ETV Bharat / city

ਕਿਤੇ ਮੱਧ ਪ੍ਰਦੇਸ਼ ਜਹੀ ਤਾਂ ਨਹੀਂ ਹੋ ਜਾਵੇਗੀ ਪੰਜਾਬ ’ਚ ਕਾਂਗਰਸ ਦੀ ਸਥਿਤੀ ? - BJP formed govt

ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ (Congress won madhya pradesh) ਸੀ ਪਰ ਬਗਾਵਤ ਕਾਰਨ ਛੇਤੀ ਹੀ ਸੱਤਾ ਗੁਆਉਣੀ ਪਈ (Congress lost govt)। ਹਾਈਕਮਾਂਡ ਦਾ ਸਖ਼ਤ ਰਵੱਈਆ ਜਾਰੀ ਰਿਹਾ ਤੇ ਅਜਿਹੇ ਹਾਲਾਤ ਪੰਜਾਬ ਵਿੱਚ ਵੀ ਬਣੇ ਤੇ ਇਥੇ ਤਾਂ ਚੋਣਾਂ ਤੋਂ ਪਹਿਲਾਂ ਹੀ ਕਈ ਬਾਗੀ ਹੋ ਗਏ (Many left party before election) ਤੇ ਦੂਜੀਆਂ ਪਾਰਟੀਆਂ ਵਿੱਚ ਸ਼ਮੂਲੀਅਤ ਕਰ ਲਈ।

ਪੰਜਾਬ ’ਚ ਕਾਂਗਰਸ ਦੀ ਸਥਿਤੀ?
ਪੰਜਾਬ ’ਚ ਕਾਂਗਰਸ ਦੀ ਸਥਿਤੀ?
author img

By

Published : Feb 17, 2022, 1:13 PM IST

ਚੰਡੀਗੜ੍ਹ: ਮੱਧ ਪ੍ਰਦੇਸ਼ ਵਿੱਚ ਮੁੱਖ ਮੰਤਰੀ ਨਾ ਬਣਾਉਣ ਕਾਰਨ ਜੋਤੀਰਾਦਿਤਿਆ ਸਿੰਧੀਆ ਬਾਗੀ ਹੋ ਗਏ ਸੀ ਤੇ ਬਣੀ ਬਣਾਈ ਸਰਕਾਰ (Congress won madhya pradesh) ਤੋੜ ਕੇ ਭਾਜਪਾ ਦਾ ਝੰਡਾ ਕਾਇਮ (BJP formed govt) ਕਰਵਾ ਦਿੱਤਾ। ਉਥੇ ਜੋਤੀਰਾਦਿਤਿਆ ਸਿੰਧੀਆ ਮੁੱਖ ਮੰਤਰੀ ਬਣਾਉਣ ਦੀ ਮੰਗ ਕਾਂਗਰਸ ਹਾਈਕਮਾਂਡ ਕੋਲੋਂ ਮੰਗ ਕਰ ਰਹੇ ਸੀ ਪਰ ਹਾਈਕਮਾਂਡ ਵਿੱਚ ਗਾਂਧੀ ਪਰਿਵਾਰ ਨੇ ਮਰਹੂਮ ਰਾਜੀਵ ਗਾਂਧੀ ਦੇ ਨਜਦੀਕੀ ਕਮਲਨਾਥ ਨੂੰ ਮੁੱਖ ਮੰਤਰੀ ਬਣਾਉਣ ਨੂੰ ਤਰਜੀਹ ਦਿੱਤੀ ਸੀ। ਇਸੇ ਕਾਰਨ ਜੋਤੀਰਾਦਿਤਿਆ ਸਿੰਧੀਆ ਨੇ ਬਗਾਵਤ ਕਰ ਦਿੱਤੀ (Congress lost govt)।

ਮੱਧ ਪ੍ਰਦੇਸ਼ ਵਿੱਚ ਸਿੰਧੀਆ ਆਪਣੇ ਨਾਲ ਕਈ ਵਿਧਾਇਕ ਤੋਂ ਅਸਤੀਫਾ ਦਿਵਾ ਕੇ ਉਨ੍ਹਾਂ ਨੂੰ ਲੈ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ (Many left party before election)। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਨਾ ਸਿਰਫ ਸਰਕਾਰ ਤੋੜੀ, ਸਗੋਂ ਮੁੜ ਜਿਮਨੀ ਚੋਣ ਵਿੱਚ ਉਨ੍ਹਾਂ ਵਿਧਾਇਕਾਂ ਨੂੰ ਮੁੜ ਚੋਣ ਜਿਤਵਾਈ ਤੇ ਭਾਜਪਾ ਨੂੰ ਸਥਿਰ ਸਰਕਾਰ ਵੀ ਦਿਵਾਈ। ਇਵਜ਼ ਵਜੋਂ ਭਾਜਪਾ ਨੇ ਸਿੰਧੀਆ ਨੂੰ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਬਣਾ ਕੇ ਢੁੱਕਵੀਂ ਥਾਂ ’ਤੇ ਨਿਵਾਜਿਆ ਵੀ। ਇਸੇ ਪਰਿਵਾਰ ਤੋਂ ਪਹਿਲਾਂ ਵਸੁੰਧਰਾ ਰਾਜੇ ਸਿੰਧੀਆ ਵੀ ਪਿਛਲੇ ਲੰਮੇ ਸਮੇਂ ਤੋਂ ਭਾਜਪਾ ਵਿੱਚ ਹਨ।

ਮੱਧ ਪ੍ਰਦੇਸ਼ ਵਿੱਚ ਸਰਕਾਰ ਗੁਆਉਣ ਦੇ ਬਾਵਜੂਦ ਹਾਈਕਮਾਂਡ ਨੇ ਕੋਈ ਸਬਕ ਨਹੀਂ ਲਿਆ ਤੇ ਪੰਜਾਬ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਹੀ ਚੋਣਾਂ ਦੌਰਾਨ ਕਈ ਅਹਿਮ ਆਗੂ ਗੁਆ ਕੇ ਵੱਡਾ ਨੁਕਸਾਨ ਸਹੇੜ ਲਿਆ। ਹਾਲਾਂਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਨਾਲ ਨਜਦੀਕੀਆਂ ਦੇ ਦੋਸ਼ ਤਹਿਤ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹਿਆ ਗਿਆ ਪਰ ਉਨ੍ਹਾਂ ਦੇ ਬਦਲ ਦੇ ਰੂਪ ਵਿੱਚ ਵੇਖੇ ਗਏ ਫਾਇਰ ਬ੍ਰਾਂਡ ਆਗੂ ਨਵਜੋਤ ਸਿੰਘ ਸਿੱਧੂ ਨੂੰ ਵੀ ਕਾਂਗਰਸ ਸੰਤੁਸ਼ਟ ਨਹੀਂ ਕਰ ਸਕੀ। ਖੁੱਲ੍ਹੇ ਤੌਰ ’ਤੇ ਨਵਜੋਤ ਸਿੱਧੂ ਨੇ ਕਦੇ ਮੁੱਖ ਮੰਤਰੀ ਚਿਹਰਾ ਬਣਾਉਣ ਦੀ ਮੰਗ ਜਨਤਕ ਨਹੀਂ ਕੀਤੀ ਤੇ ਨਾ ਹੀ ਕੋਈ ਬਗਾਵਤ ਕੀਤੀ ਪਰ, ਉਨ੍ਹਾਂ ਆਪਣੇ ਭਾਸ਼ਣਾਂ ਰਾਹੀਂ ਆਪਣੀ ਹੀ ਸਰਕਾਰ ਦੀ ਕਾਰਗੁਜਾਰੀ ’ਤੇ ਵੱਡੇ ਸੁਆਲ ਖੜ੍ਹੇ ਕੀਤੇ।

ਸਿੱਧੂ ਦੀ ਸ਼ੈਲੀ

ਨਵਜੋਤ ਸਿੱਧੂ ਦੀ ਅਜਿਹੀ ਭਾਸ਼ਣ ਸ਼ੈਲੀ ਵੀ ਸ਼ਾਇਦ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਪਿੱਛੇ ਕਾਂਗਰਸ ਦੀ ਝਿਜਕ ਸਾਬਤ ਹੋਈ ਹੋ ਸਕਦੀ ਹੈ ਪਰ ਉਨ੍ਹਾਂ ਦੇ ਭਾਸ਼ਣਾਂ ਨਾਲ ਕਾਂਗਰਸ ਲਈ ਚਿੰਤਾ ਪੈਦਾ ਹੋਣਾ ਸੁਭਾਵਿਕ ਹੀ ਹੈ। ਇਸ ਤਰ੍ਹਾਂ ਨਾਲ ਨਵਜੋਤ ਸਿੱਧੂ ਦਾ ਇੱਕ ਤਰ੍ਹਾਂ ਨਾਲ ‘ਪੰਜਾਬ ਦੇ ਜੋਤੀਰਾਦਿਤਿਆ ਸਿੰਧੀਆ’ ਸਾਬਤ ਹੋਣ ਦਾ ਖਦਸਾ ਪਾਰਟੀ ਸਾਹਮਣੇ ਹੈ। ਦੂਜਾ ਵੱਡਾ ਤੱਥ ਇਹ ਰਿਹਾ ਕਿ ਨਵਜੋਤ ਸਿੱਧੂ ਦੇ ਕਈ ਚਹੇਤਿਆਂ ਨੂੰ ਟਿਕਟ ਨਹੀਂ ਮਿਲੀ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਚਹੇਤਿਆਂ ਦੀਆਂ ਟਿਕਟਾਂ ਵੀ ਕੱਟੀਆਂ ਗਈਆਂ ਤੇ ਕਈ ਵੱਡੇ ਆਗੂ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ।

ਕੀ ਟਲ ਗਿਆ ਖਤਰਾ

ਪੰਜਾਬ ਵਿੱਚ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾ ਦਿੱਤਾ ਹੈ। ਯਾਨੀ ਪੰਜਾਬ ਵਿੱਚ ਚੰਨੀ ਤੇ ਸਿੱਧੂ ਵਿੱਚ ਮੱਧ ਪ੍ਰਦੇਸ਼ ਦੇ ਸਿੰਧੀਆ ਤੇ ਕਮਲਨਾਥ ਵਿਚਾਲੇ ਆਪੋ ਵਿਰੋਧੀ ਵਾਲੇ ਹਾਲਾਤ ਚੋਣਾਂ ਤੋਂ ਪਹਿਲਾਂ ਹੀ ਬਣ ਗਏ ਹਨ।

ਚੋਣਾਂ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਉਣ ਦੀ ਹਾਲਤ ਵਿੱਚ ਆਉਂਦੀ ਹੈ ਤਾਂ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਉਸ ਵੇਲੇ ਨਵਜੋਤ ਸਿੱਧੂ ਪਾਰਟੀ ਲਈ ਕੋਈ ਮੁਸੀਬਤ ਨਹੀਂ ਬਣ ਸਕਣਗੇ। ਇਸ ਗੱਲ ਦਾ ਅੰਦਾਜਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਨਾ ਬਣਾਏ ਜਾਣ ’ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਤੇ ਬੇਟੀ ਰਾਬੀਆ ਸਿੱਧੂ ਜੋ ਬਿਆਨ ਆਏ ਹਨ, ਉਸ ਤੋਂ ਜਾਪਦਾ ਕਿ ਪਰਿਵਾਰ ਹਾਈਕਮਾਂਡ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੈ।

ਬਗਾਵਤ ਦੀ ਗੁੰਜਾਇਸ਼ ਨਹੀਂ:ਕਾਂਗਰਸ

ਪੰਜਾਬ ਕਾਂਗਰਸ ਦੇ ਬੁਲਾਰੇ ਐਡਵੋਕੇਟ ਸੁਰਜੀਤ ਸਿੰਘ ਸਵੈਚ ਨੇ ਕਿਹਾ ਕਿ ਪੰਜਾਬ ਵਿੱਚ ਬਗਾਵਤ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਪਾਰਟੀ ਪ੍ਰਧਾਨ ਨੂੰ ਸਰਕਾਰ ਵਿੱਚ ਬਰਾਬਰ ਦੀਆਂ ਸ਼ਕਤੀਆਂ ਦਿੱਤੀਆਂ ਜਾਣਗੀਆਂ। ਪ੍ਰਧਾਨ ਸਰਕਾਰ ਕੋਲੋਂ ਪਾਰਟੀ ਦੀਆਂ ਨੀਤੀਆਂ ਲਾਗੂ ਕਰਵਾਏਗਾ। ਹਾਲਾਂਕਿ ਸਰਕਾਰ ਵਿੱਚ ਸਿੱਧਾ ਦਖ਼ਲ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਚੰਨੀ ਦਾ APP ’ਤੇ ਵਾਰ, ਕਿਹਾ- ਭਗਵੰਤ ਮਾਨ 3 ਸਾਲਾਂ ’ਚ 12ਵੀਂ ਪਾਸ ਕਰਨ ਵਾਲਾ ਸ਼ਰਾਬੀ ਤੇ ਅਨਪੜ੍ਹ ਵਿਅਕਤੀ

ETV Bharat Logo

Copyright © 2025 Ushodaya Enterprises Pvt. Ltd., All Rights Reserved.