ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਨੇੜੇ ਲੱਗਦੇ ਪਿੰਡ ਹਰੀਮਾਬਾਦ ਵਿਖੇ ਤੇਜ਼ ਹਨ੍ਹੇਰੀ ਨਾਲ ਡਿੱਗੀ ਛੱਤ ਕਾਰਨ ਇੱਕ ਦੀ ਮੌਤ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਬਨ ਸਿੰਘ ਵਾਸੀ ਭਿੰਡੀਆਂ ਸੈਦਾਂ ਅਜਨਾਲਾ ਨੇ ਦੱਸਿਆ ਕਿ ਉਹ ਝੋਨਾ ਲਗਾਉਣ ਲਈ ਇੱਕ ਦਿਨ ਪਹਿਲਾਂ ਹੀ ਪਿੰਡ ਰਹੀਮਾਬਾਦ ਵਿਖੇ ਆਏ ਸਨ।
ਰਾਤ ਸਮੇਂ ਹੋਏ ਕੁਦਰਤੀ ਕਹਿਰ ਕਾਰਨ ਉਨ੍ਹਾਂ ਦਾ ਛੋਟਾ ਭਰਾ ਪਵਨ ਜੋ ਕਿ ਕਰੀਬ 14 ਸਾਲ ਦਾ ਸੀ, ਜਿਸ ਦੀ ਕਮਰੇ ਦੇ ਮਲਬੇ ਹੇਠਾਂ ਦੱਬ ਜਾਣ ਕਾਰਨ ਮੌਤ ਹੋ ਗਈ ਹੈ। ਕਮਰੇ ਅੰਦਰ ਪਰਿਵਾਰ ਦੇ ਹੋਰ 8 ਮੈਂਬਰ ਵੀ ਸਨ, ਜੋ ਜ਼ਖ਼ਮੀ ਹੋ ਗਏ ਹਨ। ਉਕਤ ਨੌਜਵਾਨ ਨੇ ਦੱਸਿਆ ਕਿ ਉਹ ਵੀ ਇਸ 'ਚ ਸ਼ਾਮਲ ਸੀ ਅਤੇ ਇੱਕ 3 ਮਹੀਨੇ ਦਾ ਛੋਟਾ ਬੱਚਾ ਵੀ ਹੈ। ਜੋ ਗੰਭੀਰ ਹਾਲਤ 'ਚ ਹੈ ਅਤੇ ਅੰਮ੍ਰਿਤਸਰ ਦੇ ਹਸਪਤਾਲ 'ਚ ਇਲਾਜ ਅਧੀਨ ਹੈ।
ਇਸ ਦੇ ਨਾਲ ਹੀ ਨੌਜਵਾਨ ਨੇ ਦੱਸਿਆ ਕਿ ਜਿਸ ਜਗ੍ਹਾ ਤੇ ਇਹ ਘਟਨਾ ਵਾਪਰੀ, ਇਹ ਜਗ੍ਹਾ ਪਿੰਡ ਰਹੀਮਾਬਾਦ ਦੇ ਨਾਲ ਲੱਗਦੇ ਖੇਤਾਂ ਵਿੱਚ ਪੋਲਟਰੀ ਫਾਰਮ ਦੇ ਨਾਲ ਬਣੇ ਛੋਟੇ ਜਿਹੇ ਕਮਰੇ ਦੀ ਹੈ। ਜਿਸ ਦੀ ਛੱਤ ਸੀਮਿੰਟ ਦੀਆਂ ਚਾਦਰਾਂ ਨਾਲ ਪਾਈ ਹੋਈਆਂ ਸੀ। ਜੋ ਕੁਦਰਤੀ ਕਹਿਰ ਵਾਪਰਿਆ , ਉਸ ਨਾਲ ਸੀਮਿੰਟ ਦੀਆਂ ਚਾਦਰਾਂ ਅਤੇ ਕੰਧਾਂ ਢਹਿ ਢੇਰੀ ਹੋ ਕੇ ਸਾਰੇ ਪਰਿਵਾਰ 'ਤੇ ਡਿੱਗ ਪਈਆਂ। ਜਿਸ ਕਾਰਨ ਇੱਕ ਲੜਕੇ ਪਵਨ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ:Special on Child Labor Liberation Day: ਮਜਬੂਰੀ ਨੇ ਕਰਵਾਈ ‘ਮਜਦੂਰੀ’