜਵਾਨ ਪੀੜੀ ਰਵਾਇਤੀ ਖੇਡਾਂ ਨੂੰ ਛੱਡ ਮੋਬਾਈਲ ਗੇਮਾਂ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ ਜਿਸ ਕਰਕੇ ਉਨ੍ਹਾਂ ਦਾ ਆਰਥਿਕ ਅਤੇ ਸਰੀਰਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਗੁਰਦਾਸਪੁਰ ਦੇ ਇੱਕ ਬੱਚੇ ਨੇ ਆਨਲਾਈਨ ਫ੍ਰੀ ਫਾਇਰ (Free fire) ਨਾਮ ਦੀ ਗੇਮ ਖੇਡ (Online Game) ਆਪਣੇ ਪਰਿਵਾਰ ਦੇ 60 ਹਜ਼ਾਰ ਰੁਪਏ ਉਡਾ ਦਿੱਤੇ, ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਪਰਿਵਾਰ ਦੇ ਹੋਸ਼ ਉੱਡ ਗਏ। ਦੱਸ ਦਈਏ ਕਿ ਬੱਚਾ ਆਪਣੇ ਪਿਤਾ ਦੀ ਜੇਬ੍ਹ ਵਿਚੋਂ ਪੈਸੇ ਚੋਰੀ ਕਰ ਗੇਮ ਲਈ ਆਨਲਾਈਨ ਰਿਚਾਰਜ ਕਰਵਾਉਂਦਾ ਸੀ।
ਇਹ ਵੀ ਪੜੋ: Unemployed: M.A., B.A. ਕਰ ਨੌਜਵਾਨ 'ਘੜੇ' ਵੇਚਣ ਲਈ ਮਜਬੂਰ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਆਰੁਸ਼ ਤੇ ਉਸਦੀ ਮਾਤਾ ਸਾਇਰਾ ਨੇ ਦੱਸਿਆ ਕਿ ਉਸਦਾ ਪੁੱਤਰ 6ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਪਿਛਲੇ 3-4 ਮਹੀਨਿਆਂ ਤੋਂ ਆਨਲਾਈਨ ਫ੍ਰੀ ਫਾਇਰ (Free fire) ਨਾਲ ਦੀ ਗੇਮ ਖੇਡ (Online Game) ਰਿਹਾ ਸੀ ਅਤੇ ਪਹਿਲਾਂ ਉਹਨਾਂ ਕੋਲੋ 100 ਤੋਂ 200 ਰੁਪਏ ਮੰਗਦਾ ਸੀ ਅਤੇ ਪੈਸੇ ਲੈ ਕੇ ਗੇਮ ਲਈ ਰਿਚਾਰਜ ਕਰਵਾ ਲੈਂਦਾ ਸੀ ਫਿਰ ਉਸਦੀ ਇਹ ਲੱਤ ਵਧਦੀ ਗਈ ਅਤੇ ਉਸਨੇ ਸ਼ੁਰੂਆਤ ਵਿੱਚ 500 ਰੁਪਏ ਆਪਣੇ ਪਾਪਾ ਦੀ ਜੇਬ੍ਹ ਵਿਚੋਂ ਕੱਢਣੇ ਸ਼ੁਰੂ ਕੀਤੇ ਅਤੇ ਬਾਅਦ ਇਹ ਪੈਸੇ ਵਧਦੇ ਗਏ ਅਤੇ ਇੱਕ ਦਿਨ ਉਸਨੇ 18 ਹਜ਼ਾਰ ਰੁਪਏ ਦੀ ਚੋਰੀ ਕੀਤੀ ਜਿਸਤੋਂ ਬਾਅਦ ਉਹਨਾਂ ਵੱਲੋਂ ਇਸ ਦੀ ਜਾਂਚ ਕੀਤੀ ਤਾਂ ਉਹਨਾਂ ਦਾ ਬੇਟਾ ਹੀ ਚੋਰੀ ਕਰ ਗੇਮ ਲਈ ਰਿਚਾਰਜ ਕਰਵਾਉਂਦਾ ਸੀ ਜਿਸਤੋਂ ਬਾਅਦ ਉਹਨਾਂ ਨੇ ਆਪਣੇ ਬੇਟੇ ਨੂੰ ਝਿੜਕਿਆ।
ਉਹਨਾਂ ਦੱਸਿਆ ਕਿ ਉਹਨਾਂ ਦਾ ਬੇਟਾ ਹੁਣ ਤੱਕ 50 ਤੋਂ 60 ਹਜ਼ਾਰ ਰੁਪਏ ਇਸ ਗੇਮ (Online Game) ਪਿੱਛੇ ਉਡਾ ਚੁੱਕਾ ਹੈ। ਬੱਚੇ ਨੇ ਦੱਸਿਆ ਕਿ ਇਹ ਗੇਮ ਪਬ-ਜੀ ਗੇਮ (Online Game) ਦੀ ਤਰ੍ਹਾਂ ਕੰਮ ਕਰਦੀ ਹੈ ਅਤੇ ਉਹ ਗੇਮ (Online Game) ਵਿਚੋਂ ਹਥਿਆਰ ਅਤੇ ਗੇਮ (Online Game) ਦੀਆਂ ਸਟੇਜਾਂ ਨੂੰ ਪਾਰ ਕਰਨ ਲਈ ਇਹ ਰਿਚਾਰਜ ਕਰਵਾਉਂਦਾ ਸੀ ਉਸਨੇ ਦੱਸਿਆ ਕਿ ਹੁਣ ਤੱਕ ਉਸਨੇ 50 ਤੋਂ 60 ਹਜ਼ਾਰ ਰੁਪਏ ਦਾ ਰੀਚਾਰਜ਼ ਕਰਵਾਇਆ ਹੈ ਉਸਨੇ ਦੱਸਿਆ ਕਿ ਉਸਦੇ ਕਈ ਦੋਸਤ ਅਜੇ ਵੀ ਇਸ ਗੇਮ (Online Game) ਦੀ ਝਪੇਟ ਵਿੱਚ ਹਨ ਜੋ ਅਜੇ ਵੀ ਰਿਚਾਰਜ ਕਰਵਾ ਰਹੇ ਹਨ।