ਗੁਰਦਾਸਪੁਰ: ਇੱਕ ਨਿੱਜੀ ਨਸ਼ਾ ਛੁਡਾਊ ਕੇਂਦਰ ਵਿੱਚ ਨਸ਼ੇ ਦੀ ਆਦਤ ਛੁਡਵਾਉਣ ਪਹੁੰਚੇ ਇੱਕ ਨੌਜਵਾਨ ਨੇ ਨਸ਼ੇ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ ਹਨ। ਨੌਜਵਾਨ ਨੇ ਦੱਸਿਆ ਕਿ ਉਹ ਕਰੋੜਾਂ ਰੁਪਏ ਦੇ (ਹੈਰੋਇਨ) ਚਿੱਟੇ ਦਾ ਸੇਵਨ ਕਰ ਚੁੱਕਾ ਹੈ। ਇਸ ਨੌਜਵਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਪਾਕਿਸਤਾਨ ਬਾਰਡਰ ਤੋਂ ਨਸ਼ਾ ਪੰਜਾਬ ਪਹੁੰਚਦਾ ਹੈ ਅਤੇ ਕਿਸ ਤਰ੍ਹਾਂ ਇਹ ਨੌਜਵਾਨ ਖੁਦ 2 ਵਾਰ ਜੋੜਾਂ ਪਿੰਡ ਤੋਂ ਬਾਰਡਰ ਪਾਰ ਜਾ ਕੇ ਹੈਰੋਇਨ ਦਾ ਨਸ਼ਾ ਲੈ ਕੇ ਆਇਆ ਹੈ।
ਉਸਨੇ ਦੱਸਿਆ ਕਿ ਕਿਸੇ ਵਿਅਕਤੀ ਦੀ ਪਾਕਿਸਤਾਨ ਦੇ ਨਸ਼ਾ ਤਸਕਰਾਂ ਨਾਲ ਡੀਲ ਹੋਈ ਸੀ ਕਿ ਉਹ ਰਾਤ ਨੂੰ ਹੈਰੋਇਨ 2 ਪੈਕੇਟ ਪਾਈਪ ਰਾਹੀਂ ਭਾਰਤ ਭੇਜਣਗਾ। ਉਸ ਵਿਅਕਤੀ ਨੇ ਨੌਜਵਾਨ ਨੂੰ ਨਸ਼ੇ ਦਾ ਲਾਲਚ ਦੇ ਕੇ ਇਹ ਪੈਕੇਟ ਲਿਆਉਣ ਲਈ ਕਿਹਾ। ਨੌਜਵਾਨ ਦੇ ਦੱਸਿਆ ਕਿ ਇਸ ਲਈ ਉਹ ਬਾਰਡਰ ਪਾਰ ਗਿਆ ਤੇ ਹੈਰੋਇਨ ਦੇ 2 ਪੈਕੇਟ ਲੈਕੇ ਆਇਆ ਅਤੇ ਵਾਪਿਸ ਆਉਣ ਤੇ ਉਹ ਵਿਅਕਤੀ ਉਸ ਕੋਲੋਂ ਪੈਕੇਟ ਲੈਕੇ ਚਲਾ ਗਿਆ ਅਤੇ ਉਸ ਨੂੰ100 ਗ੍ਰਾਮ ਹੈਰੋਇਨ ਦੇ ਗਿਆ। ਇਸ ਦੌਰਾਨ ਨੌਜਵਾਨ ਨੇ ਇਹ ਵੀ ਦੱਸਿਆ ਨਸ਼ਾ ਕਿਥੋਂ-ਕਿਥੋਂ ਆਸਾਨੀ ਨਾਲ ਮਿਲ ਜਾਂਦਾ ਹੈ
ਦੂਜੇ ਪਾਸੇ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਰੈਕਟਰ ਰਾਮੇਸ਼ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਕੋਲੋ 30 ਮਰੀਜ਼ ਹਨ ਜਿਨ੍ਹਾਂ ਵਿਚੋਂ 27 ਮਰੀਜ਼ ਚਿੱਟੇ (ਹੈਰੋਇਨ) ਦੇ ਆਦੀ ਹਨ ਇਸ ਲਈ ਚਿੱਟੇ ਦਾ ਨਸ਼ਾ ਪੰਜਾਬ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਅਤੇ ਹੁਣ ਕਈ ਨੌਜਵਾਨ ਨਸ਼ੇ ਦੀ ਪੂਰਤੀ ਲਈ ਦਿਮਾਗ਼ ਅਤੇ ਹੋਰ ਕਈ ਥਾਵਾਂ ਦੀਆਂ ਨਸਾਂ ਵਿੱਚ ਨਸ਼ੇ ਦੇ ਟੀਕੇ ਲਗਾ ਰਹੇ ਹਨ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਇਸ ਲਈ ਸਾਨੂੰ ਸਭ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ।