ਚੰਡੀਗੜ੍ਹ: ਜਿਹੜੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਖਾੜਕੂਵਾਦ(Militancy) ਵੇਲੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖ਼ਤਮ ਕੀਤਾ ਸੀ। ਉਨ੍ਹਾਂ ਨੂੰ ਹੁਣ ਬੁੱਢੇ ਵਾਰੇ ਲੈਣੇ ਦੇ ਦੇਣੇ ਪੈ ਰਹੇ ਹਨ।
ਕੁਝ ਪੁਲਿਸ ਅਧਿਕਾਰੀ ਤਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਚਲੇ ਗਏ, ਅਤੇ ਕੁਝ ਦੀ ਤਿਆਰੀ ਹੋ ਰਹੀ ਹੈ। ਅਜਿਹਾ ਹੀ ਇਕ ਮਾਮਲਾ ਹੈ, ਸਾਬਕਾ ਪੁਲਿਸ ਅਧਿਕਾਰੀ ਅਮਰੀਕ ਸਿੰਘ ਦਾ।
ਅਮਰੀਕ ਸਿੰਘ ਨੂੰ ਅੱਜ ਸੀ.ਬੀ.ਆਈ ਦੀ ਮੋਹਾਲੀ(mohali) ਅਦਾਲਤ ਨੇ ਇੱਕ ਝੂਠੇ ਪੁਲਿਸ ਮੁਕਾਬਲੇ ਵਿਚ ਦਸ ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਕੱਲ੍ਹ ਅਦਾਲਤ ਨੇ ਇਸ ਨੂੰ ਦੋਸ਼ੀ ਮੰਨ ਲਿਆ ਸੀ।
1992 ਵਿੱਚ ਇਸ ਨੇ ਗੁਰਵਿੰਦਰ ਸਿੰਘ ਨਾਂ ਦੇ ਇਕ ਨੌਜਵਾਨ ਨੂੰ ਉਸ ਦੇ ਤਾਏ ਦੇ ਘਰੋਂ ਜਲੰਧਰ ਤੋਂ ਫੜਕੇ ਬਿਆਸ ਥਾਣੇ ਵਿਚ ਤਸ਼ੱਦਦ ਕੀਤਾ ਅਤੇ ਬਾਅਦ ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਖ਼ਤਮ ਕਰ ਦਿੱਤਾ।
ਜਦੋਂ ਗੁਰਬਿੰਦਰ ਸਿੰਘ ਨੂੰ ਉਸਦੇ ਤਾਏ ਦੇ ਘਰੋਂ ਚੁੱਕਿਆ ਤਾਂ ਗੁਰਵਿੰਦਰ ਦੇ ਪਿਤਾ ਨੂੰ ਵੀ ਫੜਿਆ ਹੋਇਆ ਸੀ, ਪਰ ਅਗਲੇ ਦਿਨ ਉਸ ਨੂੰ ਛੱਡ ਦਿੱਤਾ। ਬਿਆਸ ਥਾਣੇ ਦੇ ਅਧਿਕਾਰੀਆਂ ਨੇ ਕਿਹਾ ਕਿ ਗੁਰਵਿੰਦਰ ਸਿੰਘ ਨੂੰ ਅਗਲੇ ਦਿਨ ਲੈ ਜਾਣਾ।
ਪਰ ਜਦੋਂ ਪੰਚਾਇਤ ਗੁਰਵਿੰਦਰ ਸਿੰਘ ਨੂੰ ਬਿਆਸ ਥਾਣੇ ਵਿੱਚੋਂ ਲੈਣ ਗਈ ਤਾਂ ਪੁਲਿਸ ਵਾਲਿਆਂ ਨੇ ਸਪੱਸ਼ਟ ਕਹਿ ਦਿੱਤਾ ਕਿ ਉਸ ਦਾ ਪੁਲਿਸ ਮੁਕਾਬਲਾ ਬਣਾ ਦਿੱਤਾ ਹੈ। 1997 ਤੋਂ ਲੈ ਕੇ ਹੁਣ ਤੱਕ ਹਾਈ ਕੋਰਟ ਦੇ ਆਦੇਸ਼ਾਂ 'ਤੇ ਸੀ.ਬੀ.ਆਈ(CBI) ਇਸ ਮਾਮਲੇ ਦੀ ਜਾਂਚ ਕਰ ਰਹੀ ਸੀ।
ਅਦਾਲਤ ਨੇ ਇਸ ਸਾਬਕਾ ਪੁਲਿਸ ਅਧਿਕਾਰੀ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾ ਦਿੱਤੀ ਹੈ। ਇਸ ਮਾਮਲੇ ਦਾ ਇੱਕ ਹੋਰ ਮੁਲਜ਼ਮ ਕਈ ਸਾਲ ਪਹਿਲਾਂ ਹੀ ਜਹਾਨੋਂ ਕੂਚ ਕਰ ਗਿਆ ਸੀ।
ਇਹ ਵੀ ਪੜ੍ਹੋ:ਲੱਖਾਂ ਦੀ ਜਾਅਲੀ ਕਰੰਸੀ ਸਮੇਤ ਨੌਜਵਾਨ ਗ੍ਰਿਫ਼ਤਾਰ