ETV Bharat / city

ਲੋਕ ਖ਼ੁਦ ਭਰੇ ਰਹੇ ਹਨ ਨਹਿਰ ਦਾ ਪਾੜ, ਪ੍ਰਸ਼ਾਸਨ ਬੇਖ਼ਬਰ - ਐੱਸਵਾਈਐੱਲ ਨਹਿਰ 'ਚ ਪਿਆ ਪਾੜ

ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਐੱਸਵਾਈਐੱਲ ਨਹਿਰ 'ਚ ਮੋਹਾਲੀ ਦੇ ਸੀਵਰੇਜ ਦੀ ਪਾਣੀ ਦੀ ਨਿਕਾਸੀ ਕਾਰਨ ਪਾੜ ਪੈ ਗਿਆ। ਪਾੜ ਪੈਣ ਨਾਲ ਨਹਿਰ ਉੱਤੇ ਬਣਿਆ ਪੁੱਲ ਟੁੱਟ ਗਿਆ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਉਡੀਕ ਨਾ ਕਰਦਿਆਂ ਨਾਂ ਕਰਦਿਆਂ ਇਸ ਨੂੰ ਖ਼ੁਦ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਫੋਟੋ
ਫੋਟੋ
author img

By

Published : Mar 10, 2020, 11:48 AM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਸ਼ਹਿਰ 'ਚ ਬੀਤੇ ਦਿਨੀਂ ਭਾਰੀ ਮੀਂਹ ਪੈਣ ਤੇ ਨਾਲ ਲਗਦੇ ਜ਼ਿਲ੍ਹੇ ਮੁਹਾਲੀ ਦੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਕਾਰਨ ਇਥੇ ਐੱਸਵਾਈਐੱਲ ਨਹਿਰ 'ਚ 50 ਫੁੱਟ ਡੂੰਘਾ ਪਾੜ ਪੈ ਗਿਆ।

ਇਸ ਤੋਂ ਇਲਾਵਾ ਨਹਿਰ ਉੱਤੇ ਬਣਿਆ ਪੁੱਲ ਵੀ ਟੁੱਟ ਗਿਆ, ਜਿਸ ਕਾਰਨ ਫ਼ਤਿਹਗੜ੍ਹ ਸਾਹਿਬ ਤੇ ਮੋਹਾਲੀ ਵਿਚਾਲੇ ਸੰਪਰਕ ਟੁੱਟ ਗਿਆ। ਸਥਾਨਕ ਲੋਕਾਂ ਨੇ ਇਸ ਸਬੰਧੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ। ਦੋ ਮਹੀਨੀਆਂ ਤੱਕ ਉਡੀਕ ਕਰਨ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਾ ਚੁੱਕੇ ਜਾਣ 'ਤੇ ਲੋਕਾਂ ਨੇ ਖ਼ੁਦ ਇਸ ਪਾੜ ਨੂੰ ਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਨਹਿਰ ਦੇ ਪਾੜ ਨੂੰ ਭਰਨ ਦਾ ਕੰਮ

ਇਸ ਬਾਰੇ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੁੱਲ ਟੁੱਟ ਜਾਣ ਤੇ ਨਹਿਰ ਵਿੱਚ ਪਾੜ ਪੈਣ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਸੀ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਗੱਲ ਤਾਂ ਸੁਣੀ ਪਰ ਇਸ ਕੰਮ ਨੂੰ ਪੂਰਾ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਇਸ ਲਈ ਹੁਣ ਸਥਾਨਕ ਲੋਕ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਮੂਹ ਮੈਂਬਰ ਇੱਕਜੁਟ ਹੋ ਕੇ ਇਸ ਕੰਮ ਨੂੰ ਪੂਰਾ ਕਰ ਰਹੇ ਹਨ।

ਹੋਰ ਪੜ੍ਹੋ :ਭਾਰਤ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਹੋਈ 47, ਪੰਜਾਬ 'ਚ ਆਇਆ ਪਹਿਲਾ ਕੇਸ

ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਨੇੜਲੇ ਪਿੰਡਾਂ ਦੇ ਦਰਜਨਾਂ ਲੋਕ ਖ਼ੁਦ ਬਖ਼ੁਦ ਇਸ ਨਹਿਰ ਨੂੰ ਪੂਰਨ ਵਿੱਚ ਲੱਗੇ ਹੋਏ ਹਨ ਜਦ ਕਿ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਜੇਕਰ ਲੋਕ ਆਪ ਕੁਝ ਵੀ ਕਰਨ ਦੀ ਥਾਂ ਲੈਣ ਤਾਂ ਔਖੇ ਤੋਂ ਔਖਾ ਕੰਮ ਵੀ ਕਿਸੇ ਅੱਗੇ ਨਹੀਂ ਅੜਦੇ। ਜਦਕਿ ਸਰਕਾਰੀ ਕੰਮ ਤਾਂ ਮਹਿਜ਼ ਫਾਈਲਾਂ 'ਚ ਹੀ ਅੜੇ ਰਹਿ ਜਾਂਦੇ ਹਨ। ਇਸ ਕੰਮ ਨੂੰ ਨੇਪਰੇ ਚੜ੍ਹਦੇ ਦੇਖ ਆਉਣ ਜਾਣ ਵਾਲੇ ਰਾਹਗੀਰਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ ਅਤੇ ਉਹ ਵੀ ਲੋਕਾਂ ਦੇ ਇਸ ਫੈਸਲੇ ਦੀ ਪ੍ਰਸ਼ੰਸਾ ਕਰਦੇ ਨਜ਼ਰ ਆਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.