ਗੁਰਦਾਸਪੁਰ: ਪੰਜਾਬ ਵਿੱਚ ਇਸ ਵਾਰ ਝੋਨੇ ਦੀ ਲਵਾਈ ਦੇ ਸੀਜ਼ਨ ਵਿੱਚ ਪੰਜਾਬ ਪਾਵਰਕਾਮ ਦੀ ਅਣਗਹਿਲੀ ਅਤੇ ਨਲਾਇਕੀ ਦੇ ਚੱਲਦਿਆਂ ਕਿਸਾਨਾਂ ਨੂੰ ਵੱਡਾ ਖਮਿਆਜ਼ਾ ਟਿਊਬਵੈੱਲਾਂ ਨੂੰ ਮਿਲਣ ਵਾਲੀ ਬਿਜਲੀ ਦੇ ਕੱਟਾਂ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਪਿੰਡਾਂ ਵਿੱਚ 24 ਘੰਟੇ ਜਾਣ ਵਾਲੀ ਘਰਾਂ ਦੀ ਬਿਜਲੀ ਵਿੱਚ ਵੀ ਵੱਡੇ ਕੱਟ ਲੱਗ ਰਹੇ ਹਨ। ਬਿਜਲੀ ਕੱਟਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਠਿਆਲੀ ਪੁਲ ਵਿੱਚ ਵਿਸ਼ਾਲ ਰੋਸ ਮੁਜ਼ਾਹਰੇ ਪੰਜਾਬ ਸਰਕਾਰ ਅਤੇ ਪੰਜਾਬ ਪਾਵਰਕਾਮ ਖ਼ਿਲਾਫ਼ ਕੀਤੇ ਗਏ।
ਇਹ ਵੀ ਪੜੋ: ETV ਭਾਰਤ ਦੀ ਖ਼ਬਰ ਦਾ ਅਸਰ! ਕੈਪਟਨ ਵੱਲੋਂ ਬਿਜਲੀ ਖ੍ਰੀਦਣ ਦੇ ਆਦੇਸ਼
ਇਸ ਸਬੰਧੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ 21 ਦਿਨਾਂ ਤੋਂ ਜਦੋਂ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਈ ਹੈ ਕਿਸਾਨਾਂ ਨੂੰ ਪੂਰੀ ਬਿਜਲੀ ਝੋਨੇ ਦੀ ਲਵਾਈ ਲਈ ਨਹੀਂ ਮਿਲ ਰਹੀ ਹੈ। 8 ਘੰਟੇ ਦੀ ਬਜਾਏ ਉਨ੍ਹਾਂ ਨੂੰ 4,5 ਘੰਟੇ ਬਿਜਲੀ ਹੀ ਮਿਲ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਇਸ ਸਬੰਧੀ ਵੱਖ-ਵੱਖ ਪਾਵਰਕਾਮ ਅਧਿਕਾਰੀਆਂ ਨਾਲ ਮੁਲਾਕਾਤ ਵੀ ਕਰ ਚੁੱਕੇ ਹਨ, ਪਰ ਕਿਸੇ ਵੀ ਪਾਵਰਕਾਮ ਅਧਿਕਾਰੀ ਨੇ ਉਨ੍ਹਾਂ ਦਾ ਮਸਲਾ ਹੱਲ ਨਹੀਂ ਕੀਤਾ ਹੈ।
ਇਸ ਮੌਕੇ ਕਿਸਾਨਾਂ ਨੇ ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ ਮਾਰਗ ਤੇ ਸਠਿਆਲੀ ਪੁਲ ਤੇ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਰੋਸ ਮੁਜ਼ਾਹਰਾ ਕਰਦੇ ਹੋਏ ਪੰਜਾਬ ਪਾਵਰਕਾਮ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਅਰੇਬਾਜ਼ੀ ਕੀਤੀ।
ਇਸ ਧਰਨੇ ਮੁਜ਼ਾਹਰੇ ਦੌਰਾਨ ਐਕਸੀਅਨ ਕਾਦੀਆ ਇੰਜ ਜਸਵਿੰਦਰ ਸਿੰਘ ਅਤੇ ਐੱਸ ਡੀ ਓ ਕਾਹਨੂੰਵਾਨ ਅਮਰਬੀਰ ਸਿੰਘ ਨਾਗਰਾ ਵੀ ਮੌਕੇ ਤੇ ਪੁੱਜੇ। ਜਿੱਥੇ ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਕਿਸਾਨਾਂ ਦੀ ਮੁਸ਼ਕਿਲ ਨੂੰ ਆਪਣੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ।
ਇਹ ਵੀ ਪੜੋ: ਬਿਜਲੀ ਸੰਕਟ:ਸਰਕਾਰੀ ਕਰਮਚਾਰੀਆਂ ਨੇ ਹਵਾ 'ਚ ਉਡਾਏ ਸਰਕਾਰ ਦੇ ਆਦੇਸ਼