ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਲੇਰਕੋਟਲਾ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਕਿਹਾ ਕਿ ਮਲੇਰਕੋਟਲਾ ’ਚ ਗੁੰਡਾਰਾਜ ਨਹੀਂ ਸਗੋਂ ਇਸ ਤੋਂ ਵੀ ਉੱਪਰ ‘ਜ਼ਮੀਨੀ ਅੱਤਵਾਦ’ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਨੂੰ ਹੁਣ ਅਸੀਂ ਖ਼ਤਮ ਕਰ ਦੇਵਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 5 ਵਜੇ ਤੋਂ ਬਾਅਦ ਮਲੇਰਕੋਟਲਾ ’ਚ ਔਰਤਾਂ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਜੋ ਕਿ ਸ਼ਰਮ ਵਾਲੀ ਗੱਲ ਹੈ।
ਇਹ ਵੀ ਪੜੋ: Petrol-Diesel: ਮਹਿੰਗਾਈ ਨੇ ਕੱਢਿਆ ਲੋਕਾਂ ਦਾ ਤੇਲ
ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਸ਼ਹਿਰਾਂ ’ਚ ਗੁੰਡਾਰਾਜ ਸੀ ਜਿਸ ਨੂੰ ਸਾਡੀ ਸਰਕਾਰ ਨੇ ਖਤਮ ਕਰ ਦਿੱਤਾ ਹੈ ਤੇ ਇਸੇ ਤਰ੍ਹਾਂ ਮਲੇਰਕੋਟਲਾ ਵਿੱਚੋਂ ਵੀ ਇਸ ਦਾ ਸਫਾਇਆ ਕਰ ਦੇਵਾਂਗੇ।
ਇਹ ਵੀ ਪੜੋ: ਕੇਂਦਰ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ, RDF ਦੇ ਪੈਸੇ ‘ਤੇ ਲਗਾਇਆ ਕੱਟ