ETV Bharat / city

ਸ੍ਰੀ ਫ਼ਤਿਹਗੜ੍ਹ ਸਾਹਿਬ: ਬਿਮਾਰੀਆਂ ਨੂੰ ਸੱਦਾ ਦੇ ਰਹੇ ਵੱਖ-ਵੱਖ ਪਿੰਡਾਂ 'ਚ ਬਣੇ ਟੋਭੇ ਤੇ ਛੱਪੜ - ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ

ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਪੇਂਡੂ ਲੋਕ ਵੱਖ-ਵੱਖ ਪਿੰਡਾਂ 'ਚ ਬਣੇ ਟੋਭਿਆਂ ਤੇ ਛੱਪੜਾਂ ਦੇ ਗੰਦੇ ਪਾਣੀ ਕਾਰਨ ਬੇਹਦ ਪਰੇਸ਼ਾਨ ਹਨ। ਲੋਕਾਂ ਨੇ ਕਿਹਾ ਕਿ ਇਹ ਛੱਪੜ ਤੇ ਟੋਭੇ ਲੋਕਾਂ ਨੂੰ ਲਾਭ ਦੇਣ ਦੀ ਬਜਾਏ ਬਿਮਾਰੀਆਂ ਦਾ ਕਾਰਨ ਬਣਦੇ ਜਾ ਰਹੇ ਹਨ। ਕੋਰੋਨਾ ਦੇ ਨਾਲ-ਨਾਲ ਗੰਦੇ ਪਾਣੀ ਕਾਰਨ ਇਥੇ ਡੇਂਗੂ, ਮਲੇਰੀਆਂ ਆਦਿ ਹੋਰਨਾਂ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਰਿਹਾ ਹੈ। ਉਨ੍ਹਾਂ ਸਿਹਤ ਵਿਭਾਗ ਤੇ ਜ਼ਿਲ੍ਹਾਂ ਪ੍ਰਸ਼ਾਸਨ ਕੋਲੋਂ ਇਸ ਸਬੰਧੀ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਗਈ ਹੈ।

ਬਿਮਾਰੀਆਂ ਨੂੰ ਸੱਦਾ ਦੇ ਰਹੇ ਪਿੰਡਾਂ 'ਚ ਬਣੇ ਟੋਭੇ

author img

By

Published : Oct 2, 2020, 1:46 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਪਿੰਡਾਂ 'ਚ ਲੋਕਾਂ ਦੀ ਸਹੂਲਤ ਲਈ ਬਣੇ ਟੋਭੇ ਤੇ ਛੱਪੜ ਲਾਭ ਦੇਣ ਦੀ ਬਜਾਏ ਬਿਮਾਰੀਆਂ ਦਾ ਕਾਰਨ ਬਣਦੇ ਜਾ ਰਹੇ ਹਨ। ਫ਼ਤਿਹਗੜ੍ਹ ਸਾਹਿਬ ਦੇ ਪੇਂਡੂ ਲੋਕ ਵੱਖ-ਵੱਖ ਪਿੰਡਾਂ 'ਚ ਬਣੇ ਟੋਭਿਆਂ ਤੇ ਛੱਪੜਾਂ ਦੇ ਗੰਦੇ ਪਾਣੀ ਕਾਰਨ ਬੇਹਦ ਪਰੇਸ਼ਾਨ ਹਨ। ਇੱਕ ਪਾਸੇ ਜਿਥੇ ਆਏ ਦਿਨ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ , ਉਥੇ ਹੀ ਜ਼ਿਲ੍ਹੇ ਦੇ ਕਈ ਇਲਾਕਿਆਂ 'ਚ ਡੇਂਗੂ ਤੇ ਮਲੇਰੀਆਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।

ਬਿਮਾਰੀਆਂ ਨੂੰ ਸੱਦਾ ਦੇ ਰਹੇ ਪਿੰਡਾਂ 'ਚ ਬਣੇ ਟੋਭੇ
ਬਿਮਾਰੀਆਂ ਨੂੰ ਸੱਦਾ ਦੇ ਰਹੇ ਪਿੰਡਾਂ 'ਚ ਬਣੇ ਟੋਭੇ
ਬਿਮਾਰੀਆਂ ਨੂੰ ਸੱਦਾ ਦੇ ਰਹੇ ਪਿੰਡਾਂ 'ਚ ਬਣੇ ਟੋਭੇ
ਬਿਮਾਰੀਆਂ ਨੂੰ ਸੱਦਾ ਦੇ ਰਹੇ ਪਿੰਡਾਂ 'ਚ ਬਣੇ ਟੋਭੇ

ਇਸ ਬਾਰੇ ਗੱਲਬਾਤ ਕਰਦਿਆਂ ਪਿੰਡ ਹਰੀਪੁਰ ਦੇ ਪਿੰਡ ਵਾਸੀ ਨੇ ਦੱਸਿਆ ਕਿ ਪੁਰਾਣੇ ਸਮੇਂ 'ਚ ਮੋਟਰਾਂ ਨਾ ਹੋਣ ਦੇ ਚਲਦੇ ਪਿੰਡਾਂ ਦੇ ਵਿੱਚ ਪਾਣੀ ਦੀ ਸਾਂਭ ਸੰਭਾਲ ਤੇ ਪਾਣੀ ਇਕੱਠਾ ਕਰਨ ਦੇ ਲਈ ਛੱਪੜ ਅਤੇ ਟੋਭੇ ਬਣਾਏ ਗਏ ਸਨ। ਮੀਂਹ ਪੈਣ ਦੌਰਾਨ ਇਹ ਛੱਪੜ ਪਾਣੀ ਦੇ ਨਾਲ ਭਰ ਜਾਂਦੇ ਸਨ। ਜਿਸ ਨੂੰ ਪਿੰਡਾਂ ਦੇ ਲੋਕ ਆਪਣੀ ਲੋੜ ਦੇ ਮੁਤਾਬਕ ਵਰਤਦੇ ਸਨ। ਮੌਜੂਦਾ ਸਮੇਂ 'ਚ ਲੋਕ ਇਨ੍ਹਾਂ ਛੱਪੜਾਂ ਦਾ ਇਸਤੇਮਾਲ ਨਹੀਂ ਕਰਦੇ,ਸਗੋਂ ਇਸ ਦੇ ਉਲਟ ਇਸ ਵਿੱਚ ਕੂੜਾ ਆਦਿ ਸੁੱਟ ਦਿੰਦੇ ਹਨ। ਪਿੰਡ ਵਾਸੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਛੱਪੜਾਂ ਤੇ ਟੋਭਿਆਂ ਵਿੱਚ ਗੰਦਾ ਪਾਣੀ ਜਮਾ ਹੋ ਗਿਆ ਹੈ। ਗੰਦੇ ਪਾਣੀ ਕਾਰਨ ਇਹ ਟੋਭੇ ਤੇ ਛੱਪੜ ਬਿਮਾਰੀਆਂ ਦਾ ਕਾਰਨ ਬਣ ਜਾਂਦੇ ਹਨ। ਨਗਰ ਨਿਗਮ ਵੱਲੋਂ ਵੀ ਇਨ੍ਹਾਂ ਟੋਭਿਆਂ ਦੀ ਸਫਾਈ ਜਾਂ ਪਾਣੀ ਨਿਕਾਸੀ ਸਬੰਧੀ ਕੋਈ ਕੰਮ ਨਹੀਂ ਕੀਤਾ ਜਾਂਦਾ। ਪਿੰਡ ਵਾਸੀਆਂ ਦੇ ਮੁਤਾਬਕ ਗੰਦੇ ਪਾਣੀ ਨਾਲ ਡੇਂਗੂ, ਮਲੇਰੀਆ ਆਦਿ ਹੋਣ ਨਾਲ ਬੀਤੇ ਦਿਨੀਂ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਮੌਤਾਂ ਵੀ ਹੋਈਆਂ ਹਨ।

ਪਿੰਡ ਸੌਂਧੀ ਵਿਖੇ ਇੱਕ ਮੈਡੀਕਲ ਸਟੋਰ ਦੇ ਮਾਲਿਕ ਅਨਿਲ ਲੁਟਾਵਾ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਕੋਰੋਨਾ ਤੋਂ ਇਲਾਵਾ ਲੋਕ ਡੇਂਗੂ, ਮਲੇਰੀਆ,ਚਮੜੀ ਦੇ ਰੋਗ ਤੇ ਟਾਈਫਾਈਡ ਵਰਗੀਆਂ ਬਿਮਾਰੀਆਂ ਤੋਂ ਗ੍ਰਸਤ ਹੋ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਪਿੰਡਾਂ 'ਚ ਬਣੇ ਛੱਪੜਾਂ ਆਦਿ 'ਚ ਗੰਦੇ ਪਾਣੀ ਦਾ ਜਮਾ ਹੋਣਾ ਤੇ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਛੱਪੜਾਂ ਆਦਿ 'ਚ ਕੂੜਾ ਸੁਟਣ ਨਾਲ ਟੋਂਭੇ ਤੇ ਛੱਪੜ ਹੋਰ ਗੰਦਲੇ ਹੋ ਜਾਂਦੇ ਹਨ। ਇਸ 'ਚ ਮੱਛਰ, ਮੱਖੀਆਂ ਆਦਿ ਪੈਦਾ ਹੁੰਦੇ ਹਨ ਜੋ ਕਿ ਲੋਕਾਂ 'ਚ ਬਿਮਾਰੀਆਂ ਫੈਲਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਗੰਦੇ ਪਾਣੀ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਵੱਖ-ਵੱਖ ਪ੍ਰੋਜੈਕਟਾਂ ਤਹਿਤ ਸਾਫ ਸਫਾਈ ਕਰਵਾਈ ਜਾਣੀ ਚਾਹੀਦੀ ਹੈ। ਪਿੰਡ ਦੇ ਟੋਭਿਆਂ ਦੇ ਪਾਣੀ ਨੂੰ ਸਾਫ਼ ਕਰਕੇ ਫਿਰ ਤੋਂ ਵਰਤਣ ਯੋਗ ਬਣਾਇਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਾਨੂੰ ਟੋਭਿਆਂ ਦੇ ਵਿੱਚ ਕੂੜਾ ਨਹੀਂ ਸੁੱਟਣਾ ਚਾਹੀਦਾ ਤਾਂ ਜੋ ਅਸੀਂ ਇਨ੍ਹਾਂ ਬਿਮਾਰੀਆਂ ਤੋਂ ਬਚ ਸਕੀਏ।

ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਕੋਲੋਂ ਇਸ ਸਬੰਧੀ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਏ ਤਾਂ ਵੱਧ ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾਇਆਂ ਜਾ ਸਕਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.