ETV Bharat / city

ਕਾਂਗਰਸ ਨੇ 'ਇਕ ਬੂਥ ਪੰਜ ਯੂਥ' ਪ੍ਰੋਗਰਾਮ ਦੀ ਕੀਤੀ ਸ਼ੁਰੂਆਤ - ਵਿਧਾਨ ਸਭਾ

ਗੁਰਦਾਸਪੁਰ ਵਿਚ ਵਿਧਾਨ ਸਭਾ (Vidhan Sabha) ਚੋਣਾਂ 2022 ਨੂੰ ਲੈ ਕੇ ਪੰਜਾਬ ਯੂਥ ਕਾਂਗਰਸ (Punjab Youth Congress) ਵੱਲੋਂ ਇਕ ਪ੍ਰੋਗਰਾਮ 'ਇਕ ਬੂਥ ਪੰਜ ਯੂਥ' ਸ਼ੁਰੂ ਕੀਤਾ ਹੈ।

ਕਾਂਗਰਸ ਨੇ 'ਇਕ ਬੂਥ ਪੰਜ ਯੂਥ' ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

author img

By

Published : Nov 12, 2021, 1:00 PM IST

ਗੁਰਦਾਸਪੁਰ: ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੰਜਾਬ ਵਿਚ ਯੂਥ ਕਾਂਗਰਸ ਵੱਲੋਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਵਿਚ ਕਾਂਗਰਸ ਸਰਕਾਰ ਅਤੇ ਕਾਂਗਰਸ ਪਾਰਟੀ ਦੀਆ ਨੀਤੀਆਂ ਨੂੰ ਹਲਕੇ ਦੀ ਬੂਥ ਲੈਵਲ ਦੇ ਲੋਕਾਂ ਤਕ ਪਹੁਚਾਉਣ ਲਈ 'ਇਕ ਬੂਥ ਪੰਜ ਯੂਥ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਤਹਿਤ ਬਟਾਲਾ ਵਿਖੇ ਯੂਥ ਕਾਂਗਰਸ (Punjab Youth Congress) ਦੇ ਪੰਜਾਬ ਇੰਚਾਰਜ ਮੁਕੇਸ਼ ਕੁਮਾਰ ਵੱਲੋਂ ਰਸਮੀ ਤੌਰ ਤੇ ਹਲਕਾ ਬਟਾਲਾ ਵਿਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।

ਕਾਂਗਰਸ ਨੇ 'ਇਕ ਬੂਥ ਪੰਜ ਯੂਥ' ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

ਮੁਕੇਸ਼ ਕੁਮਾਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ (Congress Party) ਦੀ ਕਾਰਗੁਜ਼ਾਰੀ ਨੂੰ ਲੋਕਾਂ ਤੱਕ ਬੂਥ ਲੈਵਲ ਤੇ ਲੈ ਕੇ ਜਾਣ ਲਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਨਾਲ ਸੰਗਠਨ ਵੀ ਮਜਬੂਤ ਹੋਵੇਗਾ ਅਤੇ ਲੋਕਾਂ ਨੂੰ ਵੀ ਕਾਂਗਰਸ ਪਾਰਟੀ ਦੀਆ ਲੋਕ ਹਿੱਤ ਨੀਤੀਆਂ ਦੀ ਜਾਣਕਾਰੀ ਮਿਲੇਗੀ।

ਉਥੇ ਹੀ ਵਿਰੋਧੀ ਪਾਰਟੀ ਆਪ ਦੇ ਖਿਲਾਫ ਸ਼ਬਦੀ ਵਾਰ ਕਰਦੇ ਹੋਏ ਮੁਕੇਸ਼ ਕੁਮਾਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਦਿੱਲੀ ਮਾਡਲ ਦਾ ਝੂਠਾ ਪ੍ਰਚਾਰ ਕਰ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।ਉਥੇ ਹੀ ਪੰਜਾਬ ਇੰਚਾਰਜ ਮੁਕੇਸ਼ ਕੁਮਾਰ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਵੱਲੋਂ ਪਿਛਲੀ ਵਾਰ ਵੀ ਯੂਥ ਕਾਂਗਰਸ ਦੇ ਨੁਮਾਇੰਦਿਆਂ ਵੱਲੋਂ ਐਮਐਲਏ ਦੇ ਉਮੀਦਵਾਰ ਵਜੋਂ ਮੈਦਾਨ ਚ ਉਤਾਰਿਆ ਗਿਆ ਸੀ।

ਇਹ ਵੀ ਪੜੋ:ਖੁਦਕੁਸ਼ੀ ਮਾਮਲਾ: ਲਗਾਈ ਜਾ ਰਹੀ ਹੈ ਇਨਸਾਫ਼ ਦੀ ਗੁਹਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.