ਗੁਰਦਾਸਪੁਰ: ਸ਼ਹਿਰ ਦੇ ਗਰੀਟਰ ਕੈਲਾਸ਼ ਕਲੋਨੀ 'ਚ ਸ਼ਨਿੱਚਰਵਾਰ ਦੁਪਹਿਰ ਨੂੰ ਉਸ ਵੇਲੇ ਲੋਕਾਂ 'ਚ ਹੜਕੰਪ ਮਚ ਗਿਆ ਜਦੋਂ ਘਰਾਂ 'ਚ ਹਾਈਵੋਲਟੇਜ਼ ਬਿਜਲੀ ਆਉਣ ਕਾਰਨ ਧਮਾਕੇ ਹੋਣੇ ਸ਼ੁਰੂ ਹੋ ਗਏ, ਜਿਸ ਨਾਲ ਚਾਰੇ ਪਾਸੇ ਧੂੰਏ ਦੀ ਚਾਦਰ ਫੈਲ ਗਈ। ਜਾਣਕਾਰੀ ਮੁਤਾਬਕ ਲਗਭਗ ਕਲੋਨੀ ਦੇ 10 ਘਰਾਂ ਵਿੱਚ ਬਿੱਜਲੀ ਨਾਲ ਚੱਲਣ ਵਾਲੇ ਸਾਰੇ ਉਪਕਰਨ ਸੜ ਕੇ ਸੁਆਹ ਹੋ ਗਏ ਹਨ। ਇਸ ਦੇ ਨਾਲ ਹੀ ਸਰਨੇ ਤੋਂ ਨਿਕਲਦੀ ਇਹ ਹਾਈਵੋਲਟੇਜ਼ ਲਾਈਨ ਦੀ ਸਪਲਾਈ ਖਰਾਬ ਹੋਣ ਕਾਰਨ ਦੀਨਾਨਗਰ, ਗੁਰਦਾਸਪੁਰ,ਧਾਰੀਵਾਲ ਤੇ ਬਟਾਲਾ ਦੇ ਬਿਜਲੀ ਘਰਾਂ ਅਧੀਨ 4 ਸ਼ਹਿਰਾਂ ਤੇ ਕਈ ਪਿੰਡਾ ਦੀ ਬਿਜਲੀ ਬੰਦ ਹੋ ਗਈ ਹੈ।
ਲੋਕਾਂ ਦਾ ਕਹਿਣਾ ਹੈ ਕਿ ਕਲੋਨੀ ਦੇ 10 ਘਰਾਂ ਦਾ ਕੁੱਲ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮੌਕੇ ਤੇ ਪਹੁੰਚੇ ਬਿੱਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਇਹ ਘਟਨਾ ਕਲੋਨੀ ਦੇ ਲਾਗੋ ਜਾ ਰਹੀਆਂ 66 ਕੇ. ਵੀ.ਦੀਆਂ ਹਾਈਵੋਲਟੇਜ਼ ਤਾਰਾਂ ਨਾਲ ਸਿਟੀ ਕੇਬਲ ਦੀ ਤਾਰ ਜੁੜਣ ਕਾਰਨ ਹੋਇਆ ਹੈ। ਕੇਬਲ ਤਾਰ ਕਾਰਨ ਲੋਕਾਂ ਦੇ ਘਰਾਂ ਵਿੱਚ ਇਹ ਧਮਾਕੇ ਹੋਏ ਹਨ। ਇਸ ਲਈ ਸਿਟੀ ਕੇਬਲ ਚਲਾਉਣ ਵਾਲੇ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ
ਮੌਕੇ ਤੇ ਜਾਂਚ ਕਰਨ ਪਹੁੰਚੇ ਐਡੀਸ਼ਨਲ ਐਸ.ਡੀ.ਓ. ਜਤਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਇਹ ਘਟਨਾ ਹਾਈਵੋਲਟੇਜ਼ ਬਿਜਲੀ ਆਉਣ ਕਾਰਨ ਹੋਈ ਹੈ ਇਸ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ। ਇਹ ਘਟਨਾ 66 ਕੇ. ਵੀ.ਦੀਆਂ ਹਾਈਵੋਲਟੇਜ਼ ਤਾਰਾਂ ਨਾਲ ਸਿਟੀ ਕੇਬਲ ਦੀ ਤਾਰ ਜੁੜਣ ਕਾਰਨ ਹੋਇਆ ਹੈ ਜਿਸ ਘਰ ਵਿੱਚ ਸਿਟੀ ਕੇਬਲ ਦੀ ਤਾਰ ਗਈ ਹੈ ਉਸ ਘਰ ਵਿੱਚ ਹੀ ਨੁਕਸਾਨ ਹੋਇਆ ਹੈ ਇਸ ਲਈ ਸਿਟੀ ਕੇਬਲ ਚਲਾਉਣ ਵਾਲੇ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਜਿਸ ਨੇ 66 ਕੇ. ਵੀ.ਦੀਆਂ ਹਾਈਵੋਲਟੇਜ਼ ਤਾਰਾਂ ਲਾਗੋ ਆਪਣੀ ਕੇਬਲ ਦੀ ਤਾਰਾ ਲਗਾਈਆਂ ਹਨ।