ETV Bharat / city

Kartarpur Corridor: ਸੰਗਤ ਪਹੁੰਚ ਰਹੀ ਹੈ ਬਾਬੇ ਨਾਨਕ ਦੇ ਦਰ

author img

By

Published : Nov 18, 2021, 8:45 AM IST

Updated : Nov 18, 2021, 3:32 PM IST

Guru Nanak Jayanti 2021: ਨਾਨਕ ਨਾਮ ਲੇਵਾ ਸੰਗਤ (Nanak Naam Leva Sangat) ਦੀਆਂ ਅਰਦਾਸਾਂ ਗੁਰੂਘਰ ’ਚ ਪ੍ਰਵਾਨ ਹੋ ਗਈਆਂ ਹਨ ਤੇ ਸ੍ਰੀ ਕਰਤਾਰਪੁਰ ਲਾਂਘਾ (Kartarpur corridor) ਖੁੱਲ੍ਹ ਗਿਆ ਹੈ। ਹੁਣ ਸੰਗਤ ਲਾਂਘੇ ਰਾਹੀਂ (Kartarpur corridor) ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਜਾ ਰਹੀ ਹੈ।

Kartarpur Corridor
Kartarpur Corridor

ਡੇਰਾ ਬਾਬਾ ਨਾਨਕ: ਸਿੱਖ ਸੰਗਤ ਦੀ ਲੰਬੀ ਮੰਗ ਤੋਂ ਬਾਅਦ ਸ੍ਰੀ ਕਰਤਾਰਪੁਰ ਲਾਂਘਾ (Kartarpur corridor) ਖੋਲ੍ਹ ਦਿੱਤਾ ਗਿਆ ਹੈ, ਤੇ ਵੱਡੀ ਗਿਣਤੀ ਵਿੱਚ ਸੰਗਤ ਕਰਤਾਰਪੁਰ ਲਾਂਘਾ (Kartarpur corridor) ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਹੈ। ਉਥੇ ਹੀ ਸਿਆਸੀ ਆਗੂ ਵੀ ਸ੍ਰੀ ਕਰਤਾਰਪੁਰ ਸਾਹਿਬ ਜਾ ਰਹੇ ਹਨ।

  • Dera Baba Nanak, Gurdaspur: A jatha of Punjab cabinet and others, led by CM Charanjit Singh Channi, today left for paying obeisance at Gurdwara Sri Kartarpur Sahib in Pakistan.

    (Source: Information & PR Dept, Punjab) pic.twitter.com/wEG5OdtChL

    — ANI (@ANI) November 18, 2021 " class="align-text-top noRightClick twitterSection" data=" ">

ਇਹ ਵੀ ਪੜੋ: ਲੰਮੀ ਘਾਲਣਾ ਘੱਲਣ ਉਪਰੰਤ ਖੁੱਲ੍ਹਿਆ ਕਰਤਾਰਪੁਰ ਲਾਂਘਾ

ਕਈ ਕਾਂਗਰਸ ਆਗੂ ਪਹੁੰਚੇ ਡੇਰਾ ਬਾਬਾ ਨਾਨਕ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕਰਤਾਰਪੁਰ ਲਾਂਘਾ (Kartarpur corridor) ’ਤੇ ਪਹੁੰਚ ਚੁੱਕੇ ਹਨ।

  • Feeling extremely blessed to get an opportunity to pay obeisance at Sri Kartarpur Sahib in Pakistan to commemorate 552nd Parkash Purab of Guru Nanak Dev ji. Praying for ‘Chardi Kala’ & ‘Sarbat Da Bhala’. Lets follow Guru ji’s teachings of love, peace, secularism & brotherhood. pic.twitter.com/ssn2RhsDYt

    — Charanjit S Channi (@CHARANJITCHANNI) November 18, 2021 " class="align-text-top noRightClick twitterSection" data=" ">

ਉਥੇ ਹੀ ਡੇਰਾ ਬਾਬਾ ਨਾਨਕ ਪਹੁੰਚੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਮੂਹ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਥੇ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਦੂਜੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਜਾਣ ਦਾ ਮੌਕੇ ਮਿਲਿਆ ਹੈ ਜਿਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗਾ। ਉਥੇ ਹੀ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਲੋਕਾਂ ਦੀ ਅਰਦਾਸ ਕਬੂਲ ਹੋਈ ਹੈ ਤੇ ਇਹ ਲਾਂਘਾ ਹਮੇਸ਼ਾਂ ਹੀ ਖੁੱਲ੍ਹਾ ਰਹੇ। ਉਥੇ ਹੀ ਉਹਨਾਂ ਨੇ ਸਿੱਧੂ ਨੂੰ ਇਜਾਜ਼ਤ ਨਾ ਮਿਲਣ ’ਤੇ ਸਿੰਗਲਾ ਨੇ ਕਿਹਾ ਕਿ ਇਹ ਕਾਨੂੰਨੀ ਪ੍ਰਕੀਰਿਆ ਹੈ, ਜਿਸ ਕਾਰਨ ਸਭ ਨੂੰ ਇਜਾਜ਼ਤ ਮਿਲ ਜਾਵੇਗੀ।

ਵਿਜੈ ਇੰਦਰ ਸਿੰਗਲਾ

ਕਾਂਗਰਸੀ ਆਗੂ ਮਹਿੰਦਰ ਸਿੰਘ ਕੇ ਪੀ, ਰਾਣਾ ਗੁਰਜੀਤ ਸਿੰਘ ਅਤੇ ਮਨਪ੍ਰੀਤ ਬਾਦਲ ਪਕਿਸਤਾਨ ਸਥਿਤ ਗੁਰਦੁਵਾਰਾ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਕਰਤਾਰਪੁਰ ਕੋਰੀਡੋਰ (Kartarpur Corridor) ਪਹੁੰਚੇ ਹਨ। ਇਸ ਮੌਕੇ ਮਹਿੰਦਰ ਸਿੰਘ ਕੇ ਪੀ ਨੇ ਕਿਹਾ ਕਿ ਅਸੀਂ ਬਹੁਤ ਵਡਭਾਗੇ ਹਾਂ ਕਿ ਪਰਮਾਤਮਾ ਦੀ ਅਪਾਰ ਕਿਰਪਾ ਸਹਿਤ ਕੋਰੀਡੋਰ (Kartarpur Corridor) ਦੁਬਾਰਾ ਖੁਲ੍ਹਿਆ ਗਿਆ ਹੈ ਅਤੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਉਥੇ ਹੀ ਨਵਜੋਤ ਸਿੱਧੂ ਨੂੰ ਪ੍ਰਵਾਨਗੀ ਨਾ ਮਿਲਣ ਨੂੰ ਲੈਕੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ।

ਮਨਪ੍ਰੀਤ ਬਾਦਲ

ਉਥੇ ਹੀ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਵੀ ਕਰਤਾਰਪੁਰ ਲਾਂਘਾ (Kartarpur corridor) ’ਤੇ ਪਹੁੰਚੇ।

ਮਹਿੰਦਰ ਸਿੰਘ ਕੇ ਪੀ

ਸੰਗਤ ਨੇ ਜਤਾਈ ਖੁਸ਼ੀ

ਮੁੱਖ ਮੰਤਰੀ ਚੰਨੀ ਵੀ ਪਹੁੰਚੇ ਕੋਰੀਡੋਰ

ਨਾਨਕ ਨਾਮ ਲੇਵਾ ਸੰਗਤ (Nanak Naam Leva Sangat) ਦੀਆਂ ਅਰਦਾਸਾਂ ਗੁਰੂਘਰ ’ਚ ਪ੍ਰਵਾਨ ਹੋ ਗਈਆਂ ਹਨ ਤੇ ਸ੍ਰੀ ਕਰਤਾਰਪੁਰ ਲਾਂਘਾ (Kartarpur corridor) ਖੁੱਲ੍ਹ ਗਿਆ ਹੈ। ਹੁਣ ਸੰਗਤ ਲਾਂਘੇ ਰਾਹੀਂ (Kartarpur corridor) ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਜਾ ਰਹੀ ਹੈ। ਉਥੇ ਹੀ ਇਸ ਦੌਰਾਨ ਸੰਗਤ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਬਾਬੇ ਨਾਨਕ ਦੇ ਦਰ ਜਾ ਸਕਾਗੇ। ਉਹਨਾਂ ਨੇ ਕਿਹਾ ਕਿ ਸੰਗਤ ਲੰਬੇ ਸਮੇਂ ਤੋਂ ਲਾਂਘਾ ਖੁੱਲਣ ਦੀ ਉਡੀਕ ਕਰ ਰਹੀ ਸੀ ਜੋ ਪੂਰੀ ਹੋ ਗਈ ਹੈ।

ਲਾਂਘੇ ਰਾਹੀ ਸੰਗਤ ਜਾ ਰਹੀ ਹੈ ਬਾਬੇ ਨਾਨਕ ਦੇ ਦਰ

ਉਥੇ ਹੀ ਭਾਜਪਾ ਦਾ 21 ਮੈਂਬਰੀ ਵਫਦ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਕਰਤਰਪੁਰ ਕੋਰੀਡੋਰ (Kartarpur Corridor) ਦੇ ਰਸਤੇ ਸ੍ਰੀ ਕਰਤਾਰਪੁਰ ਸਾਹਿਬ ਗਿਆ ਹੈ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੰਗਤ ਦੀ ਅਰਦਾਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਵਾਨ ਕੀਤਾ ਹੈ ਤੇ ਕਰਤਰਪੁਰ ਲਾਂਘਾ (Kartarpur Corridor) ਦੁਬਾਰਾ ਖੋਲ੍ਹਿਆ ਗਿਆ ਹੈ। ਉਹਨਾਂ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ। ਉਥੇ ਹੀ ਉਹਨਾਂ ਨੇ ਸਿਆਸੀ ਗੱਲਬਾਤ ਕਰਨ ਤੋਂ ਕਿਨਾਰਾ ਕੀਤਾ, ਪਰ ਨਵਜੋਤ ਸਿੱਧੂ ਨੂੰ ਜਾਣ ਦੀ ਪ੍ਰਵਾਨਗੀ ਨਾ ਮਿਲਣ ‘ਤੇ ਕਿਹਾ ਕਿ ਬਾਬਾ ਨਾਨਕ ਜਿਸਨੂੰ ਬੁਲਾਉਣਗੇ ਉਹ ਚਲਾ ਜਾਵੇਗਾ।

ਭਾਜਪਾ ਵਫ਼ਦ ਗਿਆ ਸ੍ਰੀ ਕਰਤਾਰਪੁਰ ਸਾਹਿਬ

ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਸ੍ਰੀ ਕਰਤਾਰਪੁਰ ਸਾਹਿਬ ਤਾਂ ਇਹ ਹਨ ਨਿਯਮ

ਦੱਸ ਦਈਏ ਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਸ਼ਰਧਾਲੂ www.prakashpurb550.mha.gov.in ਉੱਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਤੇ ਇਹ ਵੈੱਬਸਾਈਟ ’ਤੇ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ।

ਇਹ ਨਿਯਮਾਂ ਦੀ ਕਰਨੀ ਪਵੇਗਾ ਪਾਲਣਾ

  • www.prakashpurb550.mha.gov.in ਉੱਤੇ ਜਾ ਕੇ ਕਰ ਸਕੋਗੇ ਰਜਿਸਟ੍ਰੇਸ਼ਨ
  • RTPCR ਨੈਗਟਿਵ ਰਿਪੋਰਟ ਹੋਵੇਗੀ ਲਾਜ਼ਮੀ
  • ਕੋਰੋਨਾ ਵੈਕਸੀਨ ਰਿਪੋਰਟ ਹੈ ਜ਼ਰੂਰੀ
  • ਕੋਰੋਨਾ ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ

ਇਤਿਹਾਸਕ ਮਹੱਤਤਾ

ਗੁਰੂ ਨਾਨਕ ਦੇਵ ਜੀ ਨੇ 1515 ਵਿੱਚ ਰਾਵੀ ਨਦੀ ਦੇ ਕੰਢੇ ਕਰਤਾਰਪੁਰ ਸ਼ਹਿਰ ਦੀ ਸਥਾਪਨਾ ਕੀਤੀ, ਖੇਤਾਂ ਵਿੱਚ ਹਲ ਵਾਹੁਣ ਅਤੇ ਇੱਕ ਕਮਿਊਨਿਟੀ ਰਸੋਈ, ਜਾਂ ਲੰਗਰ ਸਥਾਪਤ ਕੀਤਾ। ਉਸ ਨੇ ਉੱਥੇ ਇੱਕ ਸਿੱਖਾਂ ਨੂੰ ਇਕੱਠਾ ਕੀਤਾ, ਅਤੇ 22 ਸਤੰਬਰ 1539 ਨੂੰ ਆਪਣੀ ਮੌਤ ਤੱਕ 18 ਸਾਲ ਤੱਕ ਜੀਉਂਦਾ ਰਿਹਾ। ਗੁਰਦੁਆਰਾ ਉਸ ਥਾਂ 'ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਸੀ।

ਜ਼ਿਕਰਯੋਗ ਹੈ ਕਿ ਨਾਨਕ ਨਾਮ ਲੇਵਾ ਸੰਗਤ (Nanak Naam Leva Sangat) ਦੀਆਂ ਅਰਦਾਸਾਂ ਗੁਰੂਘਰ ’ਚ ਪ੍ਰਵਾਨ ਹੋ ਗਈਆਂ ਹਨ ਤੇ ਸ੍ਰੀ ਕਰਤਾਰਪੁਰ ਲਾਂਘਾ (Kartarpur corridor) ਖੁੱਲ੍ਹ ਗਿਆ ਹੈ। ਦੱਸ ਦਈਏ ਕਿ ਕੋਰੋਨਾ ਨੇ ਪੂਰੇ ਵਿਸ਼ਵ ਨੂੰ ਰੋਕ ਦਿੱਤਾ ਸੀ, ਇਸ ਦੇ ਚੱਲਦੇ ਕਾਫ਼ੀ ਫੈਸਲੇ ਲਏ ਗਏ ਸਨ, ਉਥੇ ਹੀ ਇਸੇ ਵਿਚਾਲੇ ਕਰਤਾਰਪੁਰ ਕੌਰੀਡੋਰ (Kartarpur corridor) ਵੀ ਬੰਦ ਕੀਤਾ ਗਿਆ ਸੀ ਜੋ ਹੁਣ ਖੁੱਲ੍ਹ ਗਿਆ ਹੈ।

ਕੇਂਦਰ ਨੇ ਸ੍ਰੀ ਗੁਰੂ ਨਾਨਕ ਦੇਵ ਦੀ ਦੇ ਗੁਰਪੁਰਬ ਮੌਕੇ (Guru Nanak Gurpurab 2021) ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਹੈ ਤੇ ਬੀਤੇ ਦਿਨ ਤੋਂ ਲਾਂਘਾ (Kartarpur corridor) ਖੁੱਲ੍ਹ ਗਿਆ ਹੈ।

Last Updated : Nov 18, 2021, 3:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.