ਚੰਡੀਗੜ੍ਹ: ਪੰਜਾਬ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 37 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 1914 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 32 ਹੋ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਕੋਰੋਨਾ ਮੀਡੀਆ ਬੁਲੇਟਿਨ ਵਿੱਚ ਜਾਰੀ ਕੀਤੇ ਅੰਕਿੜਆ ਅਨੁਸਾਰ ਅੱਜ ਅੰਮ੍ਰਿਤਸਰ ਵਿੱਚ 1, ਫ਼ਤਿਹਗੜ੍ਹ ਸਾਹਿਬ 8, ਜਲੰਧਰ 9, ਫ਼ਾਜ਼ਿਲਕਾ 1, ਲੁਧਿਆਣਾ 16, ਕਪੂਰਥਲਾ 1 ਅਤੇ ਪਟਿਆਲਾ ਵਿੱਚ 1 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿੱਚੋਂ 171 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1711 ਮਾਮਲੇ ਐਕਟਿਵ ਹਨ।
ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ |
---|
ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ | ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ |
---|---|---|---|---|---|---|---|
ਅੰਮ੍ਰਿਤਸਰ | 297 | 8 | 4 | ਮਾਨਸਾ | 32 | 6 | 0 |
ਬਰਨਾਲਾ | 21 | 1 | 1 | ਮੋਹਾਲੀ | 102 | 54 | 3 |
ਬਠਿੰਡਾ | 40 | 0 | 0 | ਮੋਗਾ | 59 | 4 | 0 |
ਫ਼ਰੀਦਕੋਟ | 46 | 3 | 0 | ਮੁਕਤਸਰ | 65 | 1 | 0 |
ਫ਼ਾਜ਼ਿਲਕਾ | 41 | 0 | 0 | ਪਠਾਨਕੋਟ | 29 | 10 | 1 |
ਫ਼ਿਰੋਜ਼ਪੁਰ | 44 | 1 | 1 | ਪਟਿਆਲਾ | 99 | 16 | 2 |
ਗੁਰਦਾਸਪੁਰ | 122 | 0 | 1 | ਰੂਪਨਗਰ | 56 | 2 | 1 |
ਹੁਸ਼ਿਆਰਪੁਰ | 91 | 6 | 4 | ਸੰਗਰੂਰ | 88 | 3 | 0 |
ਜਲੰਧਰ | 194 | 24 | 5 | ਸ਼ਹੀਦ ਭਗਤ ਸਿੰਘ ਨਗਰ | 103 | 18 | 1 |
ਕਪੂਰਥਲਾ | 26 | 2 | 2 | ਤਰਨ ਤਾਰਨ | 158 | 0 | 0 |
ਲੁਧਿਆਣਾ | 143 | 8 | 6 | ਫ਼ਤਹਿਗੜ੍ਹ ਸਾਹਿਬ | 55 | 2 | 0 |