ਗੁਰਦਾਸਪੁਰ: ਬੱਚਿਆਂ ਨੂੰ ਪਾਉਣ ਲਈ ਕਈ ਮਾਂ ਬਾਪ ਬਹੁਤ ਕੁੱਝ ਕਰਦੇ ਹਨ, ਬੱਚਿਆ ਲਈ ਮਾਪੇ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਪਰ ਗੁਰਦਾਸਪੁਰ ਦੇ ਪਿੰਡ ਨਬੀਪੁਰ ਵਿਖੇ ਇੱਕ ਅਜਿਹੇ ਮਾਂ ਪਿਓ ਵੀ ਹਨ ਜਿਨ੍ਹਾਂ ਨੇ ਆਪਣੀ 4 ਦਿਨਾਂ ਦੀ ਅਪਾਹਿਜ ਬੱਚੀ ਨੂੰ ਸਮਾਜ ਸੇਵੀ ਸੰਸਥਾ ਦੇ ਹਵਾਲੇ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਪਿੰਡ ਨਬੀਪੁਰ ਵਿਖੇ ਇਕ ਪਤੀ ਪਤਨੀ ਵੱਲੋਂ ਆਪਣੀ 4 ਦਿਨਾਂ ਦੀ ਅਪਾਹਿਜ ਬੱਚੀ ਨੂੰ ਆਰਥਿਕ ਤੰਗੀ ਦੇ ਚਲਦਿਆਂ ਸਮਾਜ ਸੇਵੀ ਸੰਸਥਾ ਦੇ ਹਵਾਲੇ ਕਰ ਦਿੱਤੀ ਗਈ। ਜਦੋਂ ਬੱਚੀ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਚਾਰ ਸਾਲਾਂ ਦੀ ਬੱਚੀ ਅਪਾਹਿਜ ਸੀ ਜਿਸਦਾ ਉਹ ਇਲਾਜ ਨਹੀਂ ਕਰਵਾ ਸਕਦੇ ਸੀ। ਇਲਾਜ ਲਈ ਕਾਫੀ ਪੈਸੇ ਚਾਹੀਦੇ ਸਨ। ਪਰ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਉਨ੍ਹਾਂ ਨੇ ਉਕਤ ਬੱਚੀ ਕਿਸੇ ਸਮਾਜ ਸੇਵੀ ਸੰਸਥਾ ਨੂੰ ਸੌਂਪ ਦਿੱਤਾ ਤਾਂ ਜੋ ਉਸ ਬੱਚੀ ਦਾ ਇਲਾਜ ਹੋ ਸਕੇ।
ਦੱਸ ਦਈਏ ਕਿ ਉਕਤ ਸੰਸਥਾ ਦੇ ਮੈਂਬਰਾਂ ਨੇ ਬੱਚੀ ਨੂੰ ਲੁਧਿਆਣਾ ਵਿਖੇ ਅਨਮੋਲ ਕਵਾਤਰਾ ਦੀ ਸੰਸਥਾ ਕੋਲ ਇਲਾਜ ਲਈ ਪਹੁੰਚਾਇਆ, ਜਿਸ 'ਤੇ ਸਮਾਜ ਸੇਵੀ ਸੰਸਥਾ ਦੇ ਪ੍ਰਤੀਨਿਧੀ ਅਨਮੋਲ ਕਵਾਤਰਾ ਨੇ ਬੱਚੀ ਦੇ ਮਾਤਾ ਪਿਤਾ ਨੂੰ ਫੋਨ ਕੀਤਾ ਕਿ ਉਹ ਬੱਚੀ ਦੇ ਕੋਲ ਆਉਣ ਅਤੇ ਖਰਚੇ ਦੀ ਚਿੰਤਾ ਨਾ ਕਰਨ। ਪਰ ਬੱਚੀ ਦੇ ਮਾਤਾ ਪਿਤਾ ਨੇ ਘਰ ਦੀ ਗਰੀਬੀ ਨੂੰ ਦੇਖਦੇ ਹੋਏ ਲੜਕੀ ਦੇ ਮਗਰ ਜਾਣ ਤੋਂ ਮਨਾ ਕਰ ਦਿੱਤਾ।
ਪਰ ਉਕਤ ਸੰਸਥਾ ਨੇ ਬੱਚੀ ਦਾ ਇਲਾਜ ਕਰਵਾਉਣ ਦਾ ਜਿੰਮੇਵਾਰੀ ਲਈ ਅਤੇ ਬੱਚੀ ਦੇ ਮਾਤਾ ਪਿਤਾ ਨੂੰ ਸਮਝਾਇਆ ਕਿ ਉਹ ਸਮਾਜ ਸੇਵੀ ਸੰਸਥਾ ਦੇ ਨਾਲ ਮਿਲ ਕੇ ਬੱਚੀ ਦਾ ਇਲਾਜ ਕਰਵਾਉਣ ਅਤੇ ਜਦੋਂ ਬੱਚੀ ਠੀਕ ਹੋ ਜਾਵੇਗੀ, ਉਸ ਨੂੰ ਵਾਪਸ ਆਪਣੇ ਕੋਲ ਲੈ ਜਾਣ। ਜਿਸ ਤੋਂ ਬਾਅਦ ਹੁਣ ਪਰਿਵਾਰ ਨੇ ਆਪਣੀ ਗਲਤੀ ਮੰਨੀ ਅਤੇ ਕਿਹਾ ਕਿ ਲੁਧਿਆਣਾ ਜਾ ਕੇ ਬੱਚੀ ਦਾ ਇਲਾਜ ਕਰਵਾਉਣਗੇ।
ਇਹ ਵੀ ਪੜੋ: ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ