ਚੰਡੀਗੜ੍ਹ: ਰਾਜਨੀਤਕ ਆਗੂਆਂ ਤੋਂ Say No to Plastic ਵਰਗਾ ਸਲੋਗਨ ਰਸਮੀ ਲੱਗਦਾ ਹੈ। ਵਾਤਾਵਰਣ ਨੂੰ ਬਚਾਉਣ ਦੀ ਯੋਜਨਾ ਅਕਸਰ ਸਰਕਾਰੀ ਫਾਈਲਾਂ ਅਤੇ ਭਾਸ਼ਣਾਂ ਦਾ ਹਿੱਸਾ ਹੁੰਦੀ ਹੈ। ਬੇਸ਼ਕ ਵਾਤਾਵਰਣ ਨੂੰ ਸਵੱਛ ਰੱਖਣ ਦੀ ਕਈ ਸਾਰੀ ਮੁੰਹਿਮ ਸਰਕਾਰ ਵੱਲੋਂ ਬਣਾਈ ਗਈ ਪਰ ਅਸਲ ਵਿੱਚ ਓਹ ਕਿਸੇ ਵੀ ਜਗ੍ਹਾ ਸਿਰਫ਼ ਉਸ ਸਮੇਂ ਲਾਗੂ ਹੋ ਸਕਦੀ ਹੈ ਜਦੋਂ ਇਲਾਕਾਵਾਸੀ ਸਹਿਯੋਗ ਕਰਦੇ ਹਨ।
ਨੌਜਵਾਨ ਸ਼ਹਿਰ ਨੂੰ ਪੌਲੀਥੀਨ ਮੁਕਤ ਬਣਾਉਣ ਦੀ ਕਰ ਰਹੇ ਕੋਸ਼ਿਸ਼
ਅਜਿਹੇ ਵਿੱਚ ਚੰਡੀਗੜ੍ਹ ਵਿੱਚ ਨੌਜਵਾਨ ਸ਼ਹਿਰ ਨੂੰ ਪੌਲੀਥੀਨ ਮੁਕਤ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਨੌਜਵਾਨਾਂ ਦੀ ਸੰਸਥਾ ਸੁਵਰਮਨੀ ਫਾਊਂਡੇਸ਼ਨ ਵੱਲੋਂ ਲੋਕਾਂ ਨੂੰ ਅਖ਼ਬਾਰ ਤੋਂ ਬਣੇ ਬੈਗ ਦਿੱਤੇ ਜਾ ਰਹੇ ਹਨ। ਨਾਲ ਹੀ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਵੀ ਅਪੀਲ ਕੀਤੀ ਜਾ ਰਹੀ ਹੈ।
ਲੋਕਾਂ ਨੂੰ ਮੁਫ਼ਤ ਪੇਪਰ ਬੈਗ ਦੇਣ ਦਾ ਮਕਸਦ
ਫਾਊਂਡੇਸ਼ਨ ਦੇ ਮੈਂਬਰ ਕੀਰਤੀ ਭਾਰਦਵਾਜ ਅਤੇ ਨਿਸ਼ਿਕਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਕਈ ਨੌਜਵਾਨ ਜੁੜੇ ਹਨ ਤੇ ਉਨ੍ਹਾਂ ਦੀ ਕਾਫ਼ੀ ਵੱਡੀ ਟੀਮ ਹੈ। ਉਨ੍ਹਾਂ ਦਾ ਮਕਸਦ ਇਹੀ ਹੈ ਕਿ ਲੋਕਾ ਨੂੰ ਮੁਫ਼ਤ ਪੇਪਰ ਬੈਗ ਦਿੱਤੇ ਜਾਣ ਤਾਂ ਜੋ ਲੋਕੀਂ ਪਲਾਸਟਿਕ ਦੇ ਲਿਫ਼ਾਫ਼ੇ ਵਰਤੋ ਨਾ ਕਰ ਅਖ਼ਬਾਰ ਦੇ ਬਣੇ ਬੈਗ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ।
ਅਖਬਾਰਾਂ ਤੋਂ ਬਣਾ ਰਹੇ ਪੇਪਰ ਬੈਗ
ਉਨ੍ਹਾਂ ਨੇ ਕਿਹਾ ਕਿ ਆਪਣੀ ਇਸ ਮੁਹਿੰਮ ਦੇ ਵਿੱਚ ਉਹ ਸੈਲਫ਼ ਹੈਲਪ ਗਰੁੱਪ ਵੀ ਬਣਾਉਣਗੇ ਤਾਂ ਜੋ ਇਹ ਟੀਮ ਅੱਗੇ ਵਧ ਕੇ ਲੋਕਾਂ ਨੂੰ ਅਖ਼ਬਾਰ ਦੇ ਲਿਫ਼ਾਫ਼ੇ ਉਪਲੱਬਧ ਕਰਵਾਉਣ। ਉਨ੍ਹਾਂ ਦਾ ਮਕਸਦ ਵਾਤਾਵਰਣ ਸੁਰੱਖਿਅਤ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਜੋ ਲੋਕ ਕੋਰੋਨਾ ਦੇ ਕਾਰਨ ਕੰਮ ਨਹੀਂ ਕਰ ਸਕੇ ਅਸੀਂ ਉਨ੍ਹਾਂ ਨੂੰ ਅਖਬਾਰ ਉਪਲਬਧ ਕਰਾਵਾਂਗੇ ਤੇ ਉਨ੍ਹਾਂ ਦੀ ਜੋ ਵੀ ਕਮਾਈ ਹੋਵੇਗੀ ਉਸ ਵਿੱਚੋਂ 10 ਫ਼ੀਸਦੀ ਸੰਸਥਾ ਨੂੰ ਦਿੱਤਾ ਜਾਵੇਗਾ ਜੋ ਗ਼ਰੀਬ ਬੱਚਿਆਂ ਦੀ ਸਿੱਖਿਆ ਵਿੱਚ ਇਸਤੇਮਾਲ ਕੀਤਾ ਜਾਵੇਗਾ। ਇਸ ਮੁੰਹਿਮ ਦੌਰਾਨ ਜਨਮਦਿਨ ਦੇ ਗਿਫ਼ਟ ਪੈਕ ਕਰਨ ਵਿੱਚ ਪਲਾਸਟਿਕ ਦੀ ਥਾਂ ਪੇਪਰ ਬੈਗ ਦੀ ਵਰਤੋਂ ਕੀਤੀ ਜਾਵੇਗੀ।