ਚੰਡੀਗੜ੍ਹ: ਪੰਜਾਬ ਵਿੱਚ ਕਾਂਗਰਸ ਇਸ ਵਾਰ ਫੇਰ ਮੁੱਖ ਮੰਤਰੀ ਦਾ ਚਿਹਰਾ (cm face)ਐਲਾਨ ਕੇ ਚੋਣ ਲੜ ਰਹੀ ਹੈ। ਪਾਰਟੀ ਨੇ ਪੰਜ ਮਹੀਨੇ ਪਹਿਲਾਂ ਨਵਜੋਤ ਸਿੱਧੂ ’ਤੇ ਭਰੋਸਾ ਜਿਤਾ ਕੇ ਪਾਰਟੀ ਦਾ ਸੂਬਾ ਪ੍ਰਧਾਨ (sidhu is ppcc president)ਬਣਾਇਆ ਸੀ। ਮੁੱਖ ਮੰਤਰੀ ਬਦਲਣ ਦੀ ਗੱਲ ਆਈ ਤਾਂ ਵੱਡੇ ਆਗੂਆਂ ਦੀ ਆਪਸੀ ਲੜਾਈ ਵਿੱਚ ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ। ਦੂਜੇ ਪਾਸੇ ਇਸ ਉਪਰੰਤ ਨਵਜੋਤ ਸਿੱਧੂ ਸਰਕਾਰ ਦੀ ਕਾਰਗੁਜਾਰੀ ’ਤੇ ਸੁਆਲ ਉਠਾਉਂਦੇ ਰਹੇ ਤੇ ਚੋਣਾਂ ਨੇੜੇ ਆਈਆਂ ਤਾਂ ਕਾਂਗਰਸ ਨੇ ਇੱਖ ਸਰਵੇ ਕਰਵਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੜ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਦਿੱਤਾ।
ਕੀ ਚੰਨੀ ਕਰ ਸਕਣਗੇ ਅਗਵਾਈ?
ਰਾਜਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਕੀ ਚਰਨਜੀਤ ਸਿੰਘ ਚੰਨੀ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰ ਸਕਣਗੇ। ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਦਿਨ ਤੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਆਇਆ ਗਿਆ ਸੀ, ਉਨ੍ਹਾੰ ਉਸੇ ਦਿਨ ਤੋਂ ਉਨ੍ਹਾਂ ਨੇ ਪਾਰਟੀ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦੇਣਾ ਸ਼ੁਰੂ ਕਰ ਦਿੱਤਾ ਤੇ ਚਾਰ ਮਹੀਨੇ ਵਿੱਚ ਤੇਜੀ ਨਾਲ ਕਈ ਵੱਡੇ ਪੈਸਲੇ ਲਏ ਤੇ ਕੰਮ ਕੀਤੇ। ਅਜਿਹੇ ਕੰਮਾਂ ਤੋਂ ਹੀ ਖੁਸ਼ ਹੋ ਕੇ ਪਾਰਟੀ ਨੇ ਉਨ੍ਹਾਂ ਨੂੰ ਨਾ ਸਿਰਫ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ, ਸਗੋਂ ਦੂਜੀ ਸੀਟ ਤੋਂ ਵੀ ਚੋਣ ਲੜਨ ਲਈ ਮੈਦਾਨ ਵਿੱਚ ਉਤਾਰਿਆ।
ਸਿੱਧੂ ਸ਼ਾਂਤ ਨਾ ਹੋਏ ਤਾਂ ਕੀ ਕਾਂਗਰਸ ਹੋਵੇਗੀ ਸਫਲ
ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਉਪਰੰਤ ਭਾਵੇਂ ਨਵਜੋਤ ਸਿੱਧੂ ਦਾ ਰਵੱਈਆ ਫਿਲਹਾਲ ਨਰਮ ਹੈ ਪਰ ਅਜਿਹੇ ਵਿੱਚ ਇਹ ਵੀ ਵੱਡਾ ਸੁਆਲ ਹੈ ਕਿ ਸਿੱਧੂ ਦੇ ਬਗਾਵਤੀ ਸੁਰਾਂ ਦੇ ਮਹੌਲ ਵਿੱਚ ਚੰਨੀ ਕਾਂਗਰਸ ਨੂੰ ਸੰਭਾਲ ਸਕਦੇ ਹਨ। ਫਿਲਹਾਲ ਸਿੱਧੂ ਵੀ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਬਰਾਬਰ ਦਾ ਯੋਗਦਾਨ ਪਾ ਰਹੇ ਹਨ ਤੇ ਚਰਨਜੀਤ ਸਿੰਘ ਚੰਨੀ ਵੀ ਉਨ੍ਹਾਂ ਨੂੰ ਨਾਲ ਲੈ ਕੇ ਚੱਲ ਰਹੇ ਹਨ। ਪਾਰਟੀ ਨੇ ਵੀ ਨਵਜੋਤ ਸਿੱਧੂ ਨੂੰ ਸ਼ਾਂਤ ਕਰਨ ਲਈ ਸਰਕਾਰ ਤੋਂ ਪਾਰਟੀ ਦੀਆਂ ਨੀਤੀਆਂ ਲਾਗੂ ਕਰਵਾਉਣ ਲਈ ਸ਼ਕਤੀਆਂ ਦੇ ਦਿੱਤੀਆਂ ਹਨ। ਅਜਿਹੇ ਹਾਲਾਤ ਇਹੋ ਇਸ਼ਾਰਾ ਕਰਦੇ ਹਨ ਕਿ ਚਰਨਜੀਤ ਸਿੰਘ ਚੰਨੀ ਨੂੰ ਸਫਲ ਅਗਵਾਈ ਲਈ ਸੁਖਾਲਾ ਮਹੌਲ ਵੀ ਬਣਾ ਕੇ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੀਐਮ ਨਿਵਾਸ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਸਿੱਖ ਆਗੂਆਂ ਨਾਲ ਮੁਲਾਕਾਤ