ਚੰਡੀਗੜ੍ਹ: ਪੰਜਾਬ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਪਿੱਛਲੇ 15 ਸਾਲਾਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ ਜਦ ਕਿ ਇੱਕ ਅਨੁਮਾਨ ਦੇ ਮੁਤਾਬਕ ਪ੍ਰਾਈਵੇਟ ਖ਼ਰੀਦ ਪਹਿਲੀ ਵਾਰ 5 ਲੱਖ ਟਨ ਤੋਂ ਵੱਧ ਹੋ ਸਰਦੀ ਹੈ ਜੋ ਕਿ 2007 ਤੋਂ ਬਾਅਦ ਸਭ ਤੋਂ ਜਿਆਦਾ ਹੋਵੇਗੀ। ਐਤਵਾਰ ਤੱਕ ਕਰੀਬ 83 ਲੱਖ ਟਨ ਕਣਕ ਦੀ ਸਰਕਾਰੀ ਖ਼ਰੀਦ ਹੋ ਚੁੱਕੀ ਸੀ ਪਰ ਟੀਚਾ 135 ਲੱਖ ਟਨ ਤੋਂ ਵੱਧ ਦਾ ਸੀ। ਇਸ ਦਾ ਮੁੱਖ ਕਾਰਨ ਮਾਰਚ ਦੇ ਮਹੀਨੇ ਵਿੱਚ ਅਚਾਨਕ ਆਇਆ ਬਦਲਾਅ ਹੈ।
ਇਸ 'ਤੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਇਸ ਵਾਰ ਕਣਕ ਦੀ ਆਮਦ 90 ਲੱਖ ਟਨ ਤੋਂ ਵੀ ਘੱਟ ਰਹਿ ਸਰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨੁਕਸਾਨ ਪੱਖੇਂ ਦੇਖੀਏ ਤਾਂ ਕਰੀਬ 9200 ਕਰੋੜ ਰੂਪਏ ਦੀ ਕਣਕ ਦਾ ਝਾੜ ਘੱਟ ਗਿਆ ਹੈ ਜਿਸ ਦਾ ਸਿੱਧਾ ਅਸਰ ਬਜਾਰ 'ਤੇ ਵੀ ਪਵੇਗਾ।
ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਵਾਰ ਮੌਸਮ ਦੀ ਮਾਰ ਦੇ ਚੱਲਦਿਆਂ ਝਾੜ ਦੇ ਕਾਰਨ ਕਿਸਾਨਾਂ ਬਹੁਤ ਵੱਡੀ ਮਾਰ ਪਈ ਹੈ। ਨਾਲ ਹੀ ਨਿੱਜੀ ਕੰਪਨੀਆਂ ਦੀ ਖ਼ਰੀਦ 'ਤੇ ਬੋਲਦਿਆਂ ਕਿਸਾਨ ਆਗੂ ਦਾ ਕਹਿਣਾ ਹੈ ਕਿ ਇਹ ਕਰੀਬ 4 ਦੇ ਕਰੀਬ ਖ਼ਰੀਦ ਪ੍ਰਾਈਵੇਟ ਕੰਪਨੀਆਂ ਨੇ ਕੀਤੀ ਹੈ ਜੋ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ ਪਹਿਲਾਂ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਵਹਿਮ ਹੈ ਲੋਕਾਂ ਦੇ ਮਨ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਇੱਕ ਇੱਕ ਮਹੀਨੇ ਦੌਰਾਨ 14 ਕਿਸਾਨਾਂ ਦੀ ਆਤਮ ਹੱਤਿਆ 'ਤੇ ਦੁੱਖ ਜਤਾਇਆ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਣਕ ਦੀ ਖ਼ਰੀਦ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ। ਉਨ੍ਹਾਂ ਵੱਲੋਂ ਖ਼ਰੀਦ ਦੇ ਨਿਯਮਾਂ ਵਿੱਚ ਤੁਰੰਤ ਢਿੱਲ ਦੇਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਕਿਸਾਨਾਂ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ।
ਦੱਸ ਦਈਏ ਕਿ 2021 ਦੇ ਹਾੜ੍ਹੀ ਸੀਜ਼ਨ ਵਿੱਚ ਰਿਕਾਰਡ 132.14 ਲੱਖ ਟਨ ਦੀ ਖ਼ਰੀਦ ਕੀਤੀ ਗਈ ਸੀ। ਜਦੋਂ ਕਿ 2007 'ਚ 70.99 ਲੱਖ ਅਤੇ 2006 'ਚ 69.07 ਲੱਖ ਟਨ ਸਰਕਾਰੀ ਖ਼ਰੀਦ ਹੋਈ ਸੀ। ਇਸ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ 2006 ਅਤੇ 2007 'ਚ ਖੁਰਾਕ ਸੰਕਟ ਪੈਦਾ ਹੋ ਗਿਆ ਸੀ, ਇਸ ਕਾਰਨ ਕਣਕ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ। ਇਸ ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚੋਂ ਨਿੱਜੀ ਖ਼ਰੀਦ 2006 ਵਿੱਚ 13.12 ਲੱਖ ਟਨ ਅਤੇ 9.18 ਲੱਖ ਟਨ ਹੋਈ ਸੀ। ਜੇਕਰ ਗੱਲ ਕਰੀਏ ਤਾਂ ਇਸ ਵਾਰ ਦੀ ਤਾਂ ਐਤਵਾਰ ਤੱਕ ਨਿੱਜੀ ਖ਼ਰੀਦ 4.61 ਲੱਖ ਟਨ ਰਹੀ ਹੈ ਜੋ ਕਿ ਪਿਛਲੇ ਸੀਜ਼ਨ ਸਿਰਫ਼ 1.14 ਲੱਖ ਟਨ ਸੀ।
ਨਿੱਜੀ ਖਰੀਦ ਨੂੰ ਲੈ ਕੇ ਅਧਿਕਾਰੀ ਉਮੀਦ ਕਰ ਰਹੇ ਹਨ ਕਿ ਅਗਲੇ 3 ਜਾਂ 4 ਦਿਨਾਂ ਦੌਰਾਨ ਇਹ ਆੰਕੜਾ 5 ਲੱਖ ਟਨ ਤੱਕ ਜਾ ਸਕਦਾ ਹੈ ਜੋ ਕਿ 2007 ਤੋਂ ਬਾਅਦ ਪਹਿਲੀ ਵਾਰ ਇਹੋ ਜਿਹਾ ਰੂਝਨ ਵੇਖਣ ਨੂੰ ਮਿਲ ਸਰਦਾ ਹੈ। ਨਿੱਜੀ ਖਰੀਦ ਨੂੰ ਲੈ ਕੇ ਅਧਿਕਾਰੀ ਉਮੀਦ ਕਰ ਰਹੇ ਹਨ ਕਿ ਅਗਲੇ 3 ਜਾਂ 4 ਦਿਨਾਂ ਦੌਰਾਨ ਇਹ ਆੰਕੜਾ 5 ਲੱਖ ਟਨ ਤੱਕ ਜਾ ਸਕਦਾ ਹੈ ਜੋ ਕਿ 2007 ਤੋਂ ਬਾਅਦ ਪਹਿਲੀ ਵਾਰ ਇਹੋ ਜਿਹਾ ਰੂਝਨ ਵੇਖਣ ਨੂੰ ਮਿਲ ਸਰਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਗੁਰਦੇਵ ਸਿੰਘ ਭਾਟੀਆ ਨੇ ਕਿਹਾ ਕਿ ਪੰਜਾਬ ਵਿੱਚ ਇਸ ਵਾਰ ਸਰਕਾਰੀ ਏਜੰਸੀਆਂ ਵੱਲੋਂ ਕਣਕ ਦੀ ਘੱਟ ਖਰੀਦ ਨੂੰ ਲੈ ਕੇ ਹਾਲਾਤ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਵਾਂਗ ਹੋ ਗਏ ਹਨ। ਕਿਸਾਨ ਮੰਡੀਆਂ ਚ ਪਰੇਸ਼ਾਨ ਹੋ ਰਹੇ ਹਨ। ਕਣਕ ਦੀ ਘੱਟ ਖਰੀਦ ਨੂੰ ਲੈ ਕੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਪਰ ਸਰਕਾਰ ਚੁੱਪ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਇੱਕ ਕਿਸਾਨੀ ਸੂਬਾ ਹੈ ਪਰ ਜੋ ਹਾਲਾਤ ਇਸ ਸਮੇਂ ਨਜ਼ਰ ਆ ਰਹੇ ਹਨ ਉਸ ਤੋਂ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਸਰਕਾਰ ਜਿੱਥੇ ਪੰਜਾਬ ਦੀ ਜਵਾਨੀ ਨੂੰ ਵਿਦੇਸ਼ਾਂ ਤੋਂ ਲਿਆਉਣ ਦੀ ਗੱਲ ਕਰ ਰਹੀ ਹੈ ਪਰ ਪੰਜਾਬ ਦੀ ਕਿਸਾਨੀ ਵੀ ਸਰਕਾਰਾਂ ਕੋਲੋਂ ਨਹੀਂ ਸੰਭਾਲੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲੇ ਪਾਰਟੀ ਨੇ ਲੋਕਾਂ ਨੂੰ ਬਹੁਤ ਸਾਰੇ ਵਾਅਦੇ ਕੀਤੇ ਸੀ ਪਰ ਅੱਜ ਲਗਦਾ ਹੈ ਕਿ ਪੰਜਾਬ ਸਿਰਫ਼ ਜਵਾਨੀ ਤੋਂ ਹੀ ਨਹੀਂ ਬਲਕਿ ਕਿਸਾਨੀ ਤੋਂ ਵੀ ਵਾਂਝਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਕਿਸਾਨ ਪ੍ਰਾਈਵੇਟ ਏਜੰਸੀਆਂ ਨੂੰ ਆਪਣੀ ਫਸਲ ਵੇਚਣ ਨੂੰ ਮਜ਼ਬੂਰ ਹਨ ਜਦਕਿ ਸਰਕਾਰਾਂ ਵੱਲੋਂ ਇਸ ਬਾਬਤ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ: ਨਿਸ਼ਾਨੇ 'ਤੇ AAP: ਕੇਜਰੀਵਾਲ ਦਾ ਬਿਆਨ-"1 ਅਪ੍ਰੈਲ ਤੋਂ ਕੋਈ ਖੁਦਕੁਸ਼ੀ ਨਹੀਂ", ਵਿਰੋਧੀਆਂ ਨੇ ਕਿਹਾ-"ਅਪ੍ਰੈਲ ਫੂਲ ਬਣਾਇਆ"