ਗੁਰਦਾਸਪੁਰ: ਹਲਕਾ ਬਟਾਲਾ ਸ਼ਹਿਰ ਦੇ ਵਿਚਕਾਰ ਸਮਾਧ ਰੋਡ ’ਤੇ ਪੈਂਦੀ ਇੱਕ ਪਾਰਕ ਵਿੱਚ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਨੂੰ ਵੇਖ ਕੇ ਕਈ ਲੜਕੇ ਲੜਕੀਆਂ ਭੱਜ ਗਏ ਜਦਕਿ ਕੁਝ ਨੂੰ ਰੋਕਿਆ ਵੀ ਗਿਆ। ਇਸ ਦੌਰਾਨ ਮਹਿਲਾ ਪੁਲਿਸ ਮੁਲਾਜ਼ਮ ਕੁੜੀਆਂ ਨੂੰ ਚਪੇੜਾਂ ਮਾਰਦੇ ਹੋਏ ਵੀ ਨਜਰ ਆਏ। ਜਿਸ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।
-
@BatalaPolice after taking cognizance of the viral video showing a Lady police official manhandling a girl, concerned police officials have been #Transferred & #Departmental #Enquiry has been initiated for the entire matter. No indiscipline in the Police force will be tolerated . pic.twitter.com/Ti32ndru4o
— Batalapolice (@BatalaPolice) October 12, 2022 " class="align-text-top noRightClick twitterSection" data="
">@BatalaPolice after taking cognizance of the viral video showing a Lady police official manhandling a girl, concerned police officials have been #Transferred & #Departmental #Enquiry has been initiated for the entire matter. No indiscipline in the Police force will be tolerated . pic.twitter.com/Ti32ndru4o
— Batalapolice (@BatalaPolice) October 12, 2022@BatalaPolice after taking cognizance of the viral video showing a Lady police official manhandling a girl, concerned police officials have been #Transferred & #Departmental #Enquiry has been initiated for the entire matter. No indiscipline in the Police force will be tolerated . pic.twitter.com/Ti32ndru4o
— Batalapolice (@BatalaPolice) October 12, 2022
ਪਾਰਕ ਵਿੱਚ ਛਾਪੇਮਾਰੀ ਦੌਰਾਨ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਕਈ ਕੁੜੀਆਂ ਦੇ ਚਪੇੜਾਂ ਵੀ ਮਾਰੀਆਂ ਗਈਆਂ। ਜਿਸ ਦੀ ਸਬੰਧਿਤ ਵੀਡੀਓ ਵਾਇਰਲ ਵੀ ਹੋਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਦੱਸ ਦਈਏ ਕਿ ਬਟਾਲਾ ਪੁਲਿਸ ਨੇ ਮਹਿਲਾ ਪੁਲਿਸ ਅਧਿਕਾਰੀ ਵੱਲੋਂ ਇੱਕ ਲੜਕੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਉੱਤੇ ਕਾਰਵਾਈ ਕਰਦੇ ਹੋਏ ਮਹਿਲਾ ਪੁਲਿਸ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਉੱਥੇ ਹੀ ਦੂਜੇ ਪਾਸੇ ਸ਼ਹਿਰ ਦੇ ਆਮ ਲੋਕਾਂ ਦਾ ਕਹਿਣਾ ਹੈ ਕਿ ਪਾਰਕ ਤਾਂ ਆਸ਼ਕਾਂ ਅਤੇ ਨਸ਼ੇੜੀਆਂ ਦਾ ਅੱਡਾ ਬਣਕੇ ਰਹਿ ਗਿਆ ਹੈ। ਉਹ ਲੰਬੇ ਸਮੇਂ ਤੋਂ ਪਰੇਸ਼ਾਨ ਹਨ ਅਤੇ ਵਾਰ ਵਾਰ ਸ਼ਿਕਾਇਤਾ ਕਰਨ ਤੋਂ ਬਾਅਦ ਵੀ ਇੱਥੇ ਪੁਲਿਸ ਮੁਲਾਜ਼ਮ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ। ਪਰ ਹੁਣ ਮਹਿਲਾ ਅਧਿਕਾਰੀ ਆਏ ਹਨ ਜਿਹਨਾਂ ਨੇ ਸਾਰਿਆਂ ਨੂੰ ਇਥੋਂ ਭਜਾਇਆ। ਜੇਕਰ ਪੁਲਿਸ ਚੌਕਸ ਰਹੇ ਤਾਂ ਆਮ ਲੋਕ ਇੱਥੇ ਆਉਂਦੇ ਜਾਂਦੇ ਰਹਿਣਗੇ।
ਸਮਾਜ ਸੇਵੀ ਮਹਿਲਾ ਗੀਤਾ ਸ਼ਰਮਾ ਨੇ ਪੁਲਿਸ ਅਧਿਕਾਰੀਆਂ ਦੀ ਕਾਰਵਾਈ ਨੂੰ ਸਹੀ ਦੱਸਿਆ ਹੈ, ਜਿਹਨਾਂ ਨੇ ਪਾਰਕ ਵਿਚੋਂ ਅਜਿਹੇ ਨੌਜਵਾਨਾਂ ਨੂੰ ਬਾਹਰ ਕੱਢਿਆ,ਪਰ ਉਹਨਾਂ ਬੱਚਿਆਂ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਜੋ ਕਿ ਆਪਣੇ ਮਾਂ ਬਾਪ ਦੀ ਦਿੱਤੀ ਆਜ਼ਾਦੀ ਦਾ ਨਜਾਇਜ ਫ਼ਾਇਦਾ ਚੁੱਕਦੇ ਹਨ। ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦੇ ਮਾਂ ਬਾਪ ਉਨ੍ਹਾਂ ਤੇ ਵਿਸ਼ਵਾਸ ਕਰਕੇ ਉਹਨਾਂ ਨੂੰ ਪੜ੍ਹਨ ਲਿਖਣ ਲਈ ਭੇਜਦੇ ਹਨ।
ਜਾਣਕਾਰੀ ਦਿੰਦਿਆਂ ਪੀਸੀਆਰ ਦੀ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਲਗਾਤਾਰ ਸ਼ਿਕਾਇਤ ਆ ਰਹੀ ਸੀ ਕਿ ਬਟਾਲਾ ਦੇ ਸਮਾਧ ਰੋਡ ਸਥਿੱਤ ਪਾਰਕ ਵਿੱਚ ਜਿਆਦਾ ਆਸ਼ਕ ਜਾਂ ਫਿਰ ਨਸ਼ੇੜੀਆਂ ਨੇ ਆਪਣਾ ਅੱਡਾ ਬਣਾਇਆ ਹੋਇਆ ਹੈ ਜਿਸਦੇ ਚਲਦੇ ਉਨ੍ਹਾਂ ਨੇ ਅਚਾਨਕ ਪਾਰਕ ਵਿੱਚ ਛਾਪਾ ਮਾਰਿਆ ਤਾਂ ਦੇਖਿਆ ਨੌਜਵਾਨ ਲੜਕੀਆਂ ਲੜਕੇ ਬਹੁਤ ਜਿਆਦਾ ਸੀ ਅਤੇ ਗਲਤ ਹਰਕਤਾਂ ਆਪਸ ਵਿੱਚ ਕਰ ਰਹੇ ਸੀ। ਜਿਸਦੇ ਚੱਲਦੇ ਪਹਿਲਾਂ ਪਿਆਰ ਨਾਲ ਸਮਝਾਇਆ ਪਰ ਉਹ ਉਲਟਾ ਸਾਡੇ ਨਾਲ ਲੜਨ ਲੱਗ ਪਏ ਜਿਸਦੇ ਚਲਦੇ ਉਨ੍ਹਾਂ ਨੇ ਉਹਨਾਂ ਨੂੰ ਥੱਪੜ ਵੀ ਲਾਏ ਕਿਉਕਿ ਮਾਂ ਬਾਪ ਕਿੰਝ ਆਪਣੇ ਬੱਚਿਆਂ ਨੂੰ ਸ਼ਹਿਰ ਪੜਨ ਭੇਜਦੇ ਹਨ ਪਰ ਇਹ ਉਹਨਾਂ ਦਾ ਨਜਾਇਜ ਫ਼ਾਇਦਾ ਚੁੱਕਦੇ ਹਨ।
ਇਹ ਵੀ ਪੜੋ: ਸਬ ਜੇਲ ਗੋਇੰਦਵਾਲ ਦਾ ਡਿਪਟੀ ਸੁਪਰਡੈਂਟ ਗ੍ਰਿਫਤਾਰ