ਚੰਡੀਗੜ੍ਹ: ਓਲੰਪਿਕ (Olympics) ਵਿੱਚ ਬ੍ਰੌਜ਼ ਮੈਡਲ ਤਗਮਾ ਜੈਤੂ ਭਾਰਤੀ ਹਾਕੀ ਟੀਮ (Indian hockey team) ਨੂੰ ਸਨਮਾਨਿਤ ਕਰਨ ਦੇ ਲਈ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਖਾਸ ਮੁਲਾਕਾਤ ਕੀਤੀ ਗਈ ਹੈ।
ਇਸ ਮੌਕੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਮਾਤਾ ਦਾ ਇੱਕੋ-ਇੱਕ ਸੁਪਨਾ ਹਾਕੀ ਓਲੰਪਿਕ ਦੇ ਵਿੱਚ ਤਗਮਾ ਜਿੱਤਣਾ ਸੀ ਅਤੇ ਉਨ੍ਹਾਂ ਨੇ ਇਹ ਸੁਪਨਾ ਪੂਰਾ ਕਰ ਮੈਡਲ ਆਪਣੇ ਮਾਤਾ-ਪਿਤਾ ਦੀ ਝੋਲੀ ਵਿੱਚ ਪਾਇਆ ਹੈ। ਉਨ੍ਹਾਂ ਦੱਸਿਆ ਕਿ ਇਹ ਮੈਡਲ ਜਿੱਤ ਕੇ ਹੁਣ ਉਹ ਅੱਗੇ ਆਉਣ ਵਾਲੀਆਂ ਖੇਡਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ ਤੇ ਦੇਸ਼ ਲਈ ਹੋਰ ਮੈਡਲ ਲਿਆਉਣਗੇ। ਇਸ ਗੱਲਬਾਤ ਦੇ ਦੌਰਾਨ ਮਨਪ੍ਰੀਤ ਨਾਲ ਕਈ ਨਿੱਜੀ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ।